ਪੰਨਾ:ਕੁਰਾਨ ਮਜੀਦ (1932).pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੧੨

ਪਾਰਾ ੧੧

ਸੂਰਤ ਯੂਨਸ ੧੦


२१२ ਪਾਰਾ ੧੧ ਸੂਰਤ ਯੂਨਸ ੧੦ ਕਰਦਾ ਹੈ ॥ ੫ ॥ ਜੋ ਲੋਗ (ਖੁਦਾ ਦਾ ) ਭਰ ਰਖਦੇ ਹਨ ਉਨ੍ਹਾਂ ਵਾਸਤੇ ਰਾਤੀ ਤਥਾ ਦਿਨ ਦੇ ਅਦਲ ਬਦਲ ਵਿਚ ਅਰ ਜੋ ਕੁਛ ਖੁਦਾ ਨੇ ਆਗਾਸ ਧਰਤੀ ਦੇ ਮਧ੍ਯ ਵਿਚ ਉਤਪਤ ਕੀਤਾ ਹੈ ਉਸ ਵਿਚ (ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ ) ਨਿਸ਼ਾਨੀਆਂ (ਮੌਜੂਦ) ਹਨ ॥ ੬ ॥ ਜਿਨਹਾਂ ਲੋਗਾਂ ਨੂੰ (ਮਰਿਆਂ ਪਿਛੋਂ) ਸਾਡੇ ਸਾਥ ਮਿਲਣ ਦਾ ਡਰ ਹੀ ਨਹੀਂ ਅਰ ਸਾਂਸਾਰਿਕ ਜੀਵਣ ਵਿਚ ਪ੍ਰਸੰਨ ਹਨ ਅਰ (ਆਕਬਤ ਤੇ ਭੈ ਥੀਂ ਨਡਰ ਹੋਕੇ) ਇਤਮੀ- ਨਾਨ ਨਾਲ (ਸ਼ਾਂਤੀ ਪੂਰਵਕ ) ਜੀਵਣ ਗੁਜਾਰਦੇ ਹਨ ਅਰ ਜੋ ਲੋਗ ਸਾਡੀ ਕੁਦਰਤ ਦੀਆਂ ਨਿਸ਼ਾਨੀਆਂ ਤੋਂ ਅਲਮਸਤ ਹਨ।।੭।।ਇਹੋ ਲੋਗ ਹਨ ਜਿਨ੍ਹਾਂ ਦੀਆਂ ਕਰਤੂਤਾਂ ਦਾ ਬਦਲਾ ਇਹ ਹੋਵੇਗਾ ਕਿ ਓਹਨਾਂ ਦਾ (ਅੰਤਿਮ) ਅਸਥਾਨ ਨਰਕ ਹੈ ॥੮॥ ਜੋ ਲੋਗ ਭਰੋਸਾ ਲੈ ਆਏ ਅਰ ਉਹਨਾਂ ਨੇ ਸ਼ੁਭ ਕਰਮ (ਭੀ) ਕੀਤੇ ਓਹਨਾਂ ਦੇ ਭਰੋਸੇ ਦਾ ਪ੍ਰਭਾਵ ਸਾਥ ਓਹਨਾਂ ਨੂੰ ਓਹਨਾ ਦੇ ਪਰ- ਵਰਦਿਗਾਰ (ਮੁਕਤਿ ਮਾਰਗ) ਦਿਖਲਾ ਦੇਵੇਗਾ ਕਿ (ਮਰਿਆਂ ਪਿਛੋਂ) ਅਰਾਮ ਦਿਆਂ ਬਾਗਾਂ ਵਿਚ (ਰਹਿਣ ਬਹਿਣਗੇ) ਓਹਨਾਂ ਦੇ ਹੇਠਾਂ ਨਹਿਰਾਂ ਪਈਆਂ ਵਗਦੀਆਂ ਹੋਣਗੀਆਂ॥੯।ਓਹਨਾਂ(ਬਾਗਾਂ ਵਿਚ ਪ੍ਰਵਸ਼ ਕਰਦੇ ਹੀ ਬੋਲ ਉਠਨ ਗੇ “ਸੁਬਹਾਨਾਂ ਕਲਾਹਮਾ' (ਅਰਥਾਤ ਪੈਦਾ ਕਰਨ ਵਾਲਿਆ ਰੱਬਾ ਤੇਰਾ ਪਵਿਤ੍ਰ ਰੂਪ ਹੈ) ਅਰ ਉਨ੍ਹਾਂ (ਬਾਗਾਂ) ਵਿਚ ਉਨ੍ਹਾਂ ਦੀ (ਆਪਸ) ਵਿਚ ਦੀ ਦੁਆਇ ਖੈਰ(ਸ਼ੁਭਕਾਮਨਾਂ)ਸਲਾਮ(ਅਲੈਕ)ਹੋਵੇਗੀ ਅਰ ਜਦੋਂ ਸੁਰਗ ਵਿਚ ਸ੍ਵਸਥ ਚਿਤ ਹੋ ਕੇ ਬੈਠ ਜਾਣਗੇ (ਤਾਂ) ਉਨ੍ਹਾਂ ਦੀ ਅੰਤਿਮ ਵਾਰਤਾ ਹੋਵੇਗੀ ਅਲਹਮਦੁ ਲਿਲਾਰਬੁਲ ਆਲਮੀਨਾ (ਅਰਥਾਤ ਸਾਰੀਆਂ ਸਿਫਤਾਂ ਖੁਦਾ ਨੂੰ ਹੀ ਜੋਗ ਹਨ ਜੋ ਸਾਰੇ ਬ੍ਰਹਮੰਡ ਦਾ ਪਾਲਿਕ ਹੈ) ॥੧੦ ॥ ਰੁਕੂਹ ੧ ॥ ਤਾਂ ਅਰ ਜਿਸ ਤਰਹਾਂ ਲੋਗ ਫਾਇਦਿਆਂ ਵਾਸਤੇ ਉਤਾਵਲ ਕਰਿਆ ਕਰਦੇ ਹਨ ਯਦੀ (ਉਸੀ ਤਰ੍ਹਾਂ ) ਖੁਦਾ ਭੀ (ਉਨ੍ਹਾਂ ਦੇ ਕੁਕਰਮਾਂ ਦੀ ਸਜਾ ਵਿਚ) ਉਨ੍ਹਾਂ ਦਾ ਬਲਾਤਕਾਰ ਨੁਕਸਾਨ ਕਰ ਦਿਤਾ ਕਰਦਾ ਤਾਂ ਉਨ੍ਹਾਂ ਦੀ (ਕਦੇ ਦੀ) ਮੌਤ ਆਗਈ ਹੁੰਦੀ ਅਰ ਅਸੀਂ ਓਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ (ਮਰਿਆਂ ਪਿਛੋਂ)ਸਾਡੇ ਪਾਸ ਆਉਣ ਦਾ(ਜਰਾ ਭੀ) ਖਟਕਾ ਨਹੀਂ ਛੱਡੀ ਰਖਦੇ ਹਨ ਕਿ ਆਪਣੀ ਮਨਮੁਖਤਾਈ ਵਿਚ ਪਏ ਭੰਭਲ ਭੂਸੇ ਖਾਂਦੇ ਫਿਰਨ ॥੧੧॥ ਅਰ ਜਦੋਂ ਆਦਮੀ ਨੂੰ (ਕਿਸੀ ਤਰਹਾਂ ਦੀ ) ਪੀੜਾ ਪ੍ਰਾਪਤਿ ਹੋ ਜਾਂਦੀ ਹੈ ਤਾਂ ਬੈਠਾ, ਸੁਤਾ, ਖੜੋਤਾ (ਕਿਸੇ ਦਸ਼ਾ ਵਿਚ ਹੋਵੇ ) ਸਾਨੂੰ ਪੁਕਾਰਦਾ ਰਹਿੰਦਾ ਹੈ ਪੁਨਰ ਜਦੋਂ ਅਸੀਂ ਉਸ ਦੀ ਪੀੜ ਨੂੰ ਓਸ ਥੀਂ ਦੂਰ ਕਰ ਦੇਂਦੇ ਹਾਂ ਤਾਂ ਐਸਾ (ਅਲਮਸਤ ਹੋ ਕੇ) ਤੁਰਦਾ ਹੈ ਕਿ ਮਾਨੋ ਓਸ ਪੀੜਾ ਦੀ (ਨਿਤਿ) ਵਾਸਤੇ