ਪੰਨਾ:ਕੁਰਾਨ ਮਜੀਦ (1932).pdf/248

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

२४८ ਪਾਰਾ ੧੨ ਸੂਰਤ ਯੂਸਫ ੧੨ ਹੈ ਅੱਛਾ ਚੰਗਾ ਸਬਰ ਸ਼ੁਕਰ ਅਰ ਜੋ ਬ੍ਰਿਤਾਂਤ ਤੁਸੀਂ ਵਰਣਨ ਕਰਦੇ ਹੋ ਖੁਦਾ ਹੀ ਮਦਦ ਕਰੇ (ਕਿ ਇਸਦਾ ਭੇਤ ਖੁਲ੍ਹ ਜਾਏ) ॥੧੮ ॥ ਅਰ (ਅਕਸਮਾਤ ) ਇਕ ਕਾਫਲਾ (ਉਸ ਜਗਹਾਂ ) ਪਰ ਆ ਪ੍ਰਾਪਤਿ ਹੋਇਆ ਅਰ ਉਹਨਾਂ ਨੇ ਆਪਣੇ ਸੱਕੇ (ਅਰਥਾਤ ਮਾਸ਼ਕੀ ਨੂੰ ਪਾਣੀ ਲਿਆਉਣ ਵਾਸਤੇ) ਭੇਜਿਆ ਜਿਸ ਵੇਲੇ ਉਸ ਨੇ ਆਪਣਾ ਡੋਲ ਵਗਾਇਆ (ਯੂਸਫ ਓਸ ਦੇ ਵਿਚ ਹੋ ਬੈਠਾ ਬਾਹਰ ਨਿਕਾਸਿਆਂ ਤਾਂ ) ਬੋਲ ਉਠਿਆ ਆਹਾ ! ਇਹ ਤਾਂ ਬਾਲਕ ਹੈ ਅਰ ਕਾਫਲੇ ਵਾਲਿਆਂ ਨੇ ਯੂਸਫ ਨੂੰ ਯਾਪਾਰੀ ਮਾਲ ਸਮਝ ਕੇ ਛਿਪਾ ਰਖਿਆ ਅਰ (ਏਹਨਾਂ ਲੋਗਾਂ ਨੇ ਤਾਂ ਜਾਣਿਆਂ ਕਿ ਕਿਸੇ ਨੂੰ ਖਬਰ ਨਹੀਂ ਪਰੰਚ ਯੂਸਫ ਦਾ ਹਾਲ ਛਿਪਾਣ ਦੀਆਂ ) ਜੋ ਤਦਬੀਰਾਂ (ਇਹ ਲੋਗ ) ਕਰ ਰਹੇ ਸਨ ਅੱਲਾ ਨੂੰ ਖੂਬ ਮਾਲੂਮ ਸਨ ॥ ੧੯॥ (ਇਤਨੇ ਸਮੇਂ ਵਿਚ ਭਿਰਾਵਾਂ ਨੂੰ ਯੂਸਫ ਦਾ ਪਤਾ ਲਗਾ ਅਰ ਓਹਨਾਂ ਨੇ ਓਸ ਨੂੰ ਆਪਣਾ ਗੁਲਾਮ ਬਣਾ ਕੇ ਬੇਚ ਦਿਤਾ ) ਅਰ ਕਾਫਲੇ ਵਾਲਿਆਂ ਨੇ ਨਿਊਨ ਮੋਲ (ਅਰਥਾਤ ) ਥੋੜੇ ਸੇ ਦਿਰਮਾਂ ਦੇ ਬਦਲੇ ਵਿਚ ਉਸ ਨੂੰ ਖਰੀਦ ਲੀਤਾ ਅਰ ਉਹ ਯੂਸਫ ਦੇ ਮੋਲ ਲੈਣ ਪਰ (ਅਸਲੀ ਦਿਲੋਂ , ਲੋੜ ਵੰਦ ਭੀ ਨਹੀਂ ਸਨ ॥ ੨੦ ॥ ਰਕੂਹ ੨॥ ਅਰ (ਅੰਤ ਨੂੰ ) ਮਿਸਰ (ਦਿਆਂ ਲੋਗਾਂ ) ਵਿਚੋਂ (ਅਜ਼ੀਜ਼ ਮਿਸਰ ) ਜਿਸ ਨੇ ਯੂਸਫ ਨੂੰ (ਕਾਫਲੇ ਵਾਲਿਆਂ ਪਾਸੋਂ ) ਮੋਲ ਲੈ ਲੀਤਾ ) ਨੇ ਉਸ ਨੇ ਆਪਣੀ ਤੀਵੀਂ (ਜ਼ੁਲੈਖਾਂ ) ਨੂੰ ਕਹਿਆ ਕਿ ਇਸ ਨੂੰ ਸੁਖ ਪੂਰ- ਵਕ ਰਖਣਾ ਅਚਰਜ ਨਹੀਂ (ਕਿ ਆਪਣੀ ਟਹਿਲ ਸੇਵਾ ਸਾਥ ) ਸਾਨੂੰ ਲਾਭ ਦੇਵੇ ਅਥਵਾ ਅਸੀਂ ਇਸ ਨੂੰ (ਆਪਣਾ ) ਪੁਤ੍ਰ ਹੀ ਬਣਾ ਲਈਏ ਅਮੁਨਾ ਕਾਰਣ ਅਸਾਂ ਯੂਸਫ ਨੂੰ ਦੇਸ਼ (ਮਿਸਰ ) ਵਿਚ ਅਸਥਾਨ ਦਿਤਾ ਅਰ (ਅਸਲੀ ) ਭਾਵ ਇਹ ਸੀ ਕਿ ਅਸੀਂ ਇਸ (ਸੁਪਨੇ ਦਾ ) ਫਲਾ ਫਲ ਕਹਿਣਾ ਸਿਖਾਈਏ ਅਰ ਅੱਲਾ ਆਪਣੇ ਸੰਕਲਪ (ਦੇ ਪੂਰਾ ਕਰਨ ) ਨੂੰ ਸਾਮਰਥ ਹੈ ਪਰੰਚ ਬਾਹੁਲੇਣ ਲਗ (ਇਸ ਭੇਤ ਨੂੰ ) ਨਹੀਂ ਜਾਣਦੇ ॥੨੧॥ ਅਰ ਜਦੋਂ ਯੂਸਫ ਜਵਾਨ ਅਵ- ਸਥਾ ਨੂੰ ਪ੍ਰਾਪਤ ਹੋਇਆ ਅਸਾਂ, ਉਸ ਨੂੰ ਬੁਧਿ ਪ੍ਰਦਾਨ ਕੀਤੀ ਅਰ ਇਲਮ (ਦਾ ਵਡਪਣ ) ਅਰ ਅਸੀਂ ਗੁਰਮੁਖਾਂ ਨੂੰ ਅਮੁਨਾ ਪ੍ਰਕਾਰੇਣ (ਉਸ ਦੀ ਗੁਰਮੁਖਤਾਈ ਦਾ ) ਬਦਲਾ ਦਿਤਾ ਕਰਦੇ ਹਾਂ॥ ੨੨ ॥ ਅਰ (ਜ਼ੁਲੈਖਾਂ ) ਜਿਸ ਦੇ ਘਰ ਯੂਸਫ ਨਿਵਾਸ ਕਰਦਾ ਸੀ ਉਸ ਨੇ ਉਸ ਪਾਸੋਂ ਆਪਣਾ (ਅਜੋਗ ) ਮਤਲਬ ਪ੍ਰਾਪਤਿ ਕਰਨ ਦੀ ਇੱਛਾ ਕੀਤੀ ਅਰ ਕਿਵਾੜ ਬੰਦ ਕਰ ਦਿਤੇ ਅਰ ਕਹਿਆ ਕਿ ਲ ਆਓ ! (ਯੂਸ਼ਫ ਨੇ ) ਕਹਿਆ ਅੱਲਾ Digitized by Panjab Digitat Library | www.panjabdigilib.org