ਪੀਰਾਂ ੧੨ ਸੂਰਤ ਹੂਦ ੧੧ २२९ (ਦਾ ਪ੍ਰਾਪਤ ਕਰਨਾ ) ਏਹਨਾਂ (ਲੋਗਾਂ ) ਉਤੋਂ ਗਿਨਤੀ ਦੇ ਚਾਰ ਦਿਨ ਤਕ ਢਿਲ (ਭੀ ) ਕਰੀ ਰਖੀਏ ਤਾਂ (ਏਹ ਲੋਗ ) ਅਵਸ਼ ਹੀ ਕਹਿਣ ਲਗ ਪੈਣਗੇ ਕਿ (ਉਹ) ਕੌਣ ਵਸਤੂ (ਹੈ ਜੋ ) ਵਿਪਤੀ ਨੂੰ ਰੋਕ ਰਹੀ ਹੈ ਸੁਣੋ ਜੀ ! ਜਿਸ ਦਿਨ ਵਿਪਤੀ ਏਹਨਾਂ ਉਤੋਂ ਉਤਰੇਗੀ (ਤਾਂ ) ਉਹ ਕਿਸੇ ਦੇ ਟਾਲਿਆਂ ਟਲਣ ਵਾਲੀ ਨਹੀਂ ਅਰ ਜਿਸ (ਵਿਪਤੀ) ਦੀ ਏਹ ਲੋਗ ਹਾਸੋਹਾਣੀ ਕਰ ਰਹੇ ਸਨ ਉਹ ਇਹਨਾਂ ਨੂੰ ਚੰਬੜ ਜਾਵੇਗੀ॥੮॥ ਰੁਕੂਹ ੧॥ ਅਰ ਯਦੀ ਅਸੀਂ ਆਦਮੀ ਨੂੰ ਆਪਣੀ ਮਿਹਰਬਾਨੀ (ਦਾ ਸਵਾਦ ) ਚਖਾਈਏ ਪੁਨਰ ਉਸ (ਸਪਦਾਰਥ) ਨੂੰ ਉਸ ਪਾਸੋਂ ਖੋਹ ਲਈਏ ਤਾਂ (ਸਾਡੀ ਸ਼ਕਾਇਤ ਕਰਨ ਲਗਦਾ ਹੈ ਕਿਉਂਕਿ) ਉਹ (ਤਨੀਸੀ ਬਾਰਤਾ ਵਿਚ) ਨਿਰਾਸ ਹੋ ਜਾਣ ਵਾਲਾ (ਅਰ) ਕ੍ਰਿਤਘਨ ਹੈ॥੯ ॥ ਅਰ ਯਦੀ ਉਸਨੂੰ ਕੋਈ ਵਿਪਤੀ ਪ੍ਰਾਪਤ ਹੋਵੇ ਅਰ ਉਸ ਦੇ ਪਸਚਾਤ ਅਸੀਂ ਉਸ ਸੁਖ (ਦਾ ਸਵਾਦ) ਚਖਾਈਏ ਤਾਂ ਕਹਿਣ ਲਗ ਪੈਂਦਾ ਹੈ ਕਿ (ਹੁਣ ) ਮੇਰੇ (ਉਪਰੋਂ) ਸਾਰੀਆਂ ਵਿਪਤੀਆਂ ਦੂਰ ਹੋ ਗਈਆਂ ਕਿੰਤੂ ਉਹ (ਝਬਦੇ ਹੀ) ਖੁਸ਼ ਹੋ ਜਾਣ ਵਾਲਾ ਅਰ ਘਮੰਡੀ ਹੈ ॥ ੧੦ । ਪਰੰਚ ਜੋ ਪੁਰਖ ਸਬਰ (ਦੇ ਹੇਲਤ੍ਰੀ ਹਨ) ਅਰ ਸ਼ੁਭ ਕਰਮ ਕਰਦੇ ਹਨ (ਉਹਨਾਂ ਦੀ ਇਹ ਦਸ਼ਾ ਨਹੀਂ ) ਇਹੋ ਹਨ ਜਿਨ੍ਹਾਂ ਦੇ ਵਾਸਤੇ (ਖੁਦਾ ਦੇ ਪਾਸ) ਬਖ਼ਸ਼ਸ਼ ਅਰ ਬੜਾ ਅਜਰ ਹੈ ॥੧੧॥ ਤਾਂ (ਹੇ ਪੈਯੰਬਰ ) ਅਸਚਰਜ ) ਨਹੀਂ ਕਿ ਜੋ ਵਹੀ ਤੁਹਾਡੇ ਪਰ ਨਾਜ਼ਲ ਕੀਤੀ ਜਾਂਦੀ ਹੈ (ਲੋਗਾਂ ਨੂੰ ਸੁਣਾ- ਉਂਦੀ ਵੇਰੀ) ਤੁਸੀਂ (ਓਸ ਵਿਚੋਂ) ਤਨੀਸਾ ਛਡ ਦੇਣਾ ਚਾਹੋ ਏਸ ਸਬਬੋਂ ਤੰਗ ਦਿਲ ਹੋ ਕਿ (ਕਿਤੇ ਐਸਾ ਨਾ ਹੋਵੇ ਕਿ ਇਹ ਲੋਕ ) ਕਹਿ ਬੈਠਣ ਕਿ ਇਸ ਪੁਰਖ ਪਰ ਕੋਈ ਖਜਾਨਾ ਕਿਉਂ ਨਹੀਂ ਉਤਰਿਆ ਅਥਵਾ (ਏਸ ਦੀ ਤਸਦੀਕ ਵਾਸਤੇ) ਏਸਦੇ ਸਾਥ (ਖੁਦਾ ਦੀ ਤਰਫੋਂ) ਕੋਈ ਫਰਿਸ਼ਤਾ ਕਿਉਂ ਨਹੀਂ ਆਇਆ ਸੋ (ਹੇ ਪੈਯੰਬਰ ) ਤੁਸੀਂ ਤਾਂ (ਏਹਨਾਂ ਨੂੰ ਖੁਦਾ ਦੇ ਦੁਖ ਤੋਂ) ਡਰਾਉਣ ਵਾਲੇ ਹੋ ਹੋਰ ਬਸ ਅਰ ਸੰਪੂਰਨ ਵਸਤਾਂ ਖੁਦਾ ਦੇ ਹਥ ਵਿਚ ਹਨ ॥ ੧੨॥ (ਹੇ ਪੈ ੰਬਰ ) ਕੀ (ਕਾਫਰ ) ਕਹਿੰਦੇ ਹਨ ਕਿ ਏਸ (ਪੁਰਖ ਅਰਥਾਤ ਤੁਸਾਂ ) ਨੇ ਕੁਰਾਨ ਨੂੰ ਆਪਣੇ ਮਨੋਂ ਹੀ ਘੜ ਲੀਤਾ ਹੈ ਤਾਂ ਏਹਨਾਂ (ਲੋਗਾਂ) ਨੂੰ ਕਹੋ ਕਿ ਯਦੀ ਤੁਸੀਂ (ਆਪਣੇ ਪੱਖ ਵਿਚ) ਸਚੇ ਹੋ (ਕੇ ਏਹ ਕੁਰਾਨ ਮੈਂ ਆਪਣੇ ਮਨੋਂ ਮਨ ਘੜਤ ਹੀ ਬਨਾ ਲੀਤਾ ਹੈ) ਤਾਂ ਤੁਸੀਂ ਭੀ (ਆਪਣੀ ਭਾਖਾ ਦੇ ਮਾਲਿਕ ਹੋ) ਏਸੇ ਤਰ੍ਹਾਂ ਦੀਆਂ ਬਣੀਆਂ ਹੋਈਆਂ ਦਸ ਸੂਰਤਾਂ ਲੈ ਆਓ ਅਰ ਖੁਦਾ ਤੋਂ ਸਿਵਾ ਜਿਸ ਨੂੰ (ਮਦਦ ਦੇਣ ਵਾਸਤੇ) ਤੁਹਾਡੇ ਪਾਸੋਂ ਬੁਲਾਇਆ ਜਾਵੇ ਬੁਲਾ ਲਓ ॥੧੩ ॥ ਬਸ ਯਦੀ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/229
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ