ਪੰਨਾ:ਕੁਰਾਨ ਮਜੀਦ (1932).pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਮੰਜ਼ਲ ੧

ਸੁਰਤ ਬਕਰ ੨

੨੧


 ਅਸਾਂ ਨੇ ਉਨ੍ਹਾਂ ਨੂੰ ਸੰਸਾਰ ਵਿਚੋਂ (ਭੀ) ਚੁਣ ਲੀਤਾ ਅਰ ਅੰਤ ਸਮੇਂ ਨੂੰ (ਭੀ) ਵੈ ਭਲੇਰਿਆਂ ( ਦੇ ਝੁੰਡ) ਵਿਚ ਹੋਣਗੇ ॥੧੩੦॥ ਜਦੋਂ ਉਨਹਾਂ ਨੂੰ ਉਨਹਾਂ ਦੇ ਪਰਵਰਦਿਗਾਰ ਨੇ ਕਹਿਆ ਕਿ ( ਸਾਡੀ ਹੀ) ਫਰਮਾ ਬਰਦਾਰੀ ਕਰੋ (ਤਾਂ ਉਤਰ ਵਿਚ) ਬੇਨਤੀ ਕੀਤੀ ਕਿ ਮੈਂ ਸਾਰੇ ਸੰਸਾਰ ਦੇ ਪਰਵਰਦਿਗਾਰ ਦਾ ( ਅਰਥਾਤ ਤੇਰਾ ਹੀ) ਲਾਲਾ ਗੋਲਾ ਹੋਇਆ ॥੧੩੧॥ ਅਰ (ਏਸੇ ਰੀਤ ਅਨੁਸਾਰ) ਇਬਰਾਹੀਮ ਆਪਣਿਆਂ ਬੇਟਿਆਂ ਨੂੰ ਭੀ ਵਸੀਯਤ ਕਰ ਗਏ ਅਰ ਯਾਕੂਬ ( ਭੀ) ਕਿ (ਹੇ) ਪੁੱਤਰ ਅਲਾ ਨੇ ( ਤੁਹਾਡੇ) ਏਸ ਦੀਨ ( ਇਸਲਾਮ) ਨੂੰ ਤੁਹਾਡੇ ਵਾਸਤੇ ਪਸੰਦ ਫਰਮਾਇਆ ਹੈ ਫੇਰ ਤੁਸਾਂ ਮੁਸਲਮਾਨ ਹੀ ਮਰਨਾ ॥੧੩੨॥ ਭਲਾ ਕੀ ਤੁਸੀਂ ( ਓਸ ਵੇਲੇ) ਮੌਜੂਦ ਥੇ ਜਦੋਂ ਯਾਕੂਬ ਦੇ ਸਨਮੁਖ ਮੌਤ ਆ ਖਲੋਤੀ ( ਅਰ) ਉਸ ਵੇਲੇ ਉਨ੍ਹਾਂ ਆਪਣਿਆਂ ਪੁੱਤਰਾਂ ਪਾਸੋਂ ਪੁਛਿਆ ਕਿ ਮੇਰੇ ( ਮਰਿਆਂ) ਪਿਛੋਂ ਕਿਸ ਦਾ ਭਜਨ ਕਰੋਗੇ, ਉਨਹਾਂ ਨੇ ਉੱਤਰ ਦਿਤਾ ਕਿ ਆਪ ਦੇ ਮਾਬੂਦ ਅਰ ਅਪ ਦੇ ਬਾਪ ਦਾਦਾ ਇਬਰਾਹੀਮ ਅਰ ਇਸਮਾਈਲ ਅਰ ਇਸਹਾਕ ਦੇ (ਪੂਜ) ਖੁਦਾ ਇਕ ਦਾ ਭਜਨ ਕਰਾਂਗੇ ਅਰ ਅਸੀਂ ਓਸ ਦੇ ਹੀ ਫਰਮਾ ਬਰਦਾਰ ਹਾਂ ॥੧੩੩॥ ਇਹ ਲੋਕ ਸਨ ਕਿ ( ਆਪਣਿਆਂ ਸਮਿਆਂ ਵਿਚ) ਹੋ ਗੁਜਰੇ (ਹਨ) ਉਨਹਾਂ ਦਾ ਕੀਤਾ ਉਨਹਾਂ ਅਗੇ ਅਰ ਤੁਹਾਡਾ ਕੀਤਾ ਤੁਹਾਡੇ ਅਗੇ ਅਰ ਜੋ ਕੁਛ ਉਹ ਕਰ ਚੁਕੇ ਹਨ ਤੁਹਾਡੇ ਕੋਲੋਂ ਉਸ ਦੀ ਪੁੱਛ ਗਿਛ ਨਹੀਂ ਹੋਣੀ॥੧੩੪॥ ਅਰ ( ਯਹੂਦ ਅਰ ਈਸਾਈ ਮੁਸਲਮਾਨਾਂ ਨੂੰ) ਕਹਿੰਦੇ ਹਨ ਕਿ ਯਹੂਦੀ ਕਿੰਵਾ ਈਸਾਈ ਬਨ ਜਾਓ ਤਾਂ ਸੂਧੇ ਮਾਰਗ ਉੱਪਰ ਆ ਜਾਓ, ਕਹੋ ( ਨਹੀਂ) ਪ੍ਰਤਯੁਤ ਅਸੀਂ ਤਾਂ ਇਬਰਾਹੀਮ ਦੇ ਤਰੀਕੇ ਉਤੇ ਹਾਂ ਓਹ ਜੋ ਇਕ (ਖੁਦਾ) ਦੇ ਹੋ ਰਹੇ ਸਨ ਅਰ ਓਹ ਭੇਦਵਾਦੀਆਂ ਵਿਚੋਂ ਨਹੀਂ ਸਨ ॥੧੩੫॥ ( ਮੁਸਲਮਾਨੋ ਤੁਸੀਂ ਯਹੂਦੀ ਤਥਾ ਨਸਾਰਾ ਨੂੰ ਏਹ) ਉੱਤਰ ਦੇਵੋ ਕਿ ਅਸੀਂ ਤਾਂ ਅੱਲਾ ਉੱਤੇ ਈਮਾਨ ਧਾਰਿਆ ਹੈ ਅਰ (ਕੁਰਾਨ) ਜੋ ਸਾਡੇ ਉੱਤੇ ਉਤਰਿਆ ਹੈ (ਓਸ ਉੱਤੇ) ਅਰ ਜੋ ਇਬਰਾਹੀਮ ਅਰ ਇਸਮਾਈਲ ਅਰ ਇਸਹਾਕ ਅਰ ਯਾਕੂਬ ਅਰ ਬੰਸ ਯਾਕੂਬ ਉੱਤੇ ਪਰਾਪਤ ਹੋਏ ( ਉਨਹਾਂ ਉੱਤੇ) ਅਰ ਮੂਸਾ ਅਰ ਈਸਾ ਨੂੰ ਜੋ ( ਕਤਾਬ) ਉਤਰੀ ( ਉਸ ਉੱਤੇ) ਅਰ ਜੋ ( ਦੂਸਰਿਆਂ) ਪੈਯੰਬਰਾਂ ਨੂੰ ਉਨ੍ਹਾਂ ਦੇ ਪਰਵਰਦਿਗਾਰ ਪਾਸੋਂ ਮਿਲੇ। ਅਸੀਂ ਇਹਨਾਂ (ਪੈਯੰਬਰਾਂ ) ਵਿਚੋਂ ਕਿਸੇ ਇਕ ਵਿਚ ਭੀ ਦ੍ਵੇਤ ਨਹੀਂ ਕਰਦੇ ਅਰ ਅਸੀਂ ਓਸੇ ( ਇਕ ਖ਼ੁਦਾ) ਦੇ ਆਗਿਆ ਵਰਤੀ ਹਾਂ ।।੧੩੬॥ ਯਦੀ ਤੁਹਾਡੀ ਤਰਹਾਂ ਏ ਭੀ ਉਨ੍ਹਾਂ ਵਸਤਾਂ ਉੱਤੇ ਈਮਾਨ ਧਾਰ ਲੈਣ। ਜਿਨ੍ਹਾਂ ਉੱਤੇ ਤੁਸਾਂ ਈਮਾਨ ਲੈ ਆਂਦਾ ਹੈ ਤਾਂ ਬਸ ਸਿਦੇ ਮਾਰਗ ਉੱਪਰ ਆ ਗਏ ਅਰ