ਪੰਨਾ:ਕੁਰਾਨ ਮਜੀਦ (1932).pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦

ਪਾਰਾ ੧

ਮੰਜ਼ਲ ੧

ਸੂਰਤ ਬਕਰ ੨


ਨੇ ਪ੍ਰਸੰਨ ਹੋਕੇ) ਕਹਿਆ ਕਿ ਅਸੀਂ ਤੈਨੂੰ ਲੋਗਾਂ ਦਾ ਪੇਸ਼ਵਾ ਬਨਾਉਂਣ ਵਾਲੇ ਹਾਂ(ਇਬਰਾਹੀਮ ਨੇ )ਬੇਨਤੀ ਕੀਤੀ ਕਿ ਮੇਰੀ ਔਲਾਦ ਵਿਚੋਂ? ਹੁਕਮ ਹੋਇਆ ( ਹਾਂ ਪਰੰਤੂ) ਸਾਡੇ ( ਏਹ) ਪਰਤਿਗਯਾ ਪਾਪੀਆਂ ਨੂੰ ਨਹੀਂ ਪਹੁੰਚਦੀ ॥੧੨੪॥ ਅਰ ਜਦੋਂ ਅਸਾਂ ਖਾਨੇ ਕਾਬੇ ਨੂੰ ਲੋਗਾਂ ਦਾ ਤੀਰਥ ( ਅਰ ਪ੍ਰਤਿਸ਼ਟਤ ਅਸਥਾਨ) ਅਰ ਅਮਨ ਦੀ ਜਗਹਾਂ ਬਨਾਇਆ ( ਅਰ ਲੋਗਾਂ ਨੂੰ ਆਗਿਆ ਦਿਤੀ ਕਿ) ਇਬਰਾਹੀਮ ਦੀ ( ਏਸ) ਜਗਹਾਂ ਨੂੰ ਨਮਾਜ ਦਾ ਅਸਥਾਨ ਬਨਾਓ ਅਰ ਇਬਰਾਹੀਮ ਅਰ ਇਸਮਾਈਲ ਸੇ ਪ੍ਰਤਿਗਯਾ ਕੀ ਕਿ ਸਾਡੇ ( ਏਸ) ਘਰ ਨੂੰ ਪਰਕ੍ਰਮਾ ਕਰਨ ਵਾਲਿਆਂ ਅਰ ਮੁਜਾਵਰਾਂ ਅਰ ਰੁਕੂਹ ( ਅਰ) ਸਜਦਾ ਕਰਨ ਵਾਲਿਆਂ ਵਾਸਤੇ ਸ਼ੁਧ ( ਪਵਿਤ੍ਰ) ਰਖੋ ॥੧੨੫॥ ਅਰ ਜਦੋਂ ਇਬਰਾਹੀਮ ਨੇ ਪ੍ਰਾਰਥਨਾ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਏਸ ( ਨੱਗਰ) ਨੂੰ ਅਮਨ ਵਾਲਾ ਨੱਗਰ ਬਨਾ ਅਰ ਏਸ ਦੇ ਰਹਿਣ ਵਾਲਿਆਂ ਵਿਚੋਂ ਜੋ ਅੱਲਾ ਅਰ ਅੰਤ ਦਿਨ ਉੱਤੇ ਈਮਾਨ ਧਾਰ ਲੈਣ ਉਨਹਾਂ ਨੂੰ ਫਲ ਫੁਲ ਖਾਣ ਵਾਸਤੇ ਪ੍ਰਦਾਨ ਕਰ ( ਅੱਲਾ ਤਾਲਾ ਨੇ) ਆਗਿਆ ਦਿਤੀ ਕਿ ਜੋ ਮੁਨਕਰ ਹੋਵੇਗਾ ਉਸ ਨੂੰ ਭੀ ਅਸੀਂ ਥੋੜਿਆਂ ਦਿਨਾਂ ਵਾਸਤੇ ਅਸੀਂ ( ਉਕਤ ਪਦਾਰਥਾਂ ਵਿਚੋਂ) ਫਾਇਦਾ ਲੈਣ ਦੇਵਾਂਗੇ ਫੇਰ ( ਅੰਤ ਨੂੰ) ਓਸ ਨੂੰ ਬਦੋ ਬਦੀ ਨਰਕ ਅਗਨੀਂ ਵਿਚ ਲਜਾ ਸਿੱਟ ਦੇਵਾਂਗੇ ਅਰ ( ਵੋਹ) ਨਖਿੱਧ ਅਸਥਾਨ ਹੈ ੧੨੬॥ ਅਰ ਜਦੋਂ ਇਬਰਾਹੀਮ ਅਰ ਇਸਮਾਈਲ ( ਦੋਨੋ) ਖਾਨੇ ਕਾਬੇ ਦੀਆਂ ਨੀਹਾਂ ਉਸਾਰ ਰਹੇ ਸਨ (ਅਰ ਦੁਆਈਂ ਮੰਗਦੇ ਸਨ ਕਿ) ਹੇ ਸਾਡੇ ਪਰਵਰਦਿਗਰ ਸਾਡੀ ( ਇਹ ਸੇਵੇ) ਸ੍ਵੀਕਾਰ ਕਰ ਸੱਚ ਮੁਚ ਆਪ ਹੀ ( ਪ੍ਰਾਰਥਨਾਂ ਦੇ) ਸੁਣਨੇ ਵਾਲੇ ਅਰ ਅੰਤਰਜਾਮੀ ਹੋ ।।੧੨੭॥ ਅਰ ਹੇ ਸਾਡੇ ਪਾਲਕ ਸਾਨੂੰ ਆਪਣੇ (ਵਾਸਤੇ) ਮੁਸਲਮਾਨ ( ਆਗਿਆ ਕਾਰੀ) ਬਨਾ ਅਰ ਸਾਡੀ ਕੁਲ ਵਿਚ ਇਕ ਆਗਿਆਕਾਰੀ ਟੋਲਾ (ਪੈਦਾ ਕਰ) ਅਰ ਸਾਨੂੰ ਸਾਡੀ ਪੂਜਾ ਦਾ ਢੰਗ ਦਸ ਅਰ ਸਾਨੂੰ ਭੁਲਣਾ ਬਖਸ਼ ਦੇ ਨਿਰਸੰਦੇਹ ਤੂੰ ਹੀ ਬਖਸ਼ਨ ਵਾਲਾ ਕ੍ਰਿਪਾਲੂ ਹੈਂ ॥੧੨੮॥ ( ਅਰ) ਹੇ ਸਾਡੇ ਪਰਵਰਦਿਗਾਰ ਏਹਨਾਂ ਵਿਚੋਂ ਹੀ ਇਕ ਰਸੂਲ ਭੇਜ ਜੋ ਏਹਨਾਂ ਨੂੰ ਤੇਰੀਆਂ ਆਯਤਾਂ ਪੜ੍ਹ ਪੜ੍ਹ ਕੇ ਸੁਣਾਵੇ ਅਰ ਏਹਨਾਂ ਨੂੰ (ਆਸਮਾਨੀ) ਪੁਸਤਕ ਅਰ ਅਕਲ ( ਦੀਆਂ ਗੱਲਾਂ) ਦਸੇ ਅਰ ਏਹਨਾਂ ਦੇ ( ਅੰਤਸ਼ਕਰਣ) ਸ਼ੁਧ ਕਰੇ ਨਿਰਸੰਦੇਹ ਤੂੰ ਹੀ ਸ਼ਕਤਸ਼ਾਲੀ (ਅਰ) ਯੁਕਤੀਮਾਨ ਹੈਂ ॥੧੨੯॥ ਰੁਕੂਹ ੧੫॥

ਹੋਰ ਕੌਣ ਹੈ? ਜੋ ਇਬਰਾਹੀਮ ਦਿਆਂ ਤਰੀਕਿਆਂ ਥੀਂ ਇਨਕਾਰ ਕਰੇ ਪਰੰਤੂ ਵਹੀ ਜਿਸ ਦੀ ਬੁਧੀ ਭ੍ਰਿਸ਼ਟ ਹੋ ਗਈ ਹੋਵੇ ਅਰ ਨਿਰਸੰਦੇਹ