ਪੰਨਾ:ਕੁਰਾਨ ਮਜੀਦ (1932).pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦੦

ਪਾਰਾ ੧੦

ਸੂਰਤ ਤੌਬਾ ੯


 ਲੋਗ ਸਚੇ ਮੁਸਲਮਾਨ ਹਨ ਤਾਂ ਅੱਲਾ ਰਸੂਲ ਨੂੰ ਪ੍ਰਸੰਨ ਕਰੇਂ ॥੬੨॥ ਕੀ ਏਹਨਾਂ ਨੇ ਅਜੇਤਕ ਏਤਨੀ ਬਾਤ ਭੀ ਨਹੀਂ ਸਮਝੀ ਜੋ ਅੱਲਾ ਅਰ ਉਸ ਦੇ ਰਸੂਲ ਦੀ ਮੁਖਾਲਫਤ ਕਰਦਾ ਹੈ ਤਾਂ ਓਸਦੇ ਵਾਸਤੇ ਨਰਕਾਗਨੀ (ਤਿਆਰਾ ਹੈ) ਜਿਸ ਵਿਚ ਓਹ ਨਿਤਰਾਂ ੨ ਰਹੇਗਾ (ਅਰ) ਇਹ ਬੜੀ ਹੀ ਮੁਕਾਲਖ (ਦੀ ਬਾਤ) ਹੈ॥੬੩॥ਮਨਾਫਿਕ (ਏਸ ਬਾਤ ਥੀਂ ਭੀ) ਡਰਦੇ ਹਨ ਕਿ (ਰਬ ਨ ਕਰੇ) ਖੁਦਾ ਦੀ ਤਰਫੋਂ ਮੁਸਲਮਾਨਾਂ ਪਰ (ਪੈਯੰਬਰ ਦਵਾਰਾ) ਐਸੀ ਸੂਰਤ ਪਰਾਪਤ ਹੋਵੇ ਕਿ ਜੋ ਕੁਛ ਏਹਨਾਂ ਦੇ ਦਿਲਾਂ ਵਿਚ ਹੈ ਮੁਸਲਮਾਨਾਂ ਨੂੰ ਦਸ ਪਾ ਦੇਵੇ ( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ( ਅਛਾ ) ਹਸੋ ਜਿਸ ਗੁਲੋਂ ਤੁਸੀਂ ਡਰਦੇ ਹੋ ਉਸ ਨੂੰ ਤਾਂ ਖੁਦਾ ਪ੍ਰਗਟ ਕਰਕੇ ਹੀ ਰਹੇਗਾ ॥੬੪ ॥ ਅਰ ਯਦੀ ਤੁਸੀਂ ਏਹਨਾਂ ਲੋਕਾਂ ਪਾਸੋਂ ਪੁਛੋ (ਕਿ ਇਹ ਕੀ ਹਰਕਤ ਸੀ) ਤਾਂ ਓਹ ਬੀਸ ਬਿਸਵੇ ਏਹੀ ਉੱਤਰ ਦੇਣਗੇ ਕਿ ਅਸੀਂ ਤਾਂ ਐਸੇ ਹੀ ਗਲਾਂ ਬਾਤਾਂ ਅਰ ਹਾਸਾ ਮਖੌਲ ਕਰਦੇ ਸਾਂ ( ਹੇ ਪੈਯੰਬਰ ਏਹਨਾਂ ਨੂੰ ਕਹੋ ਕਿ ਤੁਸਾਂ ਖੁਦਾ ਦੇ ਸਾਥ ਹੀ ਹਾਸੀ ਕਰਨੀ ਸੀ ਅਰ ਓਸੇ ਦੀਆਂ ਆ- ਇਤਾਂ ਅਰ ਓਸੇ ਦੇ ਰਸੂਲ ਸਾਥ ॥ ੬੫ ॥ ਬਾਤਾਂ ਨਾ ਬਨਾਉ ! ਸਚ ਤਾਂ ਇਹ ਹੈ ਕਿ ਤੁਸੀਂ ਈਮਾਨ ਧਾਰਕੇ ਪਿਛੋਂ ਕਾਫਰ ਹੋ ਗਏ ਯਦੀ ਅਸੀਂ ਤੁਹਾਡੇ ਵਿਚੋਂ ਕਈਆਂ ਦਾ ਕਸੂਰ ਮਾਫ ਭੀ ਕਰ ਦੇਈਏ ਤਾਂ ਅਸੀਂ ਦੂਸਰਿਆਂ ਨੂੰ ਜਰੂਰ ਸਜਾ ਦੇਵਾਂਗੇ ਕਿ (ਅਸਲ ਵਿਚ) ਉਹੋ ਹੀ ਕਸੂਰਵਾਰ ਹਨ ॥ ੬੬ ॥ਰੁਕੂਹ੮॥ ਮੁਨਾਫਿਕ(ਦੰਬੀ)ਪੁਰਖ ਅਰ ਮੁਨਾਫਿਕ ਇਸਤ੍ਰੀਆਂ ਇਕ ਦਾ ਸਜਾਤੀ ਦੂਸਰਾ ਬੁਰੇ ਕੰਮ ( ਕਰਨ ) ਦੀ ( ਲੋਗਾਂ ਨੂੰ ) ਸਲਾਹ ਦੇਣ ਅਰ ਭਲੇ ਕਰਮ ( ਕਰਨ ਥੀਂ ) ਮਨਾਹੀ ਕਰਨ ਅਰ ( ਰਬ ਦੇ ਰਾਹ ਵਿਚ ਖਰਚ ਕਰਨ ਦਾ ਸਮਾਂ ਆ ਜਾਵੇ ਤਾਂ) ਆਪਣੀਆਂ ਮੁਠੀ ਮੀਟ ਬੈਠਣ ਇਹਨਾਂ ਠੱਗਾਂ ਨੇ ਅੱਲਾ ਨੂੰ ਭੁਲਾ ਦਿਤਾ ਤਾਂ (ਉਸ ਦੇ ਬਦਲੇ ਵਿਚ ਮਾਨੋਂ) ਅੱਲਾ ਨੇ ਭੀ ਉਨ੍ਹਾਂ ਨੂੰ ਲਾ ਦਿਤਾ ਕੋਈ ਭ੍ਰਮ ਨਹੀਂ ਕਿ ਮੁਨਾਫਿਕ ਬੜੇਹੀ ਅਮੋੜ ਹਨ ॥੬੭॥ ਮੁਨਾਫਿਕ ਪੁਰਖ ਅਰ ਮੁਨਾਫਿਕ ਤੀਵੀਆਂ ਅਰ ਕਾਫਰਾਂ ਦੇ ਭਾਗਾਂ ਵਿਚ ਖੁਦਾ ਨੇ ਨਰਕਾਗਨੀ ਦੀ ਗਿਆ ਨੀਯਤ ਕਰ ਲੀਤੀ ਹੈ ਕਿ ਉਹ ਲੋਗ ਨਿਤਰਾਂ ੨ ਓਸੇ ਵਿਖ੍ਯ ਹੀ ਰਹਿਣਗੇ ( ਅਰ ) ਉਹੀ ਉਹਨਾਂ ਨੂੰ ਨਿਰਭਰ ਕਰਨੇ ਯੋਗ੍ਯ ਹੈ ਅਰ ਖੁਦਾ ਨੇ ਏਹਨਾਂ ਨੂੰ ਫਿਟਕਾਰ ਦਿਤਾ ਹੈ । ਏਨ੍ਹਾਂ ਵਾਸਤੇ ਹਮੇਸ਼ਾਂ ਦਾ ਦੁਖ ਹੈ ॥੬੮॥ ਕਿ ਜਿਸ ਤਰਹਾਂ ਤੁਹਾਡੇ ਨਾਲੋਂ :ਹਾਡੇ ਪਹਿਲੇ ਬਹੁਤ ਵਧੀਕ ਬਲੀ ਸਨ ਅਰੁ ਧਨ ਪਦਾਰਥ ਤਥਾ ਮਾਲ ਅੰਸ ਭੀ (ਤੁਹਾਡੇ ਨਾਲੋਂ) ਅਧਿਕ ਰਖਦੇ ਸਨ ਤਾਂ ਓਹ ਆਪਣੇ ਹਿਸੇ ਦੇ (ਸਾਂਸਾਰਿਕ) ਫਾਇਦੇ ਭੋਗ ਗਏ ਸੋ ਤੁਸਾਂ ਭੀ ਆਪਣੇ ਹਿਸੇ ਦੇ(ਸਾਂਸਾਰਿਕ ਲਾਭ ਲੈ ਲੀਤੇ ਅਰ ਜਿਸ