ਪਾਰਾ ੧੧
ਸੂਰਤ ਯੂਨਸ ੧੦
੨੨੩
ਜਦੋਂ ਏਹਨਾਂ ਦੇ ਪਾਸ ਸਾਡੀ ਤਰਫੋਂ ਸਚੀ ਬਾਤ ਪਹੁੰਚੀ (ਅਰਥਾਤ ਚਮਿਤ-
ਕਾਰ) ਤਾਂ ਉਹ ਲਗੇ ਕਹਿਣ ਕਿ ਏਹ ਤਾਂ ਜਰੂਰ ਖੁਲਮਖੁਲ੍ਹਾ ਨਾਟਕ
ਚੇਟਕ ਹੈ । ੭੬ ॥ ਮੂਸਾ ਉਵਾਚ-ਕਿ ਜਦੋਂ ਸਚੀ ਬਾਤ ਤੁਹਾਡੇ ਪਾਸ
ਆਈ ਤਾਂ ਕੀ ਤੁਸੀਂ ਉਸ ਦੀ ਤਰਫੋਂ (ਐਸੀ ਮਿਥਿਆ) ਬਾਰਤਾ ਕਹਿੰਦੇ ਹੋ ?
ਕੀ ਏਹ ਨਾਟਿਕ ਚੇਟਿਕ ਹੈ ? ਅਰ ਜਾਦੂਗਰਾਂ (ਦਾ ਤਾਂ ਏਹ ਹਾਲ ਹੈ ਕਿ
ਓਹਨਾਂ) ਨੂੰ (ਕਦੇ) ਸਫਲਤਾ ਨਹੀਂ ਹੁੰਦੀ ॥੭੭ ॥ ਉਹ ਲਗੇ ਕਹਿਣ ਕੀ
ਤੁਸੀਂ ਏਸ ਸੰਕਲਪ ਨਾਲ ਸਾਡੇ ਪਾਸ ਆਏ ਹੋ ਕਿ ਜਿਸ (ਦੀਨ ) ਪਰ ਅਸਾਂ
ਅਪਣਿਆਂ ਵਡੇਰਿਆਂ ਨੂੰ (ਤੁਰਦਿਆਂ) ਦੇਖਿਆ ਹੈ ਉਸ ਥੀਂ ਸਾਨੂੰ ਬੇਮੁਖ ਕਰ
ਦਿਓ ਅਰੁ ਦੇਸ ਵਿਚ ਤੁਸਾਂ ਦੋਨੇਂ (ਭਿਰਾਵਾਂ ) ਦੀ ਬਡਾਈ ਹੋਵੋ ਅਰ
ਅਸੀਂ ਤਾਂ ਤੁਸਾਂ (ਦੋਨੋਂ ) ਪਰ ਭਰੋਸਾ ਕਰਨ ਵਾਲੇ ਹੈ ਨਹੀਂ ॥ ੭੮ ॥
ਅਰ ਫਿਰਊਨ ਨੇ (ਆਪਨਿਆਂ ਲੋਗਾਂ ਨੂੰ ) ਆਗਿਆ ਦਿਤੀ ਕਿ ਸੰਪੂਰਣ
ਤਾਂਤਕੀ ਸਾਡੇ ਸਨਮੁਖ ਲਿਆ ਹਾਜ਼ਰ ਕਰੋ ॥੭੯॥ ਫਿਰ ਜਦੋਂ
ਚੇਟਕੀ (ਪਿੜ ਵਿਚ ) ਆ ਪ੍ਰਾਪਤ ਹੋਏ ਤਾਂ ਉਹਨਾਂ ਨੂੰ ਮੂਸਾ ਨੇ ਕਹਿਆ
ਤੁਹਾਨੂੰ ਜੋ ਕੁਛ ਸਿਟਣਾ ਅਭੀਸ਼ਟ ਹੈ (ਪਿੜ ਵਿਚ ) ਸਿਟ ਦਿਓ ॥੮੦॥
ਪੁਨਰ ਜਦੋਂ ਉਨ੍ਹਾਂ ਨੇ (ਆਪਣੀਆਂ ਰੱਸੀਆਂ ਅਰ ਸੋਟੀਆਂ ਨੂੰ ਸਰਪ
ਬਣਾ ੨ ਕੇ) ਸਿਟ ਦਿਤਾ ਮੂਸਾ ਨੇ ਕਹਿਆ ਕਿ ਇਹ ਜੋ ਤੁਸਾਂ (ਬਣਾ ਬਣਾ ਕੇ)
ਲੈ ਆਏ ਹੋ ਇੰਦਰ ਜਾਲ ਹੈ (ਸੋ ) ਨਿਰਸੰਦੇਹ ਅੱਲਾ ਇਹਨਾਂ ਨੂੰ ਪਲ
ਪਲ ਵਿਚ ਧੂੜ ਦੇ ਸਾਥ ਮਿਲਾ ਦੇਵੇਗਾ ਕਾਹੇ ਤੇ ਅੱਲਾ ਫਸਾਦੀ ਲੋਗਾਂ ਦੇ
ਕਾਰਜ ਸਿਧ ਨਹੀਂ ਹੋਣ ਦਿਤਾ ਕਰਦਾ ॥ ੮੧॥ ਅਰੁ ਅੱਲਾ ਆਪਣੀ
ਕਲਾਮ (ਦੀ ਬਰਕਤ ) ਨਾਲ ਸਚੀ ਬਾਤ ਨੂੰ ਸਚੀ ਕਰ ਦਿਖਾਵੇਗਾ ਭਾਵੇਂ
ਮੁਨਕਰਾਂ ਨੂੰ ਬੁਰਾ (ਹੀ ਕਿਉਂ ਨਾ ਲਗੇ ॥੮੨॥ ਰਕੂਹ ੮ ॥
ਇਸ ਬਾਤ ਦੇ ਹੁੰਦਿਆਂ ਸੁੰਦਿਆਂ ਮੂਸਾ ਪਰ ਉਨ੍ਹਾਂ ਦੀ ਜਾਤੀ
ਦੀ ਨਸਲ (ਅੰਸ ) ਦੇ ਥੋੜੇ ਸੇ ਆਦਮੀ ਭਰੋਸਾ ਕਰ ਬੈਠੇ ਸੋ ਭੀ ਫਿਰਊਨ
ਅਰ ਉਸ ਦੇ ਸਰਦਾਰਾਂ ਪਾਸੋਂ ਡਰਦੇ ੨ ਕਿ ਕਿਤੇ (ਫਿਰਊਨ ) ਉਨਹਾਂ
ਪਰ ਕੋਈ ਵਿਪੱਤੀ ਨਾ ਪਾ ਸਿਟੇ ਅਰ (ਇਨ੍ਹਾਂ ਦਾ ਭੈ ਟਿਕਾਣੇ ਸਿਰ ਭੀ
ਸੀ ਏਸ ਵਾਸਤੇ ਕਿ ) ਫਿਰਊਨ ਸੰਸਾਰ ਵਿਚ ਬਹੁਤ ਫਿਟਿਆ ਹੋਇਆ ਸੀ
ਅਰ (ਹੋਰ ਏਸ ਵਾਸਤੇ ਕਿ)
ਓਹ (ਲੋਗਾਂ ਪਰ) ਹਿੰਗੋਜੋਰੀ ਕੀਤਾ ਕਰਦਾ ਸੀ
॥੮੩॥ ਅਰ ਮੂਸਾ ਨੇ (ਆਪਣੀ ਜਾਤੀ ਦੇ ਲੋਕਾਂ ਨੂੰ) ਸਮਝਾਇਆ ਕਿ
ਭਿਰਾਓ ! ਯਦੀ ਤੁਸੀਂ ਅੱਲਾ ਪਰ ਭਰੋਸਾ ਰਖਦੇ ਹੋ ਤਾਂ ਦਾਸ ਭਾਵ ਦੀ
ਇਹ ਪਰਤਿਯਾ ਹੈ ਕਿ ਓਸੇ ਪਰ ਭਰੋਸਾ ਰਖੋ ॥੮੪ ॥ ਇਸ ਬਾਤ ਦਾ
ਉਨ੍ਹਾਂ ਨੇ ਉੱਤਰ ਦਿਤਾ ਕਿ ਸਾਨੂੰ ਖੁਦਾ ਦਾ ਹੀ ਭਰੋਸਾ ਹੈ (ਅਰ ਸਾ