੨੫੪ ਪਾਰਾ ੧੩ ਦੀ ਪਾਸੋਂ ਗਈ ਹੈ ਸੂਰਤ ਯੂਸਫ ੧੨ ਭਾਂਤ ਜਾਣਦਾ ਹੈ ॥ ੫੦ ॥(ਗੱਲ ਕਾਹਦੀ ਰਾਜਾ ਨੇ ਓਹਨਾਂ ਇਸਤ੍ਰੀਆਂ ਨੂੰ ਬੁਲਾ ਕੇ ਉਨ੍ਹਾਂ ਪਾਸੋਂ ) ਪੁਛਿਆ ਕਿ ਜਿਸ ਵੇਲੇ ਯੂਸਫ ਪਾਸੋਂ ਤੁਸੀਂ ਆਪਣੀ (ਅਯੋਗ ) ਇਛਾ ਪੂਰੀ ਕਰਨੀ ਚਾਹੀ ਸੀ (ਓਸ ਵੇਲੇ ) ਤੁਹਾਨੂੰ ਕੀ ਗਲ ਪੇਸ਼ ਆਈ ਸੀ ? ਓਹਨਾਂ ਨੇ ਬੇਨਤੀ ਕੀਤੀ ਕਿ ਦੈਵ ਸਾਖੀ ਹੈ ਅਸਾਂ ਤਾਂ ਯੂਸਫ ਵਿਚ ਕਿਸੇ ਤਰਹਾਂ ਦੀ ਬੁਰਾਈ ਦੇਖੀ ਨਹੀਂ (ਇਸ ਬਾਤ ਪਰ ) ਅਜ਼ੀਜ਼ (ਮਿਸਰ ) ਦੀ ਇਸਤ੍ਰੀ ਬੋਲ ਉਠੀ ਹੁਣ ਤਾਂ (ਜੋ ) ਸਤ੍ਯ ਬਾਤ ਸੀ (ਸਾਰਿਆਂ ਅਗੋਂ ) ਵਿਦਤ ਹੋ (ਹੀ ) (ਸਤ੍ਯ ਬਾਤ ਤਾਂ ਏਹ ਹੈ ਕਿ ) ਮੈਂ ਯੂਸਫ ਪਾਸੋਂ . ਆਪਣਾ (ਅਯੋਗ੍ਯ ) ਮਤਲਬ ਪਰਾਪਤ ਕਰਨ ਦੀ ਇਛਾ ਕੀਤੀ ਸੀ ਅਰ ਯੂਸਫ (ਨੇ ਜੋ ਆਪਣੀ ਬੇਗੁਨਾਹੀ ਪਰਗਟ ਕੀਤੀ ਹੈ ਉਹ ) ਬਿਲਕੁਲ ਸਚ ਕਥਨ ਕਰਦਾ ਹੈ ॥੫੧॥ ਏਹ (ਸਾਰੀ ਕਥਾ ਚੋਬਦਾਰ ਨੇ ਯੂਸਫ ਅਗੇ ਜਾ ਵਰਣਨ ਕੀਤੀ ਯੂਸਫ ਨੇ ਕਹਿਆ ਮੈਂ ਪ੍ਰਾਚੀਨ ਦਬੀ ਦਬਾਈ ਬਾਤ ਨੂੰ ) ਏਸ ਸੰਕਲਪ ਪਰ (ਪੁਟਿਆ ) ਕਿ ਅਜ਼ੀਜ਼ ਮਿਸਰ ਨੂੰ (ਭਲੀ ਤਰਹਾਂ ) ਵਿਦਤ ਹੋ ਜਾਵੇ ਕਿ ਮੈਂ ਉਸਦੀ ਕੁੰਡੀ ਪਿਛੇ ਉਸ ਦੀ (ਇਮਾਨਤ ਵਿਚ ) ਪਹੇਮਾਨਗੀ ਨਹੀਂ ਕੀਤੀ ਅਰ (ਉਸ ਨੂੰ ) ਇਹ (ਭੀ ਵਿਦਿਤ ਰਹੇ ) ਕਿ ਪਹੇਮਾਨਗੀ ਕਰਨ ਵਾਲਿਆਂ ਦੀਆਂ ਕੋਟੀਆਂ ਨੂੰ ਅੱਲਾ ਪਰਤ ਨਹੀਂ ਹੋਣ ਦੇਂਦਾ ॥੫੨॥*ਅਰ (ਵੈਸੇ ਤਾਂ) ਮੈਂ (ਭੀ ਆਦਮੀ ਹਾਂ ) ਮੈਂ ਆਪਣੇ ਵਾਸਤੇ (ਇਹ) ਨਹੀਂ ਕਹਿੰਦਾ ਕਿ ਮੈਂ (ਦੇਵਤਿਆਂ ਦੀ ਤਰਹਾਂ ) ਪਵਿਤ੍ਰ ਹਾਂ ਕਿਉਂ ਕਿ (ਕੁਟਲ ) ਅੰਤਸ਼ਕਰਣ ਤਾਂ (ਆਦਮੀਆਂ ਨੂੰ ) (ਸਦਾ ) ਬੁਰਾਈ ਦੇ ਵਾਸਤੇ ਹੀ ਪ੍ਰੇਰਣਾ ਕਰਦਾ ਹੈ ਪਰੰਚ ਏਹ ਕਿ ਮੇਰਾ ਪਰਵਰ- ਦਿਗਾਰ ਹੀ (ਮੇਰੇ ਪਰ ) ਕਿਰਪਾ ਕਰੇ ਨਿਰਸੰਦੇਹ ਮੇਰਾ ਪਰਵਰਦਿਗਾਰ ਬਖਸ਼ਣੇ ਵਾਲਾ ਮੇਹਰਬਾਨ ਹੈ॥ ੫੩ ॥ ਅਰ ਰਾਜਾ ਨੇ ਆਗਿਆ ਦਿਤੀ ਕਿ . ਯੂਸਫ ਨੂੰ ਮੇਰੇ ਸਨਮੁਖ ਲਿਆ, ਹਾਜਰ ਕਰੋ ਕਿ ਅਸੀਂ ਓਸ ਨੂੰ (ਅਜ਼ੀਜ਼ ਦੀ ਟਹਿਲ ਸੇਵਾ ਤੋਂ ਛੁਡਾ ਕੇ ) ਖਾਲਸ ਆਪਣੇ (ਕਾਰ ਕੰਮ ) ਵਾਸਤੇ ਰਖਾਂਗੇ ਪੁਨਰ ਜਦੋਂ ਯੂਸਫ ਨਾਲ ਬਾਤ ਚੀਤ ਕੀਤੀ (ਤਾਂ ਰਾਜਾ ਨੂੰ ਯੂਸਫ ਦੀ ਬੁਧਿ ਦਾ ਚਮਿਤਕਾਰ ਪ੍ਤੀਤ ਹੋ ਗਇਆ ਅਰ ਓਸ ਨੇ ) ਆ- ਖਿਆ ਅਜ (ਥੀਂ) ਤੁਸੀਂ ਸਾਡੀ ਰਾਜਧਾਨੀ ਵਿਚ ਵਡੇ ਸ਼੍ਰੋਮਣੀ (ਅਰ) ਇਤਬਾਰ ਵਾਲੇ ਹੋਏ ॥੫੪ ॥ (ਯੂਸਫ ਨੇ ) ਬੇਨਤੀ ਕੀਤੀ ਕਿ (ਯਦੀ ਸਰਕਾਰ ਨੇ ਮੇਰੀ ਐਸੀ ਕਦਰ ਕੀਤੀ ਹੈ ਤਾਂ) ਮੈਨੂੰ ਦੇਸੀ ਖਜ਼ਾਨਿਆਂ ਪਰ ਪ੍ਰਬੰਧ ਕਰਨੇ ਦੀ ਆਗਿਆ ਦੇ ਦਿਓ ਕਿਉਂਕਿ (ਮੈਂ ਖਜ਼ਾਨਿਆਂ "
- ਹੁਣ “ਵਾ ਮਾ ਓਲ੍ਹੀਆ' ਨਾਮੀਂ ਤੇਰਵਾਂ ਪਾਰਾ ਚਲਿਆ॥
1 1 Digitized by Panjab Digitat Library | www.panjabdigilib.org