ਪੰਨਾ:ਕੁਰਾਨ ਮਜੀਦ (1932).pdf/290

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੯੦ ਪਾਰਾ ੧੪ ਸੂਰਤ ਨਾਹਲ ੧੬ (ਏਤਨੀ ਬਾਤ ਭੀ ) ਨਹੀਂ ਸਮਝਦੇ ੭ ॥ ੧੭ ॥ ਅਰ ਯਦੀ ਖੁਦਾ ਦੀਆਂ ਨਿਆਮਤਾਂ ਦੀ ਗਿਣਤੀ ਕਰਨੀ ਚਾਹੋ ਤਾਂ (ਇਤਨੀਆਂ ਅਧਿਕ ਹਨ ਕਿ ( ਤੁਸੀਂ ਲੋਗ ) ਉਨਹਾਂ ਦੀ ਪੂਰੀ ੨ ਸੰਖੜਾ ਨਾ ਕਰ ਸਕੋ ਨਿਰਸੰਦੇਹ ਖੁਦਾ ਬਖਸ਼ਣੇ ਵਾਲਾ ਬੜਾ ਮੇਹਰਬਾਨ ਹੈ॥੧੮॥(ਕਿ ਤੁਹਾਡੀ ਨਾਸ਼ੁਕਰੀ ਤੇ ਤੇ ਭੀ ਦੰਡ ਨਹੀਂ ਦੇਂਦਾ ਅਰ ਆਪਣੀਆਂ ਨਿਆਮਤਾਂ ਨੂੰ ਭੀ ਬੰਦ ਨਹੀਂ ਕਰਦਾ ) ਅਰ ਜੋ ਕੁਛ ਤੁਸੀਂ ਗੁਪਤ ਕਰਦੇ ਹੋ ਅਰ ਜੋ ਕੁਛ ਤੁਸੀਂ ਪ੍ਰਗਟ ਕਰਦੇ ਹੋ ਅੱਲਾ (ਸਭ ਕੁਛ ) ਜਾਣਦਾ ਹੈ ॥੧੯॥ ` ਅਰ ਖੁਦਾ ਥੀਂ ਸਿਵਾ ਜਿਨ੍ਹਾਂ (ਬੁਤਾਂ ) ਨੂੰ (ਇਹ ਲੋਗ ਹਾਜਤਰਵਾ ਸਮਝ ਕੇ ) ਪੁਕਾਰਦੇ ਹਨ (ਓਹਨਾਂ ਦੀ ਇਹ ਦਸ਼ਾ ਹੈ ਕਿ) ਉਹ ਕੋਈ ਵਸਤੂ ਪੈਦਾ ਨਹੀਂ ਕਰ ਸਕਦੇ ਕਿੰਤੂ ਓਹ ਆਪ ਬਣਾਏ ਜਾਂਦੇ ਹਨ ॥੨੦॥ ਮਰਦੇ ਹਨ ਜਿਨ੍ਹਾਂ ਵਿਚ ਜੀਵ ਨਹੀਂ ਅਰ ਏਤਨੀ ਭੀ ਗਿਆਤ ਨਹੀਂ ਕਿ ਕਦੋਂ (ਲੈ ਹੋਵੇਗੀ ਅਰ ਮਰਦੇ) ਉਠਾ ਖੜੇ ਕੀਤੇ ਜਾਣਗੇ (ਫੇਰ ਏਹ ਲੈ ਵਿਚ ਕਿਸ ਕੰਮ ਆ ਸਕਦੇ ਹਨ) ॥ ੨੧ ॥ ਰਕੂਹ ੨ ॥ (ਲੋਗੋ) ਤੁਹਾਡਾ ਮਾਬੂਦ ਇਕ ਨਿਰੰਕਾਰ ਹੈ ਤਾਂ ਜੋ ਲੋਗ ਲੈ ਦਾ ਭਰੋਸਾ ਨਹੀਂ ਰਖਦੇ ਓਹਨਾਂ ਦੇ ਰਿਦੋ (ਹੀ ਕਛ · ਏਸੇ ਤਰਹਾਂ ਦੇ ਹਨ ਕਿ ( ਕੈਸੀ ਹੀ ਉੱਤਮ ਬਾਤ ਹੋਵੇ )ਨਨਾ ਕਾਰ(ਹੀ)ਕਰਦੇ ਚਲੇ ਜਾਂਦੇ ਹਨ ਅਰ ਉਹ (ਬੜੇ ) ਅਹੰਕਾਰੀ ਹਨ ॥੨੨॥ ਏਹ ਲੋਗ ਜੋ ਕੁਛ ਗੁਪਤ ਰੂਪ ਸੇ ਕਰਦੇ ਅਰ ਜੋ ਕੁਛ ਪ੍ਰਗਟ ਰੂਪ ਸੇ ਕਰਦੇ ਹਨ ਨਿਰਸੰਦੇਹ ਅੱਲਾ (ਸਭ ਕੁਛ ) ਜਾਣਦਾ ਹੈ ਉਹ ਅਹੰਕਾਰੀਆਂ ਨੂੰ (ਉਕਾ ) ਪਸੰਦ ਨਹੀਂ ਕਰਦਾ ॥੨੩॥ ਅਰ ਜਦੋਂ ਏਹਨਾਂ (ਕਾਫਰਾਂ ) ਪਾਸੋਂ (ਕੁਰਾਨ ਦੀ ਤਰਫੋਂ ) ਪੁੱਛਿਆ ਜਾਂਦਾ ਹੈ ਕਿ ਤੁਹਾਡੇ ਪਰਵਰਦਿਗਾਰ ਨੇ ਕੀ ਉਤਾਰਿਆ ਹੈ ? ਤਾਂ ਉਹ ਉੱਤਰ ਦੇਂਦੇ ਹਨ ਕਿ (ਭਾਈ ਜੀ ) ਪ੍ਰਚੀਨ ਕਹਾਣੀਆਂ ਹਨ ॥੨੪॥(ਏਹਨਾਂ ਦੇ ਏਸ ਕਹਿਣ ਦਾ ਜਰੂਰੀ ) ਨਤੀਜਾ ਇਹ ਹੈ ਕਿ ਲੈ ਦੇ ਦਿਨ ਆਪਣਿਆਂ (ਅਵਗੁਣਾਂ ਦੇ ) ਸਾਰੇ ਭਾਰ ਅਰ ਜਿਨ੍ਹਾਂ ਲੋਕਾਂ ਨੂੰ ਬਿਨਾਂ ਸੋਚਿਆਂ ਬਿਚਾਰਿਆਂ ਗੁਮਰਾਹ ਕਰਦੇ ਹਨ ਉਨ੍ਹਾਂ ਦੇ (ਅਵਗੁਣਾਂ ਦੇ ) ਭਾਰ ਭੀ ਓਹਨਾਂ ਨੂੰ ਹੀ ਚੁਕਣੇ ਪੈਣਗੇ ਦੇਖੋ ਖਾਂ (ਕੈਸਾ ) ਬੁਰਾ ਭਾਰ ਇਹ ਲੋਗ ਆਪਣੇ ਪਰ ਲੱਦੀ ਤੁਰੀ ਜਾਂਦੇ ਹਨ ॥੨੫॥ ਰਕੂਹ ੩ ॥ - ਇਹਨਾਂ ਨਾਲੋਂ ਪਹਿਲਿਆਂ ਲੋਕਾਂ ਨੇ ਭੀ (ਖੁਦਾ ਦੇ ਉਲਟ ) ਤਦਬੀਰਾਂ ਕੀਤੀਆਂ ਸਨ ਤਾਂ ਖੁਦਾ ਨੇ ਓਹਨਾਂ (ਦੇ ਗੁਰਮਤਿਆਂ) ਵਾਲੀ ਇਮਾਰਤ ਦੀ ਜੜ੍ਹ ਮੂਲੋਂ ਮੁਢੋਂ ਪੁਟ ਸੁਟੀ ਤਾਂ (ਓਸ ਮਨੋ ਮਈ ਇਮਾ-