ਪੰਨਾ:ਕੁਰਾਨ ਮਜੀਦ (1932).pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪

ਪਾਰਾ੧

ਮੰਜ਼ਲ੧

ਸੂਰਤ ਬਕਰ ੨


 ਭਰ ਕੇ ਓਹਨਾਂ ਨੂੰ ਛੁਡਾ ਦੇਂਦੇ ਹੋ ਹਾਲਾਂ ਕਿ (ਸਿਰਿਓਂ) ਓਹਨਾਂ ਦਾ ਨਿਕਾਸ ਦੇਣਾ ਹੀ ਤੁਹਾਨੂੰ ਜੋਗ ਨਹੀਂ ਸੀ ਤਾਂ ਕੀ (ਰੱਬੀ) ਪੁਸਤਕ ਦੀਆਂ ਕਈਕ ਬਾਤਾਂ ਨੂੰ ਮੰਨਦੇ ਹੋ ਅਰ ਕਈਕ ਨਹੀਂ ਮੰਨਦੇ ਤਾਂ ਜੋ ਲੋਗ ਤੁਹਾਡੇ ਵਿਚੋਂ ਐਸਾ ਕਰਨ ਓਹਨਾਂ ਦਾ ਇਸ ਥੀਂ ਸਿਵਾ ਹੋਰ ਕੀ ਪ੍ਰਤਯਾਹਾਰ ਹੋ ਸਕਦਾ ਹੈ ਕਿ ਸੰਸਾਰਕ ਜੀਵਨ ਵਿਚ (ਓਹਨਾਂ ਦੀ) *ਰੁਸਵਾਈ ਹੋਵੇ ਅਰ ਕਿਆਮਤ ਦੇ ਦਿਨ ਬਹੁਤ ਕਰੜੇ ਦੁਖ ਵਲ ਧਕੇਲੇ ਜਾਣ ਤੋਂ ਜੋ ਕੁਛ ਭੀ ਤੁਸੀਂ ਲੋਗ ਕਰਦੇ ਹੋ ਅੱਲਾ ਥੀਂ ਕੁਛ ਗੁਪਤ ਨਹੀਂ॥ ੮੫ ਏਵਾ ਹਨ ਜਿਨ੍ਹਾਂ ਨੇ ਅੰਤ ਦੇ ਬਦਲੇ ਸੰਸਾਰਿਕ ਜੀਵਨ ਮੇਲ ਲੀਤਾ ਸੋ ਨਾਂ ਤਾਂ ਹੀ ਓਹਨਾਂ ਉੱਤੋਂ ਦੁਖ ਹੀ ਹੋਲਾ ਕੀਤਾ ਜਾਵੇਗਾ ਅਰ ਨਾ (ਕਿਸੇ ਪਾਸਿਓਂ) ਓਹਨਾਂ ਨੂੰ ਮਦਦ ਹੀ ਪ੍ਰਾਪਤਿ ਹੋਵੇਗੀ॥੮੬॥ ਰੁਕੂਹ ੧੦॥

ਅਰ ਨਿਰਸੰਦੇਹ ਅਸਾਂ ਨੇ ਮੂਸਾ ਨੂੰ ਪੁਸਤਕ (ਤੌਰਾਤ) ਪਰਵਾਨ ਕੀਤੀ ਅਰ ਓਸ ਥੀਂ ਪਿਛੋਂ ਪੈਰੋ ਪੈਰ (ਹੋਰ) ਰਸੂਲ ਭੇਜੇ ਅਰ ਮਰੀਯਮ ਦੇ ਪੁਤਰ ਈਸਾ ਨੂੰ (ਭੀ) ਅਸਾਂ ਨੇ (ਖੁਲਮ) ਖੁਲ੍ਹੀਆਂ ਕਰਾਮਾਤਾਂ ਦਿਤੀਆਂ ਅਰ ਰੂਹਉਲਕੁਦਸ (ਅਰਥਾਤ ਜਬਰਾਈਲੀ) ਥੀਂ ਓਹਨਾਂ ਦੀ ਮਦਦ ਕੀਤੀ ਤਾਂ ਕੀ ਜਦੋਂ ੨ ਤੁਹਾਡੇ ਪਾਸ ਕੋਈ ਰਸੂਲ ਤੁਹਾਡਿਆਂ ਸੰਕਲਪਾਂ ਦੇ ਵਿਰੁਧ ਕੋਈ ਆਗਯਾ ਲੈਕੇ ਆਇਆ ਤੁਸੀਂ ਆਕੜ ਬੈਠੇ ਅਰ ਬਹੁਤੇਰਿਆਂ ਨੂੰ ਤੁਸਾਂ ਝੁਠਲਾਇਆ ਅਰ ਬਹੁਤੇਰਿਆਂ ਨੂੰ ਕਤਲ ਕਰਨ ਲਗੇ॥੮੭॥ ਅਰ ਕਹਿੰਦੇ ਹਨ ਸਾਡੇ ਦਿਲ †ਗਲਾਫ ਵਿਚ ਹਨ (ਨਹੀਂ) ਪ੍ਰਤਯੁਤ ਏਹਨਾਂ ਦੇ ਕੁਫਰ ਦੇ ਕਾਰਨ ਖੁਦਾ ਨੇ ਏਹਨਾਂ ਨੂੰ ਫਿਟਕਾਰ ਦਿਤਾ ਹੈ ਫੇਰ ਥੋੜੇ ਹੀ ਈਮਾਨ ਲਿਆਉਂਦੇ ਹਨ।।੮੮।। ਅਰ ਜਦੋਂ ਖੁਦਾ ਵਲੋਂ ਇਹਨਾਂ ਦੇ ਪਾਸ ਪੁਸਤਕ ਆਈ (ਅਰ ਵੈ) ਓਸ (ਪੁਸਤਕ ਨੂੰ) ਜੋ ਏਹਨਾਂ ਦੇ ਪਾਸ ਹੈ ਸਚਾ(ਭੀ) ਕਰਦੀ ਹੈ ਅਰ ਏਸ ਥੀਂ ਪਹਿਲੋਂ (ਏਸੇ ਦੇ ਆਸਰੇ ਉੱਤੇ) ਮੁਨਕਰਾਂ ਦੇ ਮੁਕਾਬਲੇ ਵਿਚ ਆਪਣੀ ਜੈ ਹੋਣ ਦੇ †ਵਰ ਮੰਗਦੇ ਸਨ, ਤਾਂ ਜਦੋਂ ਵੁਹ ਵਸਤੂ ਜਿਸ ਨੂੰ ਜਾਣਦੇ ਬੁਝਦੇ ਸਨ ਆ ਵਿਦਮਾਨ ਹੋਈ ਤਾਂ ਲਗੇ ਓਸ ਥੀਂ ਇਨਕਾਰ ਕਰਨ, ਬਸ ਮੁਨਕਰਾਂ ਉਤੇ ਖ਼ੁਦਾ ਦੀ ਧਿਧਕਾਰ ॥੮੯ ।। ਕੈਸਾ ਹੀ ਬੁਰਾ ਬਦਲਾ ਹੈ ਜਿਸ ਦੇ ਬਦਲੇ ਏਹਨਾਂ ਲੋਕਾਂ ਨੇ ( ਆਪਣੇ ਸਮੀਪ) ਆਪਣੀਆਂ ਜਾਨਾਂ ਨੂੰ ਮੋਲ ਲੀਤਾ ਕਿ (ਖ਼ੁੁਦਾ ਦੀ ਦਿਤੀ ਹੋਈ ਵਸਤੁ ਥੀਂ ਮਨਕਰ ਹੋਏ ਇਸ ਹਠ ਵਿਚ ਕਿ) ਖ਼ੁਦਾ ਆਪਣਿਆਂ ਬੰਦਿਆਂ ਵਿਚੋਂ ਜਿਸ


*ਮੂਕਾਲਖ।†ਹਿਫਾਜ਼ਤ ਵਿਚ।

‡ਤੌਰਾਤ ਵਿਚ ਸ੍ਰੀ ਜਗਤ ਗੁਰੂ ਮੁਹੰਮਦ ਜੀ ਦੀ ਭਵਿਖਤ ਬਾਣੀ ਸੀ ਅਰ ਯਹੂਦੀ ਭੇਦ ਵਾਦੀਆਂ ਨੂੰ ਜਿੱਤਨ ਵਾਸਤੇ ਉਨ੍ਹਾਂ ਦਾ ਆਉਣਾ ਮੰਗਦੇ ਸਨ।