ਪੰਨਾ:ਕੁਰਾਨ ਮਜੀਦ (1932).pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਇਰਾਫ ੭

੧੫੩



ਤੇਰਾ ਦਿਲ ਤੰਗ ਨਾ ਹੋਵੇ ਅਰ ਇਸ ਥੀਂ ਕਾਫਰਾਂ ਨੂੰ ਖੁਦਾ ਦੇ ਭੈ ਥਂੀਂ ਸਭੈ ਕਰੋ ਅਰ ਈਮਾਨ ਵਲਿਆਂ ਨੂੰ ਨਸੀਹਤ ਹੋ ॥੨॥(ਇਹ ਕੁਰਾਨ ਜੋ ਤੁਹਡੇ ਪਰਵਰਦਿਗਾਰ ਦੀ ਤਰਫੋਂ ਤੁਸਾਂ ਪਰ ਉਤਰਿਆ ਹੈ ਇਸੇ ਦੀ (ਸਿਖਿਆ) ਪਰ ਤੁਰੇ ਜਾਓ ਅਰ ਖੁਦਾ ਥੀਂ ਸਿਵਾ (ਅਪਣੇ ਰਚੇ ਹੋਏ) ਕਾਰ- ਸਾਜਾਂ (ਅਰਥਾਤ ਮਾਬੂਦਾਂ) ਦੀ ਪੈਰਵੀ ਨ ਕਰੋ (ਪਰੰਚ) ਤੁਸੀਂ ਲੋਗ ਡੂੰਘੀ ਬਿਚਾਰ ਨੂ ਘਟ ਵਰਤਦੇ ਹੋ ॥੩॥ ਅਰ ਕਈਕ ਗ੍ਰਾਮ ਹਨ ਜਿਨਹਾਂ ਨੂੰ ਅਸਾਂ ਨੇ ਖਦੇੜ ਕੇ ਮਾਰਿਆ ਸੋ ਰਾਤੋ ਰਾਤ ਅਥਵਾ ਦੁਪਹਿਰ (ਦੇ ਸਮੇਂ) ਜਦੋਂ ਉਹ ਸੌਂ ਰਹੇ ਸਨ ਸਾਡਾ ਕਸ਼ਟ ਉਨਹਾਂ ਤੇ ਆ ਗਇਆ ॥੪॥ ਸੋ ਜਿਸ ਸਮੇਂ ਸਾਡਾ ਕਸ਼ਟ ਉਨਹਾਂ ਪਰ ਆ ਪ੍ਰਾਪਤ ਹੋਇਆ ਤਾਂ ਉਹ ਇਸ ਬਾਤ ਦੇ ਸਿਵਾ ਹੋਰ ਕੁਛ ਨਾ ਕਹਿ ਸਕੇ ਕਿ ਮੂੰਹ ਚੜ੍ਹ ਬੇੋਲੇ ਕਿ ਅਸੀਂ ਹੀ ਪਾਪੀ ਸਾਂ ॥੫॥ ਤਾਂ ਜਿਨਹਾਂ ਲੋਗਾਂ ਦੀ ਤਰਫ ਪੈਯੰਬਰ ਭੇਜੇ ਗਏ ਸਨ ਅਸੀਂ ਉਨਹਾਂ ਪਾਸੋ ਜਰੂਰ ਪੁਛਕੇ ਛਡਾਂਗੇ ਅਰ ਖ਼ੁਦ ਰਸੂਲਾਂ ਪਾਸੋਂ (ਭੀ) ਪੁਛਾਂਗੇ ॥੬॥ ਫਿਰ ਅਸਲ ਜੋ ਸਾਨੂੰ ਗਿਆਤ ਹੈ ਅਸੀਂ (ਉਸ ਨੂੰ ਭੀ) ਉਨਹਾਂ ਅੱਗੇ ਜਰੂਰ ਹੀ ਦਸ ਕੇ ਛਾਂਗੇ ਅਰ ਅਸੀਂ (ਉਨਹਾਂ ਦੇ ਕਰਨ ਦੇ ਵੇਲੇ ਉਨਹਾਂ ਪਾਸੋਂ) ਕਿਤੇ ਲੋਪ ਤਾਂ (ਹੋਈ) ਨਹੀ ਗਏ ਸਾਂ ॥੭॥ (ਅਰ ਕਰਮਾਂ ਦੀ) ਤੋਲ (ਪੜਤਾਲ ਤਾਂ) ਓਸ ਦਿਨ ਚੰਗੀ (ਰੀਤੀ ਨਲ) ਹੋਵੇਗੀ ਤਾਂ ਜਿਨਹਾਂ ਦੇ ਸੁਕਰਮਾਂ ਦਾ (ਮਾਨ) ਤੋਲ ਭਾਰੀ ਹੋਵੇਗਾ ਵਹੀ ਲੋਗ ਪੂਰਣਾਭਿਲਾਖੀ ਹੋਣਗੇ ॥੮॥ ਅਰ ਜਿਨਹਾਂ ਦੇ ਕਰਮਾਂ ਦਾ ਤੋਲ (ਮਾਨ) ਹੌਲਾ ਹੋਵੇਗਾ ਇਹੋ ਹੀ ਉਹ ਲੋਗ ਹੋਣਗੇ ਜਿਨਹਾਂ ਨੰ ਇਸ ਕਾਰਨ ਆਪ ਆਪਣ ਨੁਕਸਾਨ ਕੀਤਾ ਕਿ ਸਾਡੀਆਂ ਆਇਤਾਂ ਦੀਆਂ ਨਾਫਰਮਾਨੀਆਂ ਕਰਦੇ ਸਨ ॥੯॥ ਅਰ ਅਸਾਂ ਤੁਹਾਨੂੰ ਧਰਤੀ ਪਰ (ਰਹਿਣ ਵਾਸਤੇ) ਅਸਥਾਨ ਦਿਤਾ ਅਰ ਓਸੇ ਪਰ ਤੁਹਾਡੇ ਵਾਸਤੇ ਜਿੰਦਗੀ ਦੇ ਸਾਮਾਨ ਇਕਤ੍ਰ ਕੀਤੇ ਸੋ ਤੁਸੀਂ ਬਹੁਤ ਹੀ ਘਟ ਧੰਨਯਬਾਦ ਕਰਦੇ ਹੋ ॥੧੦॥ ਰੁਕੂਹ ੧॥

ਅਰ ਅਸਾਂ ਹੀ ਤੁਹਾਨੂੰ ਉਤਪਤ ਕੀਤਾ ਅਰ ਫੇਰ ਤੁਹਾਡੀ ਸੂਰਤ ਬਣਾਈ ਪੁਨਰ ਅਸਾਂ ਫਰਿਸ਼ਤਿਆਂ ਨੂੰ ਆਗਿਆ ਦਿਤੀ ਕਿ ਆਦਮ ਅਗੇ ਝੁਕ ਜਾਓ ਤਾਂ (ਸਾਰੇ) ਝੁਕ ਗਏ ਪਰੰਚ ਇਬਲੀਸ ਕਿ ਉਹ ਝੁਕਣ ਵਾਲਿਆਂ ਵਿਚ ਨਾ (ਮਿਲਿਆ) ॥੧੧॥ (ਖੁਦ ਨੇ ਇਬਲੀਸ ਪਾਸੋਂ) ਪੁਛਿਆ ਕਿ ਜਦੋਂ ਅਸਾਂ ਤੈਨੂੰ ਆਗਿਆ ਦਿਤੀ ਤਾਂ (ਆਦਮ ਦੇ ਅਗੇ) ਨਿਵਣ ਥੀਂ ਤੈਨੂੰ ਕਿਸ ਵਸਤ ਨੇ ਰੋਕਿਆ (ਉਹ) ਬੋਲਿਆ ਮੈਂ ਇਸ ਨਾਲੋਂ ਉੱਤਮ ਹਾਂ (ਕਾਹੇ ਤੇ) ਮੈਨੂੰ ਆਪਨੇ ਅਗਨੀ ਥੀਂ ਪੈਦਾ ਕੀਤ ਅਰ ਇਸ ਨੂੰ ਮਿਟੀ ਥੀਂ