ਪੰਨਾ:ਕੁਰਾਨ ਮਜੀਦ (1932).pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਮੰਜ਼ਲ ੧

ਸੂਰਤ ਬਕਰ ੨

੧੯


 ॥੧੧੬॥ ( ਏਸ ਉੱਤਮ) ਧਰਤੀ ਆਗਾਸ ਦਾ ( ਵਹੀ) ਕਾਰਨ ਹੈ ਅਰ ਜਦੋਂ ਕਿਸੇ ਕੰਮ ਦਾ ਕਰਨਾ ਠਾਨ ਲੈਂਦਾ ਹੈ ਤਾਂ ਫੇਰ ਓਹ ਦੇ ਵਾਸਤੇ ਕਹਿ ਦੇਂਦਾ ਹੈ ਕਿ ਹੋ ਅਰ ਵੈ ਹੋ ਜਾਂਦਾ ਹੈ॥੧੧2।। ਅਰ ਜੋ ਨਹੀਂ ਜਾਣਦੇ ਕਹਿੰਦੇ ਹਨ ਕਿ ਖੁਦਾ ਸਾਡੇ ਨਾਲ ਗੱਲਾਂ ਕਿਉਂ ਨਹੀਂ ਕਰਦਾ ਕਿੰਵਾ ਸਾਡੇ ਪਾਸ ਨਿਸ਼ਾਨੀ ਕਿਉਂ ਨਹੀਂ ਭੇਜਦਾ, ਏਸ ਤਰਾਂ ਜੋ ਲੋਕ ਇਹਨਾਂ ਨਾਲੋਂ ਪਹਿਲਾਂ ਹੋ ਚੁਕੇ ਹਨ ਇਨ੍ਹਾਂ ਹੀ ਵਰਗੀਆਂ ਗੱਲਾਂ ਓਹ ਭੀ ਕਰਦੇ ਹੁੰਦੇ ਸਨ ਏਹਨਾਂ ( ਸਾਰਿਆਂ) ਦੇ ਦਿਲ ( ਕੁਛ) ਇਕੋ ਹੀ ਜੈਸੇ ਹਨ ਜੌਨ ਸੇ ਲੋਗ ਸ਼ਰਧਾ (ਰੂਪ ਭਲਾਈ) ਵਾਲੇ ਹਨ ਉਨ੍ਹਾਂ ਨੂੰ ਤਾਂ ਅਸੀਂ (ਆਪਣੀ) ਨਿਸ਼ਾਨੀਆਂ ਭਲੀ ਤਰਹਾਂ ਦਿਖਲਾ ਚੁਕੇ ਹਾਂ।।੧੧੮॥( ਬੇਸ਼ਕ) ਅਸਾਂ ਨੇ ਤੁਹਾਨੂੰ ਸੱਚਾ ਦੀਨ ਦੇ ਕੇ ਖੁਸ਼ ਖ਼ਬਰੀ ਦੇਣ ਵਾਲਾ ਅਰ ਸਭੇ ਕਰਨੇ ਵਾਲਾ ( ਬਣਾ) ਭੇਜਿਆ ਹੈ ਅਰ ਤੁਹਾਡੇ ਪਾਸੋਂ ਨਾਰਕੀਆਂ ਦੀ ਕੁਛ ਪੁਛ ਗਿਛ ਨਹੀਂ ਹੋਵੇਗੀ॥੧੧੯॥ (ਅਰ ਹੇ ਪੈਯੰਬਰ) ਨਾਂ ਤਾਂ ਯਹੂਦ ਹੀ ਤੇਰੇ ਉਤੇ ਕਦੇ ਰਾਜੀ ਹੋਣਗੇ ਅਰ ਨਾ ਹੀ ਨਸਾਰਾ ਹੀ, ਜਿਤਨਾ ਚਿਰ ਤੁਸੀਂ ਉਨਹਾਂ ਦਾ ਪੰਥ (ਨਾਂ) ਧਾਰਨ ਕਰੋ, ਤੇ ਕਹੋ ਕਿ ਅੱਲਾ ਦਾ ਉਪਦੇਸ਼ ਤਾਂ ਓਹੀ ( ਅਸਲੀ) ਉਪਦੇਸ਼ ਹੈ ਅਰ ਯਦੀ ਤੁਸੀਂ ਏਸ ਥੀਂ ਪਿਛੋਂ ਕਿ ਤੁਹਾਡੇ ਪਾਸ ਗਿਆਨ (ਅਰ-ਥਾਤ ਕੁਰਾਨ) ਆ ਚੁਕਾ ਹੈ ਏਹਨਾਂ ਦੀ ਇੱਛਾ ਤੇ ਚਲੋ (ਫੇਰ) ਤਾਂ ਪਰਮਾਤਮਾਂ ਦੇ ( ਸਿਵਾ) ਨਾ ਕੋਈ ਤੇਰਾ ਦੋਸਤ ਅਰ ਨਾਂ ਕੋਈ ਮਦਦਗਾਰ ॥੧੨੦॥ ਜਿਨਹਾਂ ਲੋਗਾਂ ਨੂੰ ਅਸਾਂ ਨੇ ਪੁਸਤਕ ਦਿਤੀ ਹੈ ਵੈ ਓਸ ਨੂੰ ਪੜ੍ਹਦੇ ਰਹਿੰਦੇ ਹਨ ਜੈਸਾ ਕਿ ਉਸ ਦੇ ਪੜ੍ਹਨੇ ਦਾ ਹੱਕ ਹੈ (ਅਰ) ਓਹੀ ਉਸ ਉਤੇ ਈਮਾਨ (ਭੀ) ਲਿਆਉਂਦੇ ਹਨ ਅਰ ਜੋ ਏਸ ਥੀਂ ਇਨਕਾਰ ਕਰਦੇ ਹਨ ਤਾਂ ਵਹੀ ਲੋਗ ਘਾਟੇ ਵਿਚ ਹਨ॥੧੨੧।। ਰੁਕੂਹ ।।੧੪ ।।

ਬਨੀ ਇਸਰਾਈਲ ਸਾਡੇ ਉਹ ਉਪਕਾਰ ਯਾਦ ਕਰੋ ਜੋ ਅਸਾਂ ਨੇ ਤਹਡੇ ਉਤੇ ਕੀਤੇ ਹਨ ਅਰ ਏਹ ਕਿ ਅਸੀਂ ਸਾਰੇ ਜਹਾਨ ਦਿਆਂ ਲੋਗਾਂ ਨਾਲੋਂ ਤੁਹਾਨੂੰ ਵਡਿਆਈ ਦਿਤੀ ॥੧੨੨।। ਅਰ ਓਸ ਦਿਨ ( ਦੇ ਦੁਖ) ਪਾਸੋਂ ਡਰੋ ਕਿ ਕੋਈ ਆਦਮੀ ਕਿਸੇ ਆਦਮੀ ਦੇ ਜਰਾ (ਭੀ) ਕੰਮ ਨਾ ਆਵੇ ਅਰ ਨਾ ਹੀ ਉਸ ( ਦੀ ਤਰਫ) ਸੇ ਕੋਈ ਪ੍ਰਤਿ ਬਦਲਾ ਕਬੂਲ ਕੀਤਾ ਜਾਵੇ ਅਰ ਨਾ ( ਕਿਸੇ ਦੀ) ਸਫਾਰਸ਼ ਹੀ ਉਸ ਨੂੰ ਗੁਣ ਕਰੇ ਅਰ ਨਾ ਹੀ ਓਹਨਾਂ ਨੂੰ ( ਕਿਸੇ ਤਰਫੋਂ) ਮਦਦ ਹੀ ਪਰਾਪਤ ਹੋਵੇ ॥੧੨੩।। ਅਰ ਜਦੋਂ ਇਬਰਾਹੀਮ ਨੂੰ ਉਸ ਦੇ ਪਰਵਰਦਿਗਾਰ ਨੇ ਕੁਛ ਬਾਤਾਂ ਵਿਚ ਪਰੀਖਿਯਾ ਲਈ ਅਰ ਓਹਨਾਂ ਨੂੰ ਉਸ ਨੇ ਪੂਰਿਆਂ ਕਰ ਦਸਿਆ (ਤਦ ਖੁਦ