੨੨੪
ਪਾਰਾ ੧੧
ਸੂਰਤ ਯੂਨਸ ੧੦
२२४ ਪਾਰਾ ੧੧ ਸੂਰਤ ਯੂਨਸ ੧੦ ਹੀ ਪ੍ਰਥਨਾ ਕੀਤੀ ਕਿ ਹੇ ਸਾਡੇ ਪਰਵਰਦਿਗਾਰ ਸਾਨੂੰ (ਏਹਨਾਂ) ਜ਼ਾਲਿਮ ਲੋਕਾਂ ਦੇ ਜ਼ੁਲਮ ਦੇ ਅਭਿਆਸ ਦਾ ਤਖਤਾ ਨਾ ਬਨਾ ॥੮੫॥ ਅਰ ਆਪਣੀ ਰਹਿਮਤ ਨਾਲ ਸਾਨੂੰ (ਇਨਹਾਂ) ਲੋਗਾਂ (ਦੇ ਪੰਜੇ ਵਿਚੋਂ) ਮੁਕਤਿ ਦੇ ਜੋ ਕਾਫਰ ਹਨ ॥੮੬ ॥ ਅਰ ਅਸਾਂ ਮੂਸਾ ਅਰ ਉਸ ਦੇ ਭਰਾ (ਹਾਰੇ) ਦੀ ਤਰਫ ਵਹੀ (ਅਕਾਸ਼ ਬਾਣੀ) ਕੀਤੀ ਕਿ ਮਿਸਰ ਵਿਚ ਆਪਣੇ ਲੋਕਾਂ ਦੇ (ਰਹਿਣ ਵਾਲੇ) ਘਰ ਬਨਾ ਲਓ ਅਰ (ਤੁਸੀਂ ਸਾਰੇ ਲੋਗ) ਆਪਣੇ (ਓਹਨਾਂ ਹੀ) ਘਰਾਂ ਨੂੰ ਮਸਜਦਾਂ ਨਿਰਧਾਰਤ ਕਰੋ ਅਰ (ਓਥੋਂ ਹੀ) ਨਮਾਜ਼ਾਂ ਪੜ ਲੀਤਾ ਕਰੋ ਅਰ (ਹੇ ਮੂਸਾ) ਭਰੋਸੇ ਵਾਲਿਆਂ ਨੂੰ ਖੁਸ਼ਖਬਰੀ ਭੀ ਸੁਣਾ ਦਿਓ (ਕਿ ਹੁਣ ਤੁਹਾਡੀ ਮੁਕਤਿ ਦਾ ਸਮਾਂ ਸਮੀਪ ਆ ਪਰਾਪਤਿ ਹੋਇਆ ਹੈ)॥ ੮੭ ॥ ਅਰ ਮੂਸਾ ਨੇ ਪ੍ਰਾਰਥਨਾ ਕੀਤੀ ਕਿ ਹੇ ਸਾਡੇ ਪਰਵਰਦਿਗਾਰ ਆਪ ਨੇ ਫਿਰਓਨ ਅਰ ਓਸ ਦਿਆਂ ਸਰਦਾਰਾਂ ਨੂੰ ਸੰਸਾਰਿਕ ਜੀਵਨ ਵਿਚ (ਬੜੀ) ਸ਼ਾਨ ਤਥਾ ਸ਼ੌਕਤ ਅਰ ਦੌਲਤ ਦੇ ਰਖੀ ਹੈ (ਅਰ) ਹੇ ਸਾਡੇ ਪਰਵਰਦਿਗਾਰ (ਏਹ ਸਮਗਰੀ ਜੋ ਆਪ ਨੇ ਇਨਹਾਂ ਨੂੰ ਇਸ ਕਾਰਨ ਦੇ ਰਖੀ ਹੈ) ਕਿ (ਲੋਗਾਂ ਨੂੰ) ਤੇਰੀ ਤਰਫੋਂ ਭਲੀ ਪਾ ਦੇਣ ਤਾਂ ਤੇ ਹੇ ਸਾਡੇ ਪਰਵਦਿਗਾਰ ਇਨ੍ਹਾਂ ਦੀ ਧਨ- ਤਾ ਪਰ ਝਾੜੂ ਫੇਰਦੇ ਅਰ ਇਨਹਾਂ ਦੇ ਦਿਲਾਂ ਨੂੰ ਕਰੜਿਆਂ ਕਰਦੇ ਕਿ ਇਹ ਲੋਗ ਭਿਆਨਕ ਦੁਖ ਦੇ ਦੇਖੇ ਬਿਨਾਂ ਭਰੋਸਾ ਹੀ ਨਾ ਕਰਨ ॥੯੮॥ (ਖੁਦਾ) ਉਵਾਚ-ਕਿ ਤੁਸਾਂ ਦੋਨੋਂ (ਭਿਰਾਵਾਂ) ਦੀ ਪ੍ਰਾਥਨਾ ਕਬੂਲ ਹੋਈ ਤਾਂ ਤੇ ਤੁਸੀਂ ਦੋਵੇਂ ਭਰੋਸੇ ਵਾਲੇ ਰਹੇ ਅਰ ਇਹਨਾਂ ਮੂਰਖਾਂ ਦੇ ਮਾਰਗ ਪਰ ਨਾਂ ਪਰਤਣਾ ॥੮੯॥ਅਰ ਅਸਾਂ ਬਨੀ ਅਸਰਾਈਲ ਨੂੰ ਦਰਿਆਓਂ ਪਾਰ ਉਤਾਰ ਦਿਤਾ ਪੁਨਰ ਫਿਰਓਨ ਅਰ ਉਸ ਦੇ ਜਥੇਦਾਰਾਂ ਨੇ ਮਨਮੁਖਤਾਈ ਅਰ ਸ਼ਾਤ ਦੇ ਢਬ ਨਾਲ ਉਹਨਾਂ ਦਾ ਪਿਛਾ ਕੀਤਾ ਇਥੋਂ ਤਕ ਕਿ ਜਦੋਂ ਫਿਰਓਨ (ਦੇ ਸਿਰ) ਪਰ ਡੋਬੂ (ਪਾਣੀ) ਆ ਪਹੁੰਚਿਆ ਤਾਂ ਲਗਾ ਸੰਭਾ- ਖਣ ਕਿ ਹੁਣ ਮੈਨੂੰ ਭਰੋਸਾ ਆਇਆ ਕਿ ਜਿਸ (ਖੁਦਾ) ਪਰ ਬਨੀ ਅਸਰਾ- ਈਲ ਭਰੋਸਾ ਧਾਰ ਬੈਠੇ ਹਨ ਉਸ ਥੀਂ ਭਿੰਨ ਦੂਸਰਾ ਕੋਈ ਉਪਾ ਨਹੀਂ ਅਰ (ਹੁਣ) ਮੈਂ (ਭੀ ਉਸੇ ਦਿਆਂ) ਫਰਮਾਂ ਬਰਦਾਰਾਂ ਵਿਚੋਂ ਹਾਂ ॥੯੦॥ (ਤਾਂ ਖੁਦਾ ਨੇ ਉਸ ਨੂੰ ਝਾੜਿਆ ਅਰ ਕਹਿਆ ਕਿ)-ਕੀ ਹੁਣ (ਐਸੇ ਸਮੇਂ ਭਰੋਸਾ) ? ਅਰ (ਤੇਰੀ ਤਾਂ ਏਹ ਦਸ਼ਾ ਸੀ ਕਿ ਇਸ ਥੀਂ) ਪਹਿਲਾਂ ਲਗਾਤਾਰ ਨਾਂ, ਫਰਮਾਨੀ ਕਰਦਾ ਰਹਿਆ ਅਰ ਤੂੰ ਅਖਾੜ ਭੂਤੀਆਂ ਵਿਚੋਂ (ਇਕ ਅਖਾੜ ਭੂਤੀਆ ਸੈਂ ॥੯੧ ॥ ਤਾਂ ਅਜ (ਤੇਰੇ ਰੂਹ ਤਾਂ ਨਹੀਂ ਕਿੰਤੂ) ਤੇਰੇ ਸਰੀਰ ਨੂੰ ਅਸੀਂ (ਪਾਣੀ ਦੇ ਨੀਚੇ ਬੈਠ ਜਾਣ ਤੋਂ) ਬਚਾ ਦੇਵਾਂਗੇ (ਓਹ ਭੀ ਏਸ ਭਾਵ ਪਰ) ਕਿ ਜੋ ਲੋਗ ਤੇਰੇ ਪਿਛੋਂ ਆਉਣ