ਪੰਨਾ:ਕੁਰਾਨ ਮਜੀਦ (1932).pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੦

ਸੂਰਤ ਤੌਬਾ ੯

੧੯੩



ਲੋਗਾਂ ਦੀ ਨਿਸਬਤ ਅਨੁਮਾਨ ਕੀਤਾ ਜਾਂਦਾ ਹੈ ਕਿ (ਅੰਤ ਨੂੰ) ਓਹਨਾਂ ਲੋਕਾਂ ਵਿਚ (ਜਾ ਪਰਾਪਤ) ਹੋਣਗੇ ਜੋ ਲਿਖਿਆ ਪਾ ਗਏ ॥੧੮॥ ਕੀ ਤੁਸਾਂ ਲੋਗਾਂ ਨੇ ਹਾਜੀਆਂ ਨੂੰ ਪਾਣੀ ਪਿਲਾਣ ਅਰ (ਅਦਬ ਤਬਾ) ਹੁਰਮਤ ਵਾਲੀ ਮਸਜਦ ਦੇ ਆਬਾਦ ਰਖਣ ਨੂੰ ਓਸ ਆਦਮੀ ਦੀ ਟਹਿਲ ਜੈਸਾ ਸਮਝ ਲੀਤਾ ਜੋ ਅੱਲਾ ਅਰ ਅੰਤ ਦੇ ਦਿਨ ਪਰ ਨਿਸਚਾ ਕਰਦਾ ਅਰ ਅੱਲਾ ਦੇ ਰਾਹ ਪਰ ਯੁਧ ਕਰਦਾ ਹੈ ਅੱਲਾ ਦੇ ਸਮੀਪ ਤਾਂ (ਇਹ ਲੋਗ ਇਕ ਦੂਸਰੇ ਦੇ) ਸਮਾਨ ਨਹੀਂ ਅਰ ਅੱਲਾ ਪਾਪੀਆਂ ਨੂੰ ਸਚਾ ਮਾਰਗ ਨਹੀਂ ਦਸਿਆ ਕਰਦਾ ॥੧੬॥ ਜੋ ਲੋਗ ਈਮਾਨ ਲੈ ਆਏ ਅਰ (ਦੀਨ ਵਾਸਤੇ) ਓਹਨਾਂ ਨੇ ਹਿਜਰਤ ਕੀਤੀ ਅਰ ਆਪਣੇ ਤਨ ਮਨ ਧਨ ਕਰਕੇ ਅੱਲਾ ਦੇ ਰਾਹ ਵਿਚ ਯੁਧ ਕੀਤੇ (ਇਹ ਲੋਗ) ਅੱਲਾ ਦੇ ਪਾਸ ਦਰਜੇ ਵਿਚ ਕਈ ਗੁਣਾਂ ਵਧ ਕੇ ਹਨ ਅਰ ਇਹੋ ਹਨ ਜੋ ਖ਼ਿਤ੍ਯ ੨ ਹੋ ਜਾਣ ਵਾਲੇ ਹਨ ॥੨੦ ਇਹਨਾਂ ਦਾ ਪਰਵਰਦਿਗਾਰ ਇਹਨਾਂ ਨੂੰ ਆਪਣੀ ਕਿਰਪਾ ਅਰ ਪ੍ਰਸੰਨਤਾਈ ਅਰ ਐਸਿਆਂ ਬਾਗਾਂ (ਵਿਚ ਰਹਿਣ) ਦੀ ਖੁਸ਼ਖਬਰੀ ਦੇਂਦਾ ਹੈ ਜਿਨ੍ਹਾਂ ਵਿਚ ਇਹਨਾਂ ਨੂੰ ਸਥਾਈ ਸੁਖ ਪਰਾਪਤ ਹੋਵੇਗਾ॥ ੨੧ ॥ (ਅਰ ਇਹ ਲੋਗ) ਓਹਨਾਂ ਬਾਗਾਂ ਵਿਚ ਨਿਤਰਾਂ ੨ ਰਹਿਣ ਬਹਿਣਗੇ ਨਿਰਸੰਦੇਹ ਅੱਲਾ ਦੇ ਪਾਸ ਪੁੰਨ੍ਯ (ਦਾ) ਬੜਾ (ਜਖੀਰਾ ਵਿਦਮਾਨ ਹੈ ॥ ੨੨ ॥ ਮੁਸਲਮਾਨੋ ਯਦੀ ਤੁਹਾਡੇ ਬਾਪ ਅਤੇ ਤੁਹਾਡੇ ਭਿਰਾ ਈਮਾਨ ਦੇ ਮੁਕਾਬਲੇ ਵਿਚ ਕੁਫਰ ਨੂੰ ਪਿਆਰਿਆਂ ਰਖਣ ਤਾਂਓਹਨਾਂ ਨੂੰ(ਆਪਣੇ) ਪਿਆਰੇ ਨਾ ਬਨਾਉ ਅਰ ਜੋ ਤੁਹਾਡੇ ਵਿਚੋਂ ਐਸੇ (ਪਿਤਾ ਭਿਰਾਂ) ਨਾਲ ਦੋਸਤੀ (ਦਾ ਵਿਹਾਰ) ਰਖੇਗਾ ਤਾਂ ਇਹੋ ਹੀ ਲੋਗਨਾਫਰ- 7 ਮਾਨ ਹਨ ॥੨੩॥ ਸਮਝਾਦਿਓ ਕਿ ਯਦੀ ਤੁਹਾਡੇ ਪਿਤਾ ਅਰ ਤੁਹਾਡੇ ਪੁਤ੍ਰ ਅਰ ਤੁਹਾਡੇ ਭਰਾਤਾ ਅਰ ਤੁਹਾਡੀਆਂ ਤ੍ਰੀਮਤਾਂ ਅਰ ਤੁਹਾਡੇ ਕੁਟੰਬ ਦਾਰ ਅਰ ਧਨਜੋ ਤੁਸਾਂ ਏਕਤ ਕੀਤਾ ਹੈ ਅਰ ਸੌਦਾਗਰੀ ਜਿਸ ਦੇ ਮੰਦਾ ਪੜ ਜਾਣ ਦਾ ਤੁਹਾਨੂੰ ਅੰਦੇਸ਼ਾ ਹੋਵੇ ਅਰ ਮਕਾਨ ਜਿਨ੍ਹਾਂ ਵਿਚ ਤੁਸੀਂ ਪ੍ਰਸੰਨ ਹੋ (ਯਦੀਚ ਇਹਵਸਤਾਂ) ਅੱਲਾ ਅਰ ਉਸ ਦੇ ਰਸੂਲ ਅਰ ਅੱਲਾ ਦੇ ਰਾਹ ਵਿਚ ਜਹਾਦ ਕਰਨ ਨਾਲੋਂ ਤੁਹਾਨੂੰ ਅਧਿਕ ਪਿਆਰੇ ਹੋਣ ਤਾਂ (ਤਨੀਸੀ)ਧੀਰਜ ਕਰੋ ਇਥੋਂ ਤਕ ਕਿ ਜੋ ਕੁਛ ਖੁਦਾ ਨੇ ਕਰਨਾ ਹੈ (ਓਹ ਤੁਹਾਡੇ ਸਨਮੁਖ ਲਿਆ) ਇਸਥਿਤ ਕਰੇ ਅਰ ਅੱਲਾ ਆਗਿਆ ਭੰਗੀ ਲੋਗਾਂ ਨੂੰ ਸੁਸਿਖਿਆ ਨਹੀਂ ਦਿਤਾ ਕਰਦਾ ॥੨੪॥ ਰਕੂਹ੩॥ E ( ਮੁਸਲਮਾਨੋ ਸ੍ਰ ) ਅੱਲਾ ਕਈ ਵਾਰ ਤੁਹਾਡੀ ਮਦਦ ਕਰ ਚੁਕਾ ਹੈ ਅਰ ਹਨੇਨ ਦੇ ਦਿਨ ਜਦੋਂ ਕਿ ਤੁਹਾਡੇ ਬਾਹਲੜਾਈ ਨੇ ਤੁਹਾਨੂੰ ਓਨਮਤ (ਘੁਮੰਡੀ)ਕਰ ਦਿਤਾ ਸੀ (ਕਿ ਅਸੀਂ ਵਧੇਰੇ ਹਾਂ) ਤਾਂ ਓਹ ਵਧੀਕੀ ਤੁਹਾਡੇ ਕਿਸੇ ਭੀ ਕੰਮ ਨਾ ਆਈ ਅਰ (ਐਤਨੀ ਬੜੀ) ਵਿਸਤ੍ਰਿਤ ਧਰਤੀ ਦੇ ਹੁੰਦਿਆਂ