ਪੰਨਾ:ਕੁਰਾਨ ਮਜੀਦ (1932).pdf/217

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੧

ਸੂਰਤ ਯੂਨਸ ੧੦

੨੧੭


ਸਰਿਸ਼ਟੀ ਨੂੰ ਪਹਿਲੀ ਬਾਰ ਉਤਪਤ ਕਰਦਾ ਹੈ ਪੁਨਰ (ਵਹੀ) ਉਹਨਾਂ ਨੂੰ (ਮਾਰ ਕੇ) ਦੂਸਰੀ ਵੇਰ ਉਤਪਤ ਕਰੇਗਾ ਤਾਂ (ਤੁਸੀਂ) ਹੁਣ ਕਿਧਰ ਨੂੰ ਅਪੁਠੇ ਤੁਰੇ ਜਾ ਰਹੇ ਹੋ॥੩੪॥(ਹੇ ਪੈਯੰਬਰ ਏਹਨਾਂ ਨੂੰ) ਪੁਛੋ ਕਿ ਤੁਹਾਡੇ (ਨਿਯਤ ਕੀਤੇ ਹੋਏ) ਸ਼ਰੀਕਾਂ ਵਿਚੋਂ ਕੋਈ ਐਸਾ ਭੀ ਹੈ ਜੋ ਸਚੇ (ਦੀਨ) ਦਾ ਮਾਰਗ ਦਸ ਸਕੇ (ਤੁਸੀਂ ਹੀ ਇਹਨਾਂ ਨੂੰ) ਕਹੋ ਕਿ ਅੱਲਾ ਹੀ ਸਚੇ ਮਾਰਗ ਨੂੰ ਦਸਦਾ ਹੈ ਤਾਂ ਕੀ ਜੋ ਸਚੇ (ਦੀਨ) ਦਾ ਰਾਹ ਦਸੇ ਓਹ ਏਸ ਦਾ ਅਧਿਕ ਅਧਿਕਾਰ ਰਖਦਾ ਹੈ ਕਿ ਉਸ (ਦੀ ਆਗਿਆ) ਪਾਲਣ ਕੀਤੀ ਜਾਵੇ ਅਥਵਾ ਜੋ ਐਸਾ (ਆਜਜ਼) ਹੈ ਕਿ ਜਦੋਂ ਤਕ ਦੂਸਰਾ ਉਸ ਨੂੰ ਰਾਹ ਨਾ ਦਸੇ ਉਹ ਆਪ ਭੀ ਰਾਹ ਨਹੀਂ ਪਾ ਸਕਦਾ ਤਾਂ ਤੁਹਾਨੂੰ ਲੋਗਾਂ ਨੂੰ ਕੀ ਹੋ ਗਿਆ ਹੈ ਕੈਸੇ ਫੈਸਲੇ ਕਰਦੇ ਹੋ॥ ੩੫॥ ਅਰ ਏਹਨਾਂ ਲੋਗਾਂ ਵਿਚੋਂ ਅਕਸਰ ਤਾਂ ਬਸ ਅਟਕਲ ਪਚੂ ਪਰ ਹੀ ਤੁਰਦੇ ਹਨ ਸੋ ਅਟਕਲ ਪਚੂ ਦੇ ਤੀਰ ਤੁਕੇ ਸਚ ਦੀ ਅਪੇਖਯਾ ਕਿਸੇ ਕੰਮ ਨਹੀਂ ਆਉਂਦੇ ਜੈਸੀਆਂ ਜੈਸੀਆਂ (ਮੂਰਖਤਾਈਆਂ) ਏਹ ਕਰ ਰਹੇ ਹਨ ਅੱਲਾ ਉਨਹਾਂ ਨੂੰ ਭਲੀ ਤਰਹਾਂ ਜਾਣਦਾ ਹੈ॥ ੩੬॥ ਅਰ ਏਹ ਕੁਰਾਨ ਏਸ ਤਰਹਾਂ ਦੀ ਪੁਸਤਕ ਨਹੀਂ ਕਿ ਖੁਦਾ ਤੋਂ ਸਿਵਾ ਕੋਈ ਏਸ ਨੂੰ ਆਪਣੀ ਤਰਢੋਂ ਬਣਾ ਲਿਆਵੇ ਕਿੰਤੂ ਜੋ (ਕਿਤਾਬਾਂ) ਏਸ (ਦੇ ਉਤਰਨ ਦੇ ਸਮੇਂ) ਥੀਂ ਪਹਿਲੇ (ਵਿਦਮਾਨ) ਹਨ (ਏਹ ਕੁਰਾਨ) ਸੰਸਾਰ ਦੇ ਪਾਲਨਹਾਰ ਦੀ ਤਰਫੋਂ ਉਨਹਾਂ ਦੀ ਤਸਦੀਕ ਕਰਦਾ ਹੈ ਅਰ (ਓਹਨਾਂ ਹੀ) ਕਿਤਾਬਾਂ (ਦੇ ਹੁਕਮਾਂ) ਦਾ ਵਿਸਤਾਰ ਹੈ (ਅਰ) ਏਸ (ਦੇ ਆਸਮਾਨੀ ਕਿਤਾਬ ਹੋਣ) ਵਿਚ ਤਨੀਸਾ ਭੀ ਭਰਮ ਨਹੀਂ॥੩੭॥ ਕੀ (ਏਹ ਲੋਗ ਕੁਰਾਨ ਦੀ ਨਿਸਬਤ) ਕਹਿੰਦੇ ਹਨ ਕਿ ਏਸ ਨੂੰ ਪੈਯੰਬਰ ਨੇ ਆਪੇ ਆਪ ਹੀ ਬਣਾ ਲੀਤਾ ਹੈ ਤਾਂ (ਹੇ ਪੈਯੰਬਰ ਤੁਸੀਂ ਏਹਨਾਂ ਨੂੰ) ਕਹੋ ਕਿ ਯਦੀ ਤੁਸੀਂ (ਆਪਣੇ ਪਖ ਦੇ) ਸਚੇ ਹੋ (ਅਰ ਜਿਸ ਤਰਹਾਂ ਤੁਸੀਂ ਕਹਿੰਦੇ ਹੋ ਮੈਂ ਉਸਦੇ ਬਨਾਨ ਤੇ ਸਮਰਥ ਹਾਂ) ਤਾਂ (ਤੁਸੀਂ ਭੀ ਆਪਣੀ ਬੋਲੀ ਦੇ ਮਾਲਕ ਹੋ) ਐਸੀ ਹੀ ਇਕ ਸੂਰਤ ਤੁਸੀਂ ਭੀ ਬਣਾ ਲਿਆਓ ਅਰ ਖੁਦਾ ਥੀਂ ਸਿਵਾ (ਜਿਸ) ੨ ਨੂੰ ਤੁਹਾਡੇ ਵਿਚੋਂ (ਬੁਲਾਉਣਾ) ਅਵਸ਼ ਹੋਵੇ (ਆਪਣੀ ਸਹਾਇਤਾ ਵਾਸਤੇ) ਬੁਲਾ ਲਓ ॥੩੮॥ ਸੋ (ਏਹ ਲੋਗ ਏਸ ਉਤੋਂ ਕੰਨੀ ਕਤਰ ਕੇ) ਲਗੇ ਓਸ ਚੀਜ਼ ਨੂੰ ਝੂਠਿਆਂ ਕਰਨ ਜਿਸ ਦੇ ਸਮਝਣ ਦੀ ਏਹਨਾਂ ਨੂੰ ਸਮਰਥ ਨਾ ਹੋਈ ਅਰ ਅਜੇ ਤਕ ਉਸ ਦੇ ਸੱਚ ਮੰਨਣ ਦਾ ਸਮਾਂ ਹੀ ਏਹਨਾਂ ਨੂੰ ਪਰਾਪਤ ਨਹੀਂ ਹੋਇਆ ਉਕਤ ਰੀਤੀ ਨਾਲ ਹੀ ਉਨਹਾਂ ਲੋਗਾਂ ਨੇ ਭੀ ਕੂੜਿਆਂ ਕੀਤਾ ਸੀ ਜੋ ਏਹਨਾਂ ਨਾਲੋਂ ਪਹਿਲੇ ਹੋ ਬੀਤੇ ਹਨ ਤਾਂ (ਹੇ ਪੈਯੰਬਰ) ਦੇਖ (ਓਹਨਾਂ) ਦੁਸ਼ਟਾਂ ਦਾ ਕੈਸਾ (ਬੁਰਾ) ਅੰਤ ਹੋਇਆ॥੩੯॥ ਅਰ ਏਹਨਾਂ ਵਿਚੋ