ਪੰਨਾ:ਕੁਰਾਨ ਮਜੀਦ (1932).pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੧੦

ਪਾਰਾ ੧੧

ਸੂਰਤ ਤੌਬਾ ੯


ਚਾਹੀਏ ਕਿ ਤੁਹਾਡੇ ਵਿਚ ਸਖ਼ਤਾਈ ਪਰਤੀਤ ਕਰਨ (ਅਰ ਕਿਸੇ ਪਰ ਨਿਰਾਪਰਾਧ ਵਧੀਕੀ ਨਾ ਕਰੋ) ਅਰ ਯਾਦ ਰਖੋ ਕਿ ਅੱਲਾ ਓਹਨਾਂ ਲੋਗਾਂ ਦਾ ਸਹਿਜੋਗੀ ਹੈ ਜੋ (ਵਧੀਕੀ ਕਰਨ ਥੀਂ ਬਚਦੇ ਹਨ ॥੧੨੩॥ ਅਰ ਜਿਸ ਵੇਲੇ ਕੋਈ ਸੂਰਤ ਨਾਜ਼ਲ ਕੀਤੀ ਜਾਂਦੀ ਹੈ ਤਾਂ ਮੁਨਾ- ਫਿਕਾਂ ਵਿਚੋਂ ਕਈਕ ਲੋਗ (ਇਕ ਦੂਸਰੇ ਨੂੰ) ਪੁਛਣ ਲਗਦੇ ਹਨ ਭਲਾ ਇਸ (ਸੁਰਤ) ਨੇ ਤੁਹਾਡੇ ਵਿਚੋਂ ਕਿਸਦਾ ਨਿਸਚਾ ਵਧਾਇਆ ਹੈ । ਸੋ ਜੋ (ਪਹਿਲਾਂ ਥੀਂ) ਹੀ ਭਰੋਸੇ ਵਾਲੇ ਹਨ ਇਸ (ਸੂਰਤ) ਨੇ ਉਨ੍ਹਾਂ ਦਾ ਤਾਂ ਭਰੋਸਾ ਬੜਾ ਦਿਤਾ ਅਰ ਓਹ ( ਆਪਣੀ ੨ ਥਾਈਂ ) ' ਖੁਸ਼ੀਆਂ ਮਨਾ ਰਹੇ ਹਨ ॥੧੨੪ ॥ ਅਰ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ (ਨਫਾਕ ਦਾ) ਰੋਗ ਹੈ ਤਾਂ ਇਸ (ਸੁਰਤ) ਨੇ ਉਨਾਂ ਦੀ (ਪਿਛਲੀ) ਪਲੀਤੀ ਨਾਲੋਂ ਇਕ ਹੋਰ ਪਲੀਤੀ ਵਧਾ ਦਿਤੀ ਅਰ ਇਹ ਲੋਗ ਕੁਫਰ ਦੀ ਦਸ਼ਾ ਵਿਚ ਹੀ ਮਰ ਗਏ॥ ੧੨੫ ॥ ਕੀ ਇਹ ਲੋਗ (ਇਤਨੀ ਬਾਤ ਭੀ) ਨਹੀਂ ਦੇਖਦੇ ਕਿ ਓਹ ਹਰ ਬਰਸ ਇਕ ਵਾਰ ਅਥਵਾ ਦੋ ਵਾਰ ਦੁਖਾਂ ਵਿਚ ਆਵੇਢਿਤ ਹੁੰਦੇ ਰਹਿੰਦੇ ਹਨ ਅਜੇ ਭੀ ਨਾ ਤਾਂ ਤੌਬਾ ਹੀ ਕਰਦੇ ਹਨ ਅਰ ਨਾ ਹੀ ਸਿਖ- ਮਤ ਲੈਂਦੇ ਹਨ ॥ ੧੨੬ ॥ ਅਰ ਜਦੋਂ ਕੋਈ ਸੂਰਤ ਨਾਜ਼ਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵਿਚੋਂ ਇਕ ਦੂਸਰੇ ਵਲ ਦੇਖਣ ਲਗ ਜਾਂਦਾ ਹੈ ਪੁਨਰ (ਇਹ ਸੰਭਾਖਣ ਕਰਕੇ ਕਿ) ਕਿਤੇ ਤੁਹਾਨੂੰ ਕੋਈ ਦੇਖਦਾ ਤਾਂ ਨਹੀਂ (ਉਠ ਕੇ) ਤੁਰ ਪੈਂਦੇ ਹਨ (ਇਹ ਲੋਗ ਪੈਯੰਬਰ ਦੀ ਸਭਾ ਵਿਚੋਂ ਕੀ ਫਿਰੇ ਕਿੰਤੂ) ਅੱਲਾ ਨੇ ਇਹਨਾਂ ਦੇ ਦਿਲਾਂ ਨੂੰ (ਸਚੇ ਦੀਨ ਦੀ ਤਰਫੋਂ) ਫੇਰ ਦਿਤਾ ਇਸ ਵਾਸਤੇ ਕਿ ਇਹ ਐਸੇ ਲੋਗ ਹਨ ਕਿ ਇਹਨਾਂ ਨੂੰ ਉਕੀ ਸਮਝ (ਹੀ) ਨਹੀਂ ॥ ੧੨੭ ॥ (ਲੋਗੋ !) ਤੁਹਾਡੇ ਪਾਸ ਤੁਹਾਡੇ ਵਿਚੋਂ ਹੀ ਇਕ ਰਸੂਲ ਆਏ ਹਨ ਤੁਹਾਡੀ ਤਕਲੀਫ ਇਹਨਾਂ ਪਰ ਔਖੀ ਗੁਜ਼ਰਦੀ ਹੈ (ਅਰ) ਇਹਨਾਂ ਨੂੰ ਤੁਹਾਡੀ ਭਲਾਈ ਦਾ ਹਾਉਕਾ ਹੈ ਅਰ ਮੁਸਲਮਾਨਾਂ ਪਰ ਅਧਿਕ ਤਰ ਦਿਆਲੂ (ਅਰ) ਮੇਹਰਬਾਨ ਹੈਂ॥ ੧੨੮ ॥ ਅਪਿ ਇਹ ਲੋਗ ਅਮੋੜਤਾਈ ਕਰਨ ਤਾਂ ਸਾਨੂੰ ਖੁਦਾ ਨਿਰਭਰ ਕਰਦਾ ਹੈ ਮੈਂ ਉਸੀ ਪਰ ਭਰੋਸਾ ਰਖਦਾ ਹਾਂ ਸਾਰਿਆਂ ਨਾਲੋਂ) ਵਡਾ ਹੈ ਉਸ ਰੁਕੂਹ ॥੧੬॥ (ਇਹਨਾਂ ਨੂੰ ਸਾਫ) ਕਹਿ ਦਿਓ ਕਿ ਓਸ ਤੋਂ ਸਿਵਾ ਕੋਈ ਪੂ ਨਹੀਂ ਅਰ ਅਰਸ਼ ਜੋ (ਮਖਲੂਕਾਤ ਵਿਚ ਦਾ ਭੀ ਉਹੀ ਸਵਾਮੀ ਹੈ ॥੧੨੯॥