ਪੰਨਾ:ਕੁਰਾਨ ਮਜੀਦ (1932).pdf/282

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

· ੨੮੨ ਨਾਰਥ ਪਾਰਾ ੧੪ ਸੂਰਤ ਹਜਰ ੧੫ ਅਰ ਅਸਾਂ ਧਰਤੀ ਨੂੰ ਵਿਸਤ੍ਰਿਤ ਕੀਤਾ (ਕਿ ਜੀਵ ਜੰਤੂ ਉਸ ਪਰ ਨਿਵਾਸ ਕਰਨ ) ਅਰ ਅਸਾਂ ਉਸ ਵਿਚ (ਕੀਲ ਦੀ ਤਰ੍ਹਾਂ ਬੜੇ ੨ ) ਪਹਾੜ ਗਡ ਦਿਤੇ ਕਿ (ਪ੍ਰਿਥਵੀ ਇਕ ਨਿਯਤ ਰੂਪ ਪਰ ਇਸਥਿਤ ਰਹੇ ) ਅਰ ਅਸਾਂ ਉਸ ਪਰ ਹਰ ਇਕ ਮੁਨਾਸਿਬ ਵਸਤੂ ਪੈਦਾ ਕੀਤੀ॥੧੯॥ ਅਰ (ਏਸ ਥੀਂ ਸਿਵਾ ) ਅਸਾਂ (ਹੀ ) ਧਰਤੀ ਪਰ ਤੁਸਾਂ ਲੋਕਾਂ ਦੇ ਸੰਜੀਵ- ਸਾਮਗਰੀ ਇਕੱਤ੍ ਕੀਤੇ ਅਰ (ਨਾ ਹੀਂ ਕੇਵਲ ਤੁਹਾਡੇ ਕਿੰਤੂ ਦੂਸਰੇ ਸਜੀਵ ਜੀਵਾਂ ਦੀ ਰੋਜੀ ਦੇ ਵੀ ) ਜਿਨ੍ਹਾਂ ਨੂੰ ਤੁਸੀਂ ਰੋਜ਼ੀ ਨਹੀਂ ਦੇਂਦੇ (ਕਿੰਤੂ ਅਸੀਂ ਦੇਂਦੇ ਹਾਂ)॥ ੨੦ ॥ ਅਰ ਜਿਤਨੀਆਂ ਵਸਤਾਂ ਹਨ ਸਾਡੋ ਪਾਸ ਸਾਰੀਆਂ ਦੇ ਖਜਾਨਿਆਂ (ਦੇ ਖਜ਼ਾਨੇ ਭਰੇ ਪਏ ) ਹਨ ਪਰੰਤੂ ਅਸੀਂ ਇਕ ਅੰਦਾਜ਼ਾ ਮਾਲੂਮ ਦੇ ਸਾਥ ਉਨ੍ਹਾਂ ਨੂੰ (ਧਰਤੀ ਪਰ ) ਭੇਜਦੇ ਰਹਿੰਦੇ ਹਾਂ ॥ ੨੧॥ ਅਰ ਅਸੀਂ ਹੀ ਵਾਯੂ ਨੂੰ ਪ੍ਰੇਰਦੇ ਹਾਂ ਜੋ ਮੇਘਾਂ ਨੂੰ ਪਾਣੀ ਸਾਥ ਪਰਿਪੂਰਣ ਕਰਦੀ ਹੈ ਪੁਨਰ ਅਸੀਂ (ਹੀ ) ਆਗਾਸ ਵਿਚੋਂ ਪਾਣੀ ਦੀ ਬਰਖਾ ਕਰਦੇ ਪੁਨਰ ਅਸੀਂ (ਹੀ) ਉਹ (ਪਾਣੀ) ਤੁਸਾਂ ਲੋਗਾਂ ਨੂੰ ਪਿਲਾਉਂਦੇ ਹਾਂ ਅਰ ਤੁਸਾਂ ਲੋਕਾਂ ਤਾਂ ਉਸ ਨੂੰ ਇਕੱਤ੍ਰ ਕਰ ਕੇ ਨਹੀਂ ਰੱਖਿਆ ਸੀ (ਕਿ ਅਸਾਂ ਉਸੇ ਥੀਂ ਬਰਖਾ ਕਰ ਦਿਤੀ ਹੋਵੇਂ ) ੭ ॥੨੨॥ ਅਰ ਅਸੀਂ ਹੀ (ਲੋਗਾਂ ਨੂੰ ) ਪੈਦਾ ਕਰਦੇ ਅਰ ਅਸੀਂ ਹੀ (ਲੋਗਾਂ ਨੂੰ ) ਨਸ਼ਟ ਕਰਦੇ ਹਾਂ ਅਰ (ਸਾਰਿਆਂ ਦੇ ਮਰਿਆਂ ਪਿਛੋਂ ) ਅਸੀਂ ਹੀ (ਉਨਹਾਂ ਦੇ ਮਾਲ ਧਨ ਦੇ ) ਮਾਲਿਕ ਬਣਾਂਗੇ ॥੨੩॥ ਅਰ ਅਸੀਂ ਉਨ੍ਹਾਂ ਲੋਕਾਂ ਨੂੰ ਭੀ ਜਾਣਦੇ ਹਾਂ ਜੋ ਤੁਹਾਡੇ ਨਾਲੋਂ ਪਹਿਲੇ ਸਮੇਂ ਵਿਚ ਹੋ ਚੁਕੇ ਹਨ ਅਰ ਅਸੀਂ ਉਨ੍ਹਾਂ ਲੋਗਾਂ ਨੂੰ ਭੀ ਜਾਣਦੇ ਹਾਂ ਜੋ ਅਗਲੇ ਸਮੇਂ ਵਿਚ ਆਉਣ ਵਾਲੇ ਹਨ॥ ੨੪ ॥ ਅਰ (ਹੇ ਪੈਯੰਬਰ ) ਨਿਰਸੰਸੇ ਤੁਹਾਡਾ ਪਰਵਰਦਿਗਾਰ ਹੀ (ਲੈ ਦੇ ਦਿਨ ) ਏਹਨਾਂ (ਸਾਰਿਆਂ ) ਨੂੰ (ਆਪਣੇ ਸਨਮੁਖ ) ਇਕਤ੍ਰ ਕਰੇਗਾ ਨਿਰਸੰਦੇਹ ਉਹ ਹਿਕਮਤ ਵਾਲਾ (ਅਰ ਸਾਰੀਆਂ ਬਾਤਾਂ ਦਾ ) ਗਿਆਤਾ ਹੈ ॥ ੨੫ ॥ ਰਕੂਹ ੨ ॥ ਅਰ ਅਸਾਂ ਹੀ ਕਾਲੇ (ਤਥਾ ) ਸੜੇ ਹੋਏ ਗਾਰੇ ਵਿਚੋਂ ਜੋ (ਸੁਕ ਕੇ ) ਵਣ ਵਣ ਬੋਲਣ ਲਗ ਪੈਂਦਾ ਹੈ ਆਦਮ ਨੂੰ ਪੈਦਾ ਕੀਤਾ ॥੨੬॥ ਅਰ ਅਸੀਂ ਜਿਨਹਾਂ ' ਨੂੰ (ਆਦਮ ਥੀਂ ) ਪਹਿਲਾਂ ਲੋ ਦੀ ਗਰਮੀ ਥੀਂ ਪੈਦਾ ਕਰ ਚੁਕੇ ਸਾਂ॥ ੨੭ ॥ ਅਰ (ਹੇ ਪੈਯੰਬਰ ਉਸ ਵੇਲੇ ਨੂੰ ਯਾਦ ਕਰੋ ) ਜਦੋਂ ਕਿ ਤੁਹਾਡੇ ਪਰਵਰਦਿਗਾਰ ਨੇ ਫਰਿਸ਼ਤਿਆਂ ਨੂੰ ਕਹਿਆ ਕਿ ਮੈਂ ਕਾਲੇ (ਤਥਾ) ਸੜੇ ਹੋਏ ਗਾਰੇ ਥੀਂ ਜੋ ਸੁਕ ਕੇ ਟਣਕ ਟਣਕ ਬੋਲਣ ਲਗ ਪੈਂਦਾ ਹੈ ਇਕ ਆਦਮੀ ਨੂੰ ਪੈਦਾ ਕਰਣ ਵਾਲਾ ਹਾਂ ॥੨੮॥ ਤਾਂ ਜਦੋਂ