ਪੰਨਾ:ਕੁਰਾਨ ਮਜੀਦ (1932).pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮

ਪਾਰਾ ੨

ਮੰਜ਼ਲ ੧

ਸੂਰਤ ਬਕਰ ੨


 ਦਿਤਾ ਜਾਵੇ ਤਾਂ ਉਚਿਤ ਹੈ ਕਿ ਦਸਤੂਰ ਦੇ ਅਨੁਸਰ ਅਰ (ਕਾਤਿਲ ਦੇ ਵਲੋਂ) ਮਕਤੂਲ ਦਿਆਂ ਵਾਰਸਾਂ ਨੂੰ ਪਰਸੰਨਤਾ ਨਾਲ (ਖੂਨ ਦੇ ਮੋਲ ਦਾ) ਦੇ ਦੇਣਾ ਏਹ ( ਹੁਕਮ ਖੂਨ ਦੇ ਮੌਲ ਦਾ) ਤੁਹਾਡੇ ਪਰਵਰਦਿਗਰ ਵਲੋਂ (ਤੁਹਾਡੇ ਵਾਸਤੇ) ਸੁਭੀਤਾ ਹੈ ਅਰ ਮੇਹਰਬਾਨੀ ਹੈ ਫੇਰ ਏਸ ਥੀਂ ਪਿਛੋਂ ਜੋ ਵਾਧਾ ਕਰੇ ਤਾਂ ਉਸ ਦੇ ਵਾਸਤੇ ਅਸਹਿ ਦੁਖ ਹੈ ॥੧੭੫॥ ਅਰ ਬੁਧੀਮਾਨੋ (ਬਦਲੇ ਦੇ ਕਾਯਦੇ) ਵਿਚ ਤੁਹਾਡਾ ਜੀਵਨ ਹੈ (ਅਰ ਏਸੇ ਵਾਸਤੇ ਜਾਰੀ ਕੀਤਾ ਗਿਆ ਹੈ) ਤਾ ਕਿ ਤੁਸੀ (ਖੂਨ ਕਰਨ ਥੀਂ) ਹਟ ਕੇ ਰਹੋ ॥੧੭੬॥ (ਮੁਸਲਮਾਨੋ!) ਤੁਹਾਨੂੰ ਆਗਿਆ ਦਿਤੀ ਜਾਂਦੀ ਕੇ ਜਦੋਂ ਤੁਹਾਡੇ ਵਿਚੋਂ ਕਿਸੇ ਦੇ ਸਾਹਮਣੇ ਕਾਲ ਆ ਜਾਵੇ (ਅਰ) ਉਹ ਕੁਛ ਮਾਲ ਛਡਣ ਵਾਲਾ ਹੋਵੇ ਤਾਂ ਮਾਤਾ ਪਿਤਾ ਅਰ ਸੰਬੰਧੀਆਂ ਵਾਸਤੇ ਯਥਾ ਯੋਗ ਵਸੀਯਤ (ਕਰਕੇ ਮਰ) ਜੋ (ਖੁਦਾ ਪਾਸੋਂ) ਡਰਦੇ ਹਨ(ਉਨਹਾਂ ਉਤੇ ਉਨਹਾਂ ਦੇ ਆਪਣਿਆਂ ਦਾ ਇਹ ਇਕ) ਹੱਕ ਹੈ ।।੧੭੭।। ਫੇਰ ਜੋ ਵਸੀਅਤ ਦੇ ਸੁਣਿਆਂ ਪਿਛੋਂ ਓਸ ਨੂੰ ਹੋਰ ਦਾ ਹੋਰ ਕਰ ਦੇਵੇ ਤਾਂ ਏਸ ਦਾ ਦੋਖ ਉਨਹਾਂ ਲੋਗਾਂ ਉਤੇ ਹੀ ਹੈ ਜੋ ਵਸੀਅਤ ਵਿਚ ਹੇਰ ਫੇਰ ਕਰਨ ਬੇਸ਼ਕ ਅੱਲਾ (ਸਭਨਾਂ ਦੀਆਂ) ਸੁਣਦਾ ਗਿਣਦਾ ਅਰ ਜਾਣਦਾ ਬੁਝਦਾ ਹੈ ।।੧੭੮।। ਅਰ ਜਿਸ ਨੂੰ ਵਸੀਯਤ ਕਰਨ ਵਾਲੇ ਵਲੋਂ (ਕਿਸੇ ਇਕ ਆਦਮੀ ਦੀ) ਤਰਫਦਾਰੀ ਕਿੰਬਾ ( ਕਿਸੇ ਦੀ) ਹੱਕ ਤਲਫੀ ਦਾ ਫਿਕਰ ਹੋਇਆ ਹੋਵੇ ਵੈ ਵਾਰਸਾਂ ਵਿਚ ਮੇਲ ਕਰਾ ਦੇਵੇ ਤਾਂ ਓਸ ਦੇ ਉਤੇ ਕੋਈ ਦੋਖ ਨਹੀਂ ਨਿਰਸੰਦੇਹ ਅੱਲਾ ਬਖਸ਼ਨੇ ਵਾਲਾ ਮੇਹਰਬਾਨ ਹੈ ॥੧੭੯॥ ਰੁਕੂਹ ੨੨॥

ਮੁਸਲਮਾਨੋ! ਜਿਸ ਤਰ੍ਹਾਂ ਤੁਹਾਡਿਆਂ ਪਹਿਲਿਆਂ ਲੋਕਾਂ ਉਪਰ ਰੋਜ਼ਾ ਰਖਣਾ ਫਰਜ ਸੀ ਤੁਸਾਂ ਉਪਰ ਭੀ ਫਰਜ ਕੀਤਾ ਗਿਆ ਤਾਂਤੇ ਤੁਸੀਂ ਪਰਹੇਜ਼ਗਾਰ ਬਨੋ ॥੧੮੦।। ( ਉਹ ਭੀ) ਗਿਣਤੀ ਦੋ ਥੋੜੇ ਜੈਸੇ ਦਿਨ ( ਹਨ) ਏਸ ਥੀਂ ਭੀ ਤੁਹਾਡੇ ਵਿਚੋਂ ਜੋ ਆਦਮੀ ਰੋਗੀ ਹੋਵੇ ਅਥਵਾ ਪੈਂਡੇ ਪੜਾ ਹੋਇਆ ( ਹੋਵੇ) ਤਾਂ ਦੂਸਰਿਆਂ ਦਿਨਾਂ ਵਿਚੋਂ ਗਿਣਤੀ (ਪੂਰੀ ਕਰ ਦੇਵੇ) ਅਰ ਜਿਨਹਾਂ ਨੂੰ ਪ੍ਰਸ਼ਾਦ ਦੇਣ ਦੀ ਤਾਕਤ ਹੈ ਉਨਹਾਂ ਨੂੰ ( ਇਕ ਰੋਜੇ ਦਾ) ਬਦਲਾ ਇਕ ਮੁਹਤਾਜ ਨੂੰ ਪਰਸ਼ਾਦਾ ਛਕਾ ਦੇਣਾ ਹੈ ਜੋ ਆਦਮੀ ਆਪਣੀ ਪਰਸੰਨਤਾਈ ਨਾਲ ਭਲਾ ਕੰਮ ਕਰਨਾ ਚਾਹੇ ਤਾਂ ਏਹ ਓਸਦੇ ਵਾਸਤੇ ਬਹੁਤ ਹੀ ਉੱਤਮ ਹੈ ਅਰ ( ਜੇ ਸਮਝੋ ਤਾਂ) ਰੋਜਾ ਰਖਣਾ ਤੁਹਾਡੇ ਵਾਸਤੇ ( ਹਰ ਹਾਲ ਵਿਚ) ਚੰਗਾ ਹੈ ਯਦੀ ਤੁਸੀਂ ਸਮਝ ਰਖਦੇ ਹੋ ॥੧੮੧॥ ਅਰ ( ਰੋਜਿਆਂ ਦਾ) ਮਹੀਨਾ ਰਮਜਾਨ ਦਾ ਹੈ ਜਿਸ ਦੇ ਵਿਚ ਕੁਰਾਨ ਉਤਰਿਆ ( ਕੁਰਾਨ ਵਿਚ) ਲੋਗਾਂ ਦੇ ਵਾਸਤੇ ਸਿਖਸ਼ਾ ਹੈ ਅਰ ( ਉਸਦੇ ਵਿਚ) ਉਪਦੇਸ਼