ਪੰਨਾ:ਕੁਰਾਨ ਮਜੀਦ (1932).pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮

ਪਾਰਾ ੧

ਮੰਜ਼ਲ ੧

ਸੂਰਤ ਬਕਰ ੨


 ਚਾਹੁੰਦੇ ਹਨ ਕਿ ਤੁਹਾਡੇ ਈਮਾਨ ਲੈ ਆਂਦਿਆਂ ਪਿਛੋਂ ਫੇਰ (ਕਿਸ ਤਰਹਾਂ) ਤੁਹਾਨੂੰ ਕਾਫਰ ਬਣਾ ਦੇਣ ਤਾਂ ਖਿਮਾਂ ਕਰੋ ਅਰ ਦਰਗੁਜ਼ਰ ਕਰੋ, ਤਾਵਤਕਾਲ ਕਿ ਖੁਦਾ ਦਾ ( ਕੋਈ ਹੋਰ) ਫਰਮਾਨ ਆਵੇ, ਨਿਰਸੰਦੇਹ ਅੱਲਾ ਸੰਪੂਰਨ ਵਸਤਾਂ ਉਪਰ ਕਾਦਰ ਹੈ॥ ੧੦੯॥ ਅਰ ਨਮਾਜ਼ ਪੜਦੇ ਅਰ ਜ਼ਕਾਤ ਦੇਂਦੇ ਰਹਿਆ ਕਰੋ ਅਰ ਜੋ ਕੁਛ ਭਲਾਈ ਆਪਣੇ ਵਾਸਤੇ ਪਹਿਲੇ ਹੀ ਭੇਜ ਦੇਵੋਗੇ ਉਸ ਨੂੰ ਖੁਦਾ ਦੇ ਪਾਸ ਪਾਵੋਗੇ, ਨਿਰ ਸੰਦੇਹ ਜੋ ਕੁਝ ਤੁਸੀਂ ਕਰਦੇ ਹੋ ਅੱਲਾ ਦੇਖ ਰਹਿਆ ਹੈ॥੧੧o॥ ਓਹ ਆਖਦੇ ਹਨ ਕਿ ਸਵਰਗ ਵਿਚ ਕੋਈ ਨਹੀਂ ਜਾਵੇਗਾ ਜਦੋਂ ਤਕ ਕਿ ਯਹੂਦੀ ਅਥਵਾ ਨਸਰਾਨੀ ਨਾ ਹੋ ਜਾਵੇ ਏਹ ਉਨਹਾਂ ਦੇ ( ਆਪਣੇ) ਬਯਰਥ ਓਦੀਯਾਂ ਹਨ, ਤੂੰ ਕਹੋ ਕਿ ਯਦੀ ਸਚੇ ਹੋ ਤਾਂ ਆਪਣੀ ਯੁਕਤੀ ਪੇਸ਼ ਕਰੋ॥੧੧੧॥ ਕਿੰਤੂ ਸਚੀ ਬਾਰਤਾ ਤਾਂ ਏਸ ਤਰਹਾਂ ਹੈ ਕਿ ਜਿਸ ਨੇ ਆਪਣਾ ਸਿਰ ਭਗਵਾਨ ਅਗੇ ਨੀਵਾਂ ਕਰ ਦਿਤਾ ਅਰਵੈ ਭੀ ਹੈ ਤਾਂ ਓਸ ਵਾਸਤੇ ਉਸ ਦਾ ਫਲ ਸੰਜਮੀਂ ਸ ਦੇ ਪਰਵਰਦਿਗਾਰ ਦੇ ਪਾਸ ( ਮੋਜੂਦ) ਹੈ ਅਰ ਐਸਿਆਂ ਲੋਗਾਂ ਉਤੇ ਨਾ ਭੈ ਹੋਵੇਗਾ ਅਰ ਨਾ ਹੀਂ ਓਹ ਚਿੰਤਾਤੁਰ ਹੋਣਗੇ॥੧੧੨॥ ਰੁਕੂਹ ੧੩॥

ਅਰ ਯਹੂਦੀ ਕਹਿੰਦੇ ਹਨ ਕਿ ਨਸਾਰੀਆਂ ਦਾ ਮਾਰਗ ਕੁਛ ਨਹੀਂ ਅਰ ਨਸਾਰਾ ਕਹਿੰਦੇ ਹਨ ਯਹੂਦੀਆਂ ਦਾ ਮਾਰਗ ਕੁਛ ਨਹੀਂ, ਹਾਲਾਂਕਿ ਉਹ ( ਦੋਵੇਂ) ਕਿਤਾਬ ਦੇ ਪੜ੍ਹਨ ਵਾਲੇ ਹਨ ਉਕਤ ਰੀਤੀ ਨਾਲ ਏਸੇ ਪ੍ਰਕਾਰ ਦੀਆਂ ਬਾਤਾਂ ਉਹ ( ਅਰਥ ਦੇ ਭੇਦਵਾਦੀ) ਭੀ ਕਹਿਆ ਕਰਦੇ ਹਨ ਜੋ ਨਹੀਂ ਜਾਨਦੇ ਤਾਂ ਜਿਸ ਬਾਰਤਾ ਪਰ ਏਹ ਲੋਗ ਝਗੜ ਰਹੇ ਹਨ ਕਿਆਮਤ ਦੇ ਦਿਨ ਅੱਲਾ ਏਹਨਾਂ ਵਿਚ ਉਸ ਦਾ ਫੈਸਲਾ ਕਰ ਦੇਵੇਗਾ॥੧੧੩॥ ਅਰ ਓਸ ਨਾਲੋਂ ਵਧ ਕੇ ਜ਼ਾਲਮ ਕੌਣ ਜੋ ਅੱਲਾ ਦੀਆਂ ਮਸੀਤਾਂ ਵਿਚ ਰੱਬ ਦਾ ਨਾਮ ਲੈਣ ਥੋਂ ਹਟਾਵੇ ਅਰ ਉਨਹਾਂ ਦੀ ਬੇਰੌਣਕੀ ਦਾ ਅਭਲਾਖੀ ਰਹੇ ਏਹ ਲੋਕ ਆਪ ਤਾਂ ਏਸ ਲਾਇਕ ਨਹੀਂ ਕਿ ਮਸਜਦਾਂ ਵਿਚ ਆਉਣਾ ਪਾਉਣ ਪਰੰਤੂ ਡਰਦੇ ( ਹੋਇ) ਇਹਨਾਂ ਵਾਸਤੇ ਦੁਨੀਆਂ ਵਿਚ ( ਭੀ) ਰੁਸਵਾਈ ਹੈ ਅਰ ਏਹਨਾਂ ਵਾਸਤੇ ਅੰਤ ਨੂੰ (ਭੀ) ਵਡਾ (ਭਾਰਾ) ਦੁਖ ਹੈ॥੧੧੪॥ ਅਰ ਅੱਲਾ ਦਾ ਹੀ ਹੈ ਪੂਰਬ ਅਰ ਪੱਛਮ, ਤਾਂ ਜਿਥੇ ਮੁਖੜਾ ਕਰ ਲਵੋ ਓਸੇ ਪਾਸੇ ਹੀ ਅੱਲਾ ਸਨਮੁਖ ਹੈ ਨਿਰਸੰਦੇਹ ਅੱਲਾ ( ਬੜੀ) ਸਮਾਈ ਵਾਲਾ ( ਅਰ ਸਰਬ) ਗਿਆਤਾ ਹੈ॥੧੧੫॥ ਅਰ ਕਹਿੰਦੇ ਹਨ ਕਿ ਖੁਦਾ ਔਲਾਦ ਰਖਦਾ ਹੈ (ਹਾਲਾਂ ਕਿ) ਵਹ (ਏਸ ਬਖੇੜਿਓਂ) ਪਵਿਤ੍ਰ ਹੈ ਕਿੰਤੂ ਓਸੇ ਦਾ ਹੈ ਜੋ ਕੁਛ ਆਕਾਸ ਅਰ ਧਰਤੀ ਵਿਚ ਹੈ ( ਅਰ) ਸਭ ਓਸੇ ਦੀ ਆਗਯਾ ਵਿਚ ਹਨ