ਪੰਨਾ:ਕੁਰਾਨ ਮਜੀਦ (1932).pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

२४

ਪਾਰਾ ੨

ਮੰਜ਼ਲ ੧

ਸੂਰਤ ਬਕਰ ੨


 ਮੂੰਹ ਕਰ ਲੀਤਾ ਕਰੋ, ਪਰਯੋਜਨ ਹੈ ਕਿ ਐਸਾ ਨਾ ਹੋਵੇ ਕਿ ਤੁਹਾਡੇ ਮਨੌਣ ਦਾ ਲੋਗਾਂ ਨੂੰ ਪਰਮਾਣ ਹੱਥ ਆ ਜਾਵੇ ਪਰੰਤੂ ਇਹਨਾਂ ਵਿਚੋਂ ਜੋ ਨਾਹੱਕ ਦੀ ਹੈਂਕੜ ਕਰਦੇ ਹਨ ( ਓਹ ਤਾਂ ਤੁਹਾਨੂੰ ਇਲਜ਼ਾਮ ਦਿਤਿਆਂ ਬਗੈਰ ਰਹਿਣ ਨਹੀਂ ਲਗੇ) ਤਾਂ ਤੁਸੀਂ ਓਹਨਾਂ ਪਾਸੋਂ ਨਾ ਡਰੋ ਅਰ ਸਾਡਾ ਡਰ ਰਖੋ ਅਰ ਪਰਯੋਜਨ ਏਹ ਹੈ ਕਿ ਅਸੀਂ ਆਪਣੀ ਨਿਆਮਤ ਤੁਹਾਡੇ ਉੱਤੇ ਪੂਰੀ ਕਰੀਏ ਸ਼ਾਇਦ ਤੁਸੀਂ ਸਿੱਧੇ ਰਸਤੇ ਆ ਲਗੋ ।।੧੫੦॥ ਜੈਸੇ ਅਸਾਂ ਨੇ ਤੁਹਾਡੇ ਪਾਸ ਤੁਹਾਡੇ ਹੀ ਵਿਚੋਂ ਕਈ ਇਕ ਰਸੂਲ ਭੇਜੇ ਜੋ ਸਾਡੀਆਂ ਆਯਤਾਂ ਤੁਹਾਨੂੰ ਪੜ੍ਹਕੇ ਸੁਣਾਉਂਦੇ ਅਰ ਤੁਹਾਡਾ ਸੁਧਾਰ ਕਰਦੇ ਅਰ ਤੁਹਾਨੂੰ ਕਿਤਾਬ ( ਅਰਥਾਤ ਕੁਰਾਨ) ਅਰ ਅਕਲ ( ਦੀਆਂ ਬਾਤਾਂ) ਸਿਖਾਉਂਦੇ ਅਰ ਤੁਹਾਨੂੰ ਓਹ ਐਸੀਆਂ (੨) ਬਾਤਾਂ ਦਸਦੇ ਜੋ ਤੁਹਾਨੂੰ ਮਾਲੂੰਮ ਨਹੀਂ ਸਨ ਤਾਂ ਤੁਸੀਂ ਮੇਰੀ ਯਾਦ ਵਿਚ ਲਗੇ ਰਹੋ ਮੈਂ ਤੁਹਾਨੂੰ ਯਾਦ ਕਰਾਂਗਾ ।। ਅਰ ਮੇਰਾ ਧੰਨਵਾਦ ਕਰਦੇ ਰਹੋ ਅਰ ਨਾਸ਼ੁਕਰੀ ਨਾ ਕਰੋ ॥੧੫੧॥ ਰੁਕੂਹ ।।੧੫੧।।

ਮੁਸਲਮਾਨੋ! ਸੰਤੋਖ ਅਰ ਨਮਾਜ਼ ਪਾਸੋਂ ਸਹਾਇਤਾ ਲਵੋ ਸੱਚ ਮਚ ਅੱਲਾ ਸਾਬਰਾਂ ਦਾ ਸੰਗੀ ਸਾਥੀ ਹੈ ॥੧੫੨॥ ਅਰ ਜੋ ਲੋਗ ਅੱਲਾ ਦੇ ਰਾਹ ਵਿਚ ਮਾਰੇ ਜਾਣ ਓਹਨਾਂ ਨੂੰ ਮਰਿਆਂ ਨਾ ਕਹਿਣਾ ਪ੍ਰਤਯੁਤ ਅਮਰ ਹਨ ਪਰੰਚ (ਉਹਨਾਂ ਦੇ ਜੀਵਨ ਦੀ ਹਕੀਕਤ) ਤੁਸੀਂ ਨਹੀਂ ਸਮਝਦੇ ।।੧੫੩॥ ਅਰ ਨਿਰਸੰਦੇਹ ਅਸੀਂ ਤੁਹਾਡੀ ਥੋੜੇ ਸੇ ਡਰ ਨਾਲ ਅਰ ਭੁਖ ਨਾਲ ਅਰ ਮਾਲ ਅਰ ਜਾਨ ਅਰ ਫਲਾਂ ਦੇ ਘਾਟੇ ਨਾਲ ਪ੍ਰੀਖਿਯਾ ਕਰਾਂਗੇ ਅਰ ( ਹੇ ਪੈਯੰਬਰ) ਸਬਰ ਕਰਨ ਵਾਲਿਆਂ ਨੂੰ ( ਖੁਸ਼ਖਬਰੀ ਸੁਣਾ ਦਿਓ) ॥੧੫੪।। ਏਹ ਲੋਗ ਜਦੋਂ ਏਹਨਾਂ ਉੱਤੇ ਵਿਪੱਤੀ ਆ ਪਰਾਪਤ ਹੁੰਦੀ ਹੈ ਤਾਂ ਬੋਲ ਉਠਦੇ ਹਨ ਅਸੀਂ ਤਾਂ ਅੱਲਾ ਦੇ ਹੀ ਹਾਂ ਅਰ ਅਸੀਂ ਓਸੇ ਦੀ ਤਰਫ ਹੀ ਲੋਟ ਕੇ ਜਾਣ ਵਾਲੇ ਹਾਂ ॥੧੫੫॥ ਏਹ ਲੋਗ ਹਨ ਜਿਨਹਾਂ ਉੱਤੇ ਉਨਹਾਂ ਦੇ ਪਰਵਰਦਿਗਾਰ ਦੀ ਕਿਰਪਾ ਅਰ ਦਿਆਲਤਾ ਹੈ ਅਰ ਏਹੋ ਹੀ ਸਚੇ ਮਾਰਗ ਉਤੇ ਹਨ ।।੧੫੬॥ ਸੱਚ ਮੁਚ ਸਫਾ ਅਰ (ਕੋਹਿ) ਮਰਵਾ ਖੁਦਾ ਦੀਆਂ ਅਦਬ ਵਾਲੀਆਂ ਜਗਹਾਂ ਵਿਚੋਂ ਹਨ ਤਾਂ ਜੋ ਪੁਰਖ ਖਾਨੇ ਕਾਬੇ ਦਾ ਹੱਜ ਕਿੰਬਾ *ਉਮਰਾ ਕਰੇ ਉਸ ਨੂੰ ਇਹਨਾਂ ਦੋ ਨੂਆਂ ਦੇ(ਪਰਿਕ੍ਰਮਾ) ਕਰਨ ਨਾਲ ਕੋਈ ਹਾਨੀ ਨਹੀਂ ਜੋ ਪਰਸੰਨਤਾ ਨਾਲ ਉੱਤਮ ਕੰਮ ਕਰੇ ਤਾਂ ਅੱਲਾ ਕਦਰਦਾਨ ( ਅਰ ਉਸ ਦੀ ਨੀਯਤ ਨੂੰ)ਜਾਣਦਾ ਹੈ॥੧੫੭॥ ਜੋ ਲੋਗ


*ਉਮਰਾ ਅਰ ਹੱਜ ਉਝ ਤਾਂ ਇਕੋ ਹੀ ਬਾਤ ਹੈ ਪਰੰਚ, ਉਮਰੇ ਅਰ ਹੱਜ ਦੇ ਵਿਚ ਫਰਕ ਏਹ ਹੈ ਕਿ ਹੱਜ ਖਾਸ ਦਿਨਾਂ ਵਿਚ ਹੁੰਦਾ ਹੈ ਅਰ ਉਮਰਾ ਜਦੋਂ ਜੀ ਚਾਹੇ ਜਾਏ॥