੨੬੨ ਪਾਰਾ ੧੩ ਸੂਰਤ ਯੂਸਫ ੧੨ ਆਣ ਮਿਲਾਇਆ ਨਿਰਸੰਦੇਹ ਮੇਰੇ ਪਰਵਰਦਿਗਾਰ ਨੂੰ ਜੋ (ਕੁਛ ਕਰਨ ਦੀ ਅਭਿਲਾਖਾ ਹੁੰਦੀ ਹੈ ਉਹ ਉਸ ਦੀ ਤਦਬੀਰ ਭਲੀ ਭਾਂਤ ਜਾਣਦਾ ਹੈ ਕਿਉਂਕਿ ਉਹ (ਸਾਰੀਆਂ ਬਾਤਾਂ ਤੋਂ) ਗਿਆਤ (ਅਰ) ਹਿਕਮਤ ਵਾਲਾ ਹੈ ॥ ੧੦੦ ॥ (ਏਹਨਾਂ ਸਾਰਿਆਂ ਵਿਵਹਾਰਾਂ ਥੀਂ ਪਿਛੋਂ ਯੂਸਫ ਦੀ ਤਬੀ- ਯਤ ਸੰਸਾਰ ਤੋਂ ਭਰ ਗਈ ਅਰ ਪਰਮੇਸ਼ਰ ਦੀ ਪਰਾਪਤਿ ਦਾ ਪ੍ਰੇਮ ਗਾਲਿਬ ਆ ਗਇਆ ਤਾਂ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ) ਹੇ ਮੇਰੇ ਪਰਵਰ- ਦਿਗਾਰ ਆਪ ਨੇ ਆਪਣੀ ਕ੍ਰਿਪਾ ਦ੍ਰਿਸ਼ਟੀ ਸਾਥ ਮੈਨੂੰ ਰਾਜ (ਭਾਗ) ਵਿਚੋਂ ਭੀ ਹਿੱਸਾ ਦਿਤਾ ਅਰ ਵਿਤ ਮੂਜਬ ਮੈਨੂੰ(ਸੁਪਨ ਦਾ ਫਲਾਫਲ ਕਹਿਣਾ ਭੀ ਸਿਖਾਯਾ ਹੇ ਧਰਤ ਅਗਾਸ ਦੇ ਉਤਪਤ ਕਰਨ ਵਾਲੇ ਲੋਕ ਅਰ ਪਰਲੋਕ (ਦੋਨੋਂ ) ਵਿਚ ਤੂੰ ਹੀ ਮੇਰਾ ਕਾਰਸਾਜ ਹੈਂ (ਤਾਂ ਹੁਣ ) ਮੈਨੂੰ ਆਪਣੀ ਦਾਸ ਭਾਵ ਦੀ ਦਿਸ਼ਾ ਵਿਚ ਉਠਾ ਲੈ ਅਰ ਮੈਨੂੰ (ਆਪਣਿਆਂ ) ਸੁਪੁਰਖਾਂ ਵਿਚ ਜਾ ਪਤਿ ਕਰ ॥੧੦੧ ॥ (ਹੇ ਪੈਯੰਬਰ ) ਏਹ ਥੋਹੜੀਆਂ ਜੈਸੀਆਂ ਗੁਪਤ ਬਾਤਾਂ ਹਨ ਜਿਨਹਾਂ ਨੂੰ ਅਸੀਂ ਵਹੀ ਦੇ ਦਵਾਰਾ ਤੁਹਾਨੂੰ ਗਿਆਤ ਕਰਾਉਂਦੇ ਹਾਂ (ਅਰ ਏਹ ਤੁਹਾਡੀ ਸਚਿਆਈ ਦੀ ਦਲੀਲ ਹੈ ) ਨਹੀਂ ਤੇ ਜਿਸ ਵੇਲੇ ਯੂਸਫ ਦੇ ਭਿਰਾਵਾਂ ਨੇ ਆਪਣਾ ਪੱਕਾ ਸੰਕਲਪ ਕਰ ਲੀਤਾ ਸੀ (ਕਿ ਯੂਸਫ ਨੂੰ ਕੂਏਂ ਵਿਚ ਸਿੱਟ ਦੇਈਏ ) ਅਰ ਉਹ (ਉਸ ਦੇ ਮਾਰ ਦੇਣ ਦੀਆਂ) ਤਦਬੀਰਾਂ ਕਰ ਰਹੇ ਸਨ ਤੁਸੀਂ ਤਾਂ ਓਹਨਾਂ ਦੇ ਪਾਸ ਮੌਜੂਦ ਨਹੀਂ ਸੇ (ਕਿ ਇਹ ਬਿਰਤਾਂਤ ਤੁਹਾਨੂੰ ਕੁਝ ਦ੍ਰਿਸ਼ਟ ਪ੍ਰਤਯ ਹੋ ਜਾਂਦਾ)।।੧੦੨।ਇਸ ਗਲ ਦੇ ਹੁੰਦਿਆਂ ਸੁੰਦਿਆਂ ਬਹੁਤ ਕਰਕੇ ਲੋਗਾਂ ਦੀ ਏਹ ਦਿਸ਼ਾ ਹੈ ਕਿ ਤੁਸੀਂ ਕਿਤਨਾ ਹੀ ਚਾਹੋ ਓਹ ਤਾਂ ਭਰੋਸਾ ਕਰਨ ਵਾਲੇ ਹੈ ਨਹੀਂ।।੧੦੩॥ਅਜੇ ਤਾਂ ਤਬਲੀਗ ਰਸਾਲਤ(ਉਪਦੇਸ਼) ਪਰ ਤੁਸੀਂ ਏਹਨਾਂ ਪਾਸੋਂ ਕੋਈ ਮਜ਼ਦੂਰੀ ਹੀ ਨਹੀਂ ਮੰਗਦੇ (ਅਰ ) ਕੁਰਾਨ (ਜੋ ਤੁਸੀਂ ਸੁਣਾਉਂਦੇ ਹੋ ਇਸ ) ਸੰਸਾਰ ਵਾਸਤੇ (ਉੱਕੀ ) ਸਿਖ੍ਯਾ ਹੀ ਸਿਖ੍ਯਾ ਹੈ ॥ ੧੦੪ ॥ ਰਕੂਹ ੧੧ ॥ ਅਰ ਅਗਾਸ ਧਰਤ ਵਿਚ (ਖ਼ੁਦਾ ਦੀ ਕੁਦਰਤ ਦੀਆਂ ਐਸੀਆਂ ) ਕਿਤਨੀਆਂ ਹੀ ਨਿਸ਼ਾਨੀਆਂ ਹਨ ਜਿਨ੍ਹਾਂ ਦੇ ਉਪਰ ਦੀ ਲੋਗ ਪਏ ਲੰਘ ਜਾਂਦੇ ਹਨ ਅਰ ਉਹ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ ॥੧੦੫॥ ਅਰ ਕਈਆਂਕੁ ਆਦਮੀਆਂ ਦਾ ਇਹ ਹਾਲ ਹੈ ਕਿ ਖੁਦਾ ਨੂੰ (ਭੀ) ਮੰਨਦੇ ਹਨ ਅਰ ਦਵੈਤ ਨੂੰ ਭੀ ਮੰਨੀ ਜਾਂਦੇ ਹਨ ॥੧੦੬॥ ਤਾਂ ਕੀ ਇਸ ਬਾਤ ਥੀਂ ਤਸੱਲੀ ਵਿਚ ਹੋ ਗਏ ਹਨ ਕਿ ਇਹਨਾਂ ਪਰ ਖੁਦਾ ਦੀ ਤਰਫੋਂ ਕੋਈ ਵਿਪੱਤੀ ਆ ਪ੍ਰਾਪਤ ਹੋਵੇ ਅਰ (ਸਾਰਿਆਂ ਪਰ ) ਪਸਰ ਜਾਵੇ ਅਥਵਾ ਛਿਨ ਮਾਤ੍ਰ ਹੀ ਏਹਨਾਂ ਪਰ ਲੈ ਆ ਜਾਵੇ ਅਰ ਏਹਨਾਂ ਨੂੰ ਪਤਾ ਭੀ ਨਾ ਲਗੇ
ਪੰਨਾ:ਕੁਰਾਨ ਮਜੀਦ (1932).pdf/262
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ