ਪੰਨਾ:ਕੁਰਾਨ ਮਜੀਦ (1932).pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬

ਪਾਰਾ ੨

ਮੰਜ਼ਲ ੧

ਸੂਰਤ ਬਕਰ ੨


॥੧੬੪॥ਜਦੋਂ ਉਹ *(ਓਹਨਾਂ)ਥੀਂ ਬੇਜ਼ਾਰ ਹੋਣਗੇ ਜਿਨਹਾਂ ਦੀ ਪੈਰਵੀ ਕੀਤੀ ਸੀ ਓਹਨਾਂ ਥੀਂ ਜੋ ਦਾਸ ਹੋਇ ਸਨ ਅਰ ਉਹ ਕਸ਼ਟ ਨੂੰ ਵੇਖਣਗੇ ਅਰ ਸਰਬ ਪਰਕਾਰ ਦੇ ਸਰਬੰਦ ਕਟ ਜਾਣਗੇ॥੧੬੬॥ ਅਰ ( ਇਹ) ਚੇਲੇ ਮੁੰਹ ਚੜ੍ਹ ਬੋਲਣਗੇ, ਹਾਇ ਰੱਬਾ ਸਾਨੂੰ( ਇਕ ਵੇਰੀ ਸੰਸਾਰ ਵਿਚ) ਫੇਰ ਲੋਟ ਕੇ ਜਾਣਾ ਮਿਲੇ ਤਾਂ ਜਿਸ ਤਰਹਾਂ ਏਹ (ਲੋਗ ਅਜ) ਸਾਡੇ ਪਾਸੋਂ ਮੂੰਹ ਮੋੜ ਕਰ ਬੈਠੇ ਹਨ (ਓਸੇ ਤਰਹਾਂ) ਅਸੀਂ ਭੀ (ਕਲ ਨੂੰ) ਏਹਨਾਂ ਨਾਲ ਮੂੰਹ ਮੋਟਾ ਕਰ ਬੈਠੀਏ ਏਸੇ ਤਰਹਾਂ ਅੱਲਾ ਉਨਹਾਂ ਦੇ ਕਰਤਬ ਉਨਹਾਂ ਦੇ ਅਗੇ ਲੈ ਆਵੇਗਾ ਕਿ ਉਨ੍ਹਾਂ ਨੂੰ ਅਫਸੋਸ ਦਾ ਕਾਰਣ ਦਸਣਗੇ ਅਰ (ਏਸ ਥੀਂ ਭੀ) ਉਨਹਾਂ ਨੂੰ ਨਰਕਾਂ ਥੀਂ ਨਿਕਲਨਾ ਨਹੀਂ ਹੋਵੇਗਾ॥੧੬੬॥ ਰੁਕੂਹ॥੨੦॥

ਲੋਗੋ ਧਰਤੀ ਉਤੇ ਜੋ ਵਸਤਾਂ ਹਲਾਲ †ਅਰ ਪਵਿਤਰ ਹਨ ਉਨਹਾਂ ਵਿਚੋਂ (ਜੋ ਵਸਤੂ ਚਾਹੋ ਬੇਖਟਕਾ) ਖਾਓ ਅਰ ਸ਼ੈਤਾਨ ਦੇ ਪੈਂਤੜਿਆਂ ਉਤੇ ਨਾ ਚਲੋ ਓਹ ਤਾਂ ਤੁਹਾਡਾ ਪ੍ਰਤੱਖ ਦੁਸ਼ਮਨ ਹੈ॥੧੬੭॥ ਓਹ ਤਾਂ ਤੁਹਾਨੂੰ ਬੁਰਾਈ ਅਰ ਨਿਲੱਜਤਾਈ ਦੇ ਕਰਨ ਨੂੰ ਕਹੇਗਾ (ਅਰ) ਇਹ ਕਿ ਬਿਨਾਂ ਸੋਚੇ ਵਿਚਾਰੇ ਖੁਦਾ ਉਤੇ ਝੂਠ ਮੂਠ ਥਪੋ ਅਰ ਜਦੋਂ ਇਹਨਾਂ ਲੋਗਾਂ ਨੂੰ ਕਹਿਆ ਜਾਂਦਾ ਹੈ ਕਿ ਜੋ (ਹੁਕਮ) ਖੁਦਾ ਨੇ ਉਤਾਰਿਆ ਹੈ ਓਸ ਉਤੇ ਚਲੇ ਤਦੋਂ ਉੱਤਰ ਦੇਂਦੇ ਹਨ (ਨਹੀਂ ਜੀ) ਅਸੀਂ ਤਾਂ ਓਸ (ਰਹੁਰੀਤ) ਉਤੇ ਤੁਰਾਂਗੇ ਜਿਸ ਉਤੇ ਅਸਾਂ ਨੇ ਆਪਣੇ ਪਿਤਾ ਪਿਤਾਮਾ ਨੂੰ (ਤੁਰਦਿਆਂ) ਵੇਖਿਆ ਹੈ ਭਲਾ ਜੇ ਕਰਕੇ ਇਹਨਾਂ ਦੇ ਪਿਉ ਦਾਦੇ ਕੁਝ ਭੀ ਨਾ ਸਮਝਦੇ ਅਰ ਨਾ ਹੀ ਸੱਚੇ ਮਾਰਗ ਉਤੇ ਚਲਦੇ ਰਹੇ ਹੋਣ ( ਭੀ) ਉਨਹਾਂ ਦੀ ਹੀ ਪੈਰਵੀ ਕਰਦੇ ਜਾਣਗੇ)॥੧੬੮॥ ਅਰ ਕਾਫਰਾਂ ਦਾ ਦਰਿਸ਼ਟਾਂਤ ਓਸ ਪੁਰਖ ਦੀ ਤਰਹਾਂ ਹੈ ਜੋ ਇਕ ਵਸਤੂ ਦੇ ਪਿਛੇ ਪੜਾ ਚੀਕਾਂ ਮਾਰਦਾ ਹੈ ਓਹ ਸੁਣਦੇ ਨਹੀਂ ਜੋ ਕੇਵਲ ਚੀਕਾਂ ਅਰ ਅਵਾਜਾਂ ਬੋਲੇ ਗੁੰਗੇ ਅੰਧੇ ਹਨ ਤਾਂ ਏਹ ਜਾਣਦੇ ਬੁਝਦੇ (ਕੁਛ) ਨਹੀਂ॥੧੬੯॥ ਮੁਸਲਮਾਨੋ!( ਅਸਾਂ ਜੋ ਤੁਹਾਨੂੰ ਪਵਿਤਰ ਰਿਜਕ ਦੇ ਛਡਿਆ ਹੈ ( ਓਸ ਨੂੰ ਨਿਰਸੰਦੇਹ) ਖਾਓ ਅਰ ਯਦੀ ਤੁਸੀਂ ਅੱਲਾ ਦੀ ਭਗਤੀ ਦਾ ਦਮ ਮਾਰਦੇ ਹੋ ਤਾਂ ਏਸ ਬਾਤ ਦਾ ਧੰਨਯਵਾਦ ਕਰੋ ਓਸ ਨੇ ਤਾਂ ਤੁਹਾਡੇ ਵਾਸਤੇ ਮੁਰਦਾਰ (ਜਾਨਵਰ) ਅਰ ਲਹੂ ਅਰ ਸੂਰ ਦਾ ਮਾਸ ਹਰਾਮ ਕੀਤਾ ਹੈ ਅਰ (ਹੋਰ) ਓਹ (ਜੀਵ) ਜਿਨਹਾਂ ਨੂੰ ਰਬ ਦੇ ਨਾਮ ਥੀਂ ਸਿਵਾ ਕਿਸੇ ਹੋਰ ( ਦੀ ਭਗਤੀ) ਵਾਸਤੇ (ਹਲਾਲ ਅਰ) ਪਰਗਟ ਕੀਤਾ ਜਾਵੇ ਪਰੰਤੂ ਉਹ ਪੁਰਖ ਜੋ ਆਗਿਆ ਭੰਗ ਕਰਨ ਵਾਲਾ


*ਤੰਗ। †ਤ੍ਰੈਯਬ ।