ਪੰਨਾ:ਕੁਰਾਨ ਮਜੀਦ (1932).pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

--- I F T = 1 ਸੂਰਤ ਹੂਦ ੧੧ २३१ ਪਾਰਾ ੧੨ ॥੧੯ ॥ ਇਹ ਲੋਗ ਨਾ ਤਾਂ ਸੰਸਾਰ ਵਿਚ ਹੀ (ਖੁਦਾ ਨੂੰ ) ਪਰਾਜੈ ਕਰ ਸਕੇ ਅਰ ਨਾ ਖੁਦਾ ਤੋਂ ਸਿਵਾ ਏਹਨਾਂ ਦਾ ਕੋਈ ਮਦਦਗਾਰ (ਹੀ ) ਖੜਾ ਹੋਇਆ ਤਾਂ ਅੰਤਿਮ ਦਿਨ ਨੂੰ) ਏਹਨਾਂ ਤਾਈਂ ਦੂਣਾ ਦੁਖ ਹੋਵੇਗਾ ਕਿਉਂਕਿ (ਈਰਖਾ ਦੇ ਮਾਰੇ ) ਨਾ ਤਾਂ (ਸਚੀ ਬਾਰਤਾ ਹੀ ) ਸੁਣ ਸਕਦੇ ਹਨ ਅਰ ਨਾ ਹੀ (ਸੂਧਾ ਰਾਸਤਾ ਹੀ ) ਇਨਹਾਂ ਨੂੰ ਦਿਸਦਾ ਸੀ॥ ੨੦ ॥ ਇਹੋ ਲੋਗ ਹਨ ਜਿਨ੍ਹਾਂ ਨੇ ਆਪ ਹੀ ਆਪਣਾ ਨੁਕਸਾਨ ਕਰ ਲੀਤਾ ਅਰ ਉਹ (ਜੋ ਸੰਸਾਰ ਵਿਚ ) ਝੂਠ ਪਿਆ ਕਰਦੇ ਸਨ (ਅੰਤ ਨੂੰ ) ਏਹਨਾਂ ਪਾਸੋਂ ( (ਸਾਰੀਆਂ) ਗਈਆਂ ਗੁਜਰੀਆਂ ਹੋ ਗਈਆਂ ॥੨੧॥(ਬਸ) ਜਰੂਰ ਇਹੋ ਲੋਗ ਅੰਤ ਨੂੰ ਸਾਰਿਆਂ ਨਾਲੋਂ ਵਧ ਕੇ ਘਾਟੇ ਵਿਚ ਹੋਣਗੇ ॥ ੨੨ ॥ ਜੋ ਲੋਗ ਭਰੋਸਾ ਕਰ ਬੈਠੇ ਹਨ ਅਰ (ਭਰੋਸੇ ਤੋਂ ਅਲਗ ਓਹਨਾਂ ਨੇ ) ਸ਼ੁਭ ਕਰਮ (ਭੀ) ਕੀਤੇ ਅਰ ਆਪਣੇ ਪਰਵਰਦਿਗਾਰ ਦੇ ਅਗੇ ਨਿਤਾਈ ਕਰਦੇ ਰਹੇ ਇਹੋ ਹੀ ਬਹਿਸ਼ਤੀ ਲੋਗ ਹਨ ਕਿ ਸਦਾ ਕਾਲ ਬਹਿਸ਼ਤ ਵਿਚ ਰਹਿਣਗੇ ॥੨੩॥(ਕਾਫਰਾਂ ਅਰ ਮੁਸਲਮਾਨਾਂ ਦੇ ) ਦੋ ਟੋਲਿਆਂ ਦਾ ਦ੍ਰਿਸ਼ਟਾਂਤ ਨੇਤ੍ਰ ਹੀਨ ਅਰ ਕਰ ਹੀਨ ਅਰ ਨੇਤ੍ ਤਥਾ ਕਰ ਯੁਕਤ ਪੁਰਖ ਦੀ ਤਰਹਾਂ ਹੈ ਕੀ ਦੋਨੋਂ ਦੀ ਦਸ਼ਾ ਸਮਾਨ ਹੋ ਸਕਦੀ ਹੈ ? ਕੀ ਤੁਸੀਂ ਲੋਗ ਵਿਚਾਰ ਨਹੀਂ ਕਰਦੇ ॥੨੪ ॥ ਰਕੂਹ ੨ ॥ ਅਰ ਅਸਾਂ ਹੀ ਨੂਹ ਨੂੰ ਉਸ ਦੀ ਜਾਤੀ ਦੀ ਤਰਫ (ਪੈਯੰਬਰ ਬਣਾ ਕੇ ) ਭੇਜਿਆ (ਅਰ ਓਹਨਾਂ ਨੇ ਆਪਣੀ ਜਾਤੀ ਦੇ ਲੋਕਾਂ ਨੂੰ ) ਕਹਿਆ ) ਕਿ ਮੈਂ ਤੁਹਾਨੂੰ (ਖੁਦਾਈ ਦੁਖ ਦਾ ) ਭਯ ਸਾਫ ੨ ਸੁਨਾਣ ਵਾਸਤੇ ਆਇਆ ਹਾਂ॥੨੫॥ (ਅਰ ਤੁਹਾਨੂੰ ਸਮਝਾਉਂਦਾ ਹਾਂ ਕਿ ) ਖੁਦਾ ਤੋਂ ਸਿਵਾ (ਕਿਸੇ ਦੀ ) ਪੂਜਾ ਨਾ ਕੀਤਾ ਕਰੋ (ਯਦੀ ਐਸੇ ਕਰੋਗੇ ਤਾਂ ) ਮੈਨੂੰ ਤੁਹਾਡੀ ਨਿਸਬਤ ਇਕ ਦਰਦਨਾਕ ਦੁਖ ਦੇ ਦਿਨ ਦਾ (ਬੜਾ ਹੀ ) ਡਰ ਹੈ ॥੨੬॥ ਏਸ ਦੇ ਉਤਰ ਵਿਚ ਉਸਦੀ ਜਾਤੀ ਦੇ ਸਰਦਾਰ ਜੋ (ਉਸ ਨੂੰ ਨਹੀਂ ਮੰਨਦੇ ਸਨ ਲਗੇ ਕਹਿਣ ਕਿ ਸਾਨੂੰ ਤਾਂ ਤੁਸੀਂ ਸਾਡੇ ਵਰਗੇ ਹੀ ਆਦਮੀ ਪ੍ਰਤੀਤ ਹੁੰਦੇ ਹੋ ਅਰ ਸਾਡੇ ਸਮੀਪ ਤਾਂ ਕੇਵਲ ਵਹੀ ਲੋਗ ਆਪ ਦੇ ਅਨੁਸਾਰੀ ਹੋਗਏ ਹਨ ਜੋ ਸਾਡੇ ਵਿਚੋਂ ਕਮੀਨੇ ਹਨ (ਅਰ ਅਨੁਸਾਰੀ ਵੀ ਹੋਗਏ ਹਨ ਤਾਂ ਬਿਨ ਬਿਚਾਰੇ ) ਉਪਰਲੀ ਟੀ ਵਿਚ ਅਰ ਅਸੀਂ ਤਾਂ ਤੁਹਾਡੇ ਲੋਗਾਂ ਵਿਚ ਆਪਣੇ ਨਾਲੋਂ ਕੋਈ ਅਧਿਕਤਾਈ ਨਹੀਂ ਦੇਖਦੇ ਪ੍ਰਤਯੁਤ ਅਸੀਂ ਤਾਂ ਤੁਹਾਨੂੰ ਮਿਥਿਆ ਵਾਦੀ ਜਾਣਦੇ ਹਾਂ॥੨੭॥(ਨੂਹ ਨੇ ) ਕਹਿਆ ਭਰਾਓ ! ਭਲਾ ਦੇਖੋ ਤਾਂ ਸਹੀ ਯਦੀ ਮੈਂ ਆਪਣੇ ਪਰਵਰਦਿਗਾਰ ਦੇ ਸਰਲ ਮਾਰਗ ਪਰ ਹਾਂ ਅਰ ੳਸ ਨੇ ਮੈਨੂੰ ਆਪਣੇ ਦਰਬਾਰ ਵਿਚੋਂ 1 Digitized by Panjab Digital Library www.panjabdigilib.org