੧੬ ਪਾਰਾ ੧੪ CIC ਸੂਰਤ ਨਾਹਲ ੧੬ ੨੯੩ ਹੋਈ ॥੩੬॥ (ਹੇ ਪੈਯੰਬਰ) . ਯਦੀ ਤੁਸਾਨੂੰ ਉਨ੍ਹਾਂ ਲੋਕਾਂ ਦੇ ਸੁਧ ਮਾਰਗ ਉਤੇ ਆ ਜਾਣ ਦਾ ਲੋਭ ਹੋਵੇ ਤਾਂ (ਇਸ ਖਿਆਲ ਨੂੰ ਛਡ ਦੇਵੇ 21- ਕਾਹੇ ਤੇ) ਖੁਦਾ ਜਿਸ ਨੂੰ ਕੁਮਾਰਗੀ ਕਰਨ ਦੀ ਇਛਾ ਕਰਦਾ ਹੈ ਉਸ ਨੂੰ ਸਿਖਸ਼ਾ ਨਹੀਂ ਦਿਤਾ ਕਰਦਾ। ਅਰ ਕੋਈ ਐਸਿਆਂ ਪੁਰਖਾਂ ਦੀ ਮਦਦ ਵਾਸਤੇ ਭੀ ਨਹੀਂ ਖੜਾ ਹੁੰਦਾ ਕਿ ਉਨਹਾਂ ਨੂੰ ਕਸ਼ਟ ਤੋਂ ਬਚਾ ਲਵੇ) ॥ ੩੭ ॥ ਅਰ ਇਹ ਮੁਨਕਰ ਖੁਦਾ ਦੀਆਂ ਬੜੀਆਂ ਸਖਤ ਸਪਤਾਂ ਕਰਦੇ ਹਨ ਕਿ ਜੋ ਮਰ ਜਾਂਦਾ ਹੈ ਉਸ ਨੂੰ ਖੁਦਾ (ਦੁਬਾਰਾ) ਉਠਾ ਕੇ ਖੜਾ ਨਹੀਂ ਕਰੇਗਾ । (ਹੇ ਪੈਯੰਬਰ ਏਹਨਾਂ ਤਾਈਂ ਆਖੋ ਕਿ) ਨਿਸਚਿਤ (ਉਠਾ ਕੇ ਖੜਾ ਕਰੇਗਾ ਇਹ ਉਸ ਦੀ) ਪ੍ਰਤਿਯਾ ਸ ਹੈ (ਅਰ ਉਸ ਦੀ ਪ੍ਰਤਿ- ਗਯਾ ) ਉਸ ਪਰ (ਅਵਸ਼ ਹੈ । ਪਰੰਤੂ ਪ੍ਰਾਯ ਲੋਕ (ਏਸ ਬਾਰਤਾ ਦਾ ਨਿਸਚਾ ਨਹੀਂ ਕਰਦੇ ॥੩੮ ॥(ਮੁਰਦਿਆਂ ਦਾ ਸਜੀਵ ਕਰਨਾ ) ਏਸ ਵਾਸਤੇ (ਜਰੂਰ ਹੈ ) ਕਿ ਜਿਨ੍ਹਾਂ ਵਸਤਾਂ ਵਿਚ ਇਹ ਲੋਗ (ਸੰਸਾਰ ਵਿਚ ) ਇਖਤਲਾਫ ਕਰਦੇ ਰਹੇ ਹਨ (ਪ੍ਰਲੋ ਦੇ ਦਿਨ ) ਖੁਦਾ (ਅਸਲ ਹਕੀਕਤ ਨੂੰ ) ਉਨ੍ਹਾਂ ਉਤੇ ਪਰਗਟ ਕਰ ਦੇਵੇ ਅਰ ਤਾਂ ਕਿ ਕਾਫਰ ਜਾਨ ਲੈਣ ਕਿ ਵਹੀ ਭੁਲੇਖੇ ਉਤੇ ਹਨ ॥ ੩੯ ॥ ਜਦੋਂ ਅਸੀਂ ਕਿਸੇ ਵਸਤੂ ਦੀ ਇਛਾ ਕਰਦੇ ਹਾਂ ਤਾਂ ਬਸ ਸਾਡਾ ਕਹਿਣਾ ਉਸ ਦੇ ਬਾਰੇ ਵਿਚ ਇਤਨਾ ਹੀ ਹੁੰਦਾ ਹੈ ਕਿ ਅਸੀਂ ਉਸਨੂੰ ਕਹਿ ਦੇਂਦੇ ਹਾਂ ਕਿ ਹੋ ਤਾਂ ਹੋ ਜਾਂਦੀ ਹੈ (ਤਾਂ ਸਾਨੂੰ ਮੁਰਦਿਆਂ ਦਾ ਸਜੀਵ ਕਰਨਾ ਕੋਈ ਬੜੀ ਬਾਤ ਨਹੀਂ ) 11 ੪o it ਰੁ ੫ ॥ ਅਰ ਜਿਨ੍ਹਾਂ (ਮੁਸਲਮਾਨਾਂ ) ਉੱਤੇ (ਕਾਫਰਾਂ ਦੀ ਤਰਫੋਂ) ਜੁਲਮ ਹੋਏ ਅਰ ਜੁਲਮ ਹੋਇਆਂ ਪਿਛੋਂ ਉਨ੍ਹਾਂ ਨੂੰ ਖੁਦਾ ਦੇ ਵਾਸਤੇ ਆ ਪਣੇ ਵਤਨ ਛਡਣੇ ਪੈਗਏ ਅਸੀਂ ਓਹਨਾਂ ਨੂੰ ਜਰੂਰ ਜਰੂਰਾਂ ਸੰਸਾਰ ਵਿਚ ਸ਼ੁਭ ਅਸਥਾਨ ਵਿਚ ਅਸਥਾਪਤਿ ਕਰਾਂਗੇ ਅਰ ਅੰਤ ਦਾ ਬਦਲਾ (ਜੋ ਉਨ੍ਹਾਂ ਨੂੰ ਮਿਲਨ ਵਾਲਾ ਹੈ ਉਹ ਇਸ ਨਾਲੋਂ ) ਕਿਤੇ ਵਧੀਕ ਹੈ ॥੪੧॥ ਹੇ ਦੇਵ ਏਹ ਲੋਕ ਜੋ (ਖੁਦਾ ਦੇ ਮਾਰਗ ਉਤੇ ) ਸਬਰ ਕਰਦੇ ਅਰ ਆਪਣੇ ਪਰ- ਵਰਦਿਗਾਰ ਉਤੇ ਭਰੋਸਾ ਰਖਦੇ ਹਨ (ਆਖਰਤ ਦੇ ਬਦਲੇ ਦਾ ਵੇਰਵਾ ) ਜਾਣਦੇ (ਤਾਂ ਤੰਗ ਦਿਲ ਨਾ ਹੁੰਦੇ )॥ ੪੨ ॥ ਅਰ (ਹੇ ਪੈਯੰਬਰ ) ਅਸਾਂ ਨੇ ਤੇਰੇ ਨਾਲੋਂ ਪ੍ਰਥਮ (ਭੀ ਤੇਰੇ ਵਰਗੇ ) ਹੀ ਪੁਰਖ ਪੈਯੰਬਰ ਬਨਾਕੇ ਭੇਜੇ ਸਨ (ਅਰ ਭੇਜੇ ਸਨ ਤਾਂ ) ਯੁਕਤੀਆਂ ਤਥਾ ਪੁਸਤਕਾਂ ਦੇ ਨਾਲ ਕਿ ਉਨ੍ਹਾਂ ਦੇ ਵਲ ਵਹੀ ਭੇਜ ਦਿਤਾ ਕਰਦੇ ਸਾਂ ਤਾਂ (ਏਹਨਾਂ ਮੁਨਕਰਾਂ ਆਖੋ ਕਿ ) ਯਦੀ (ਇਹ ਬਾਰਤਾ ) ਤੁਸਾਂ ਤਾਈਂ ਖੁਦ ਪਰਤੀਤ ਨਹੀਂ ਤਾਂ
ਪੰਨਾ:ਕੁਰਾਨ ਮਜੀਦ (1932).pdf/293
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ