ਪੰਨਾ:ਕੁਰਾਨ ਮਜੀਦ (1932).pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ੧

ਮੰਜ਼ਲ੧

ਸੂਰਤ ਬਕਰ ੨

੧੩


ਦਮੜੇ (ਅਰਥਾਤ ਦੁਨਿਆਵੀ ਲਾਭ) ਹਾਸਲ ਕਰਨ ਫੇਰ ਅਫਸੋਸ ਹੈ ਓਹਨਾਂ ਲੋਗਾਂ ਉੱਤੇ ਕਿ (ਜੋ) ਓਹਨਾਂ ਆਪਣੀ ਹੱਥੀ ਲਿਖਿਆ ਅਰ (ਫੇਰ) ਅਫਸੋਸ ਹੈ ਉਹਨਾਂ ਉਤੇ ਕਿ ਓਹ ਐਸੀ ਕਮਾਈ ਕਰਦੇ ਹਨ॥੭੯॥ ਅਰ ਕਹਿੰਦੇ ਹਨ ਕਿ ਗਿਣਤੀ ਦੇ ਚਾਰ ਦਿਹਾੜਿਆਂ ਦੇ ਸਿਵਾ (ਨਰਕ) ਅਗਨੀ ਸਾਨੂੰ ਸਪਰਸ਼ ਕਰੇਗੀ ਨਹੀਂ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਤੁਸਾਂ ਅੱਲਾ ਪਾਸੋਂ ਕੋਈ ਪ੍ਰਤਗਯਾ ਲੈ ਲੀਤੀ ਹੈ ਅਰ ਅੱਲਾ ਆਪਣੀ ਪ੍ਰਤਗਿਯਾ ਥੀਂ ਵਿਰੁਧ ਨਹੀਂ ਕਰੇਗਾ? ਅਥਵਾ ਬਿਨਾ ਜਾਣਿਆਂ ਬੁਝਿਆਂ ਅੱਲਾ ਉੱਤੇ ਝੂਠ ਬੋਲਦੇ ਹੋ॥to॥ ਹਾਂ ਗਲ ਤਾਂ ਇਹ ਹੈ ਕੇ ਜਿਸ ਨੇ ਬੁਰਾਈ ਕਮਾਈ ਕਰ ਅਪਣੇ ਗੁਨਾਹ ਦੇ ਫੇਰ ਵਿਚ ਆਗਿਆ ਤਾਂ ਐਸੇ ਹੀ ਲੋਗ ਨਾਰਕੀ ਹਨ ਕਿ ਵੁਹ ਸਦਾ (2) ਨਰਕਾਂ ਵਿਚ ਹੀ ਰਹਿਣਗੇ॥੮੧॥ ਅਰ ਜੋ ਲੋਗ ਈਮਾਨ ਲੈ ਆਏ ਅਰ ਓਹਨਾਂ ਨੇ ਨੇਕ ਕਰਮ (ਭੀ) ਕੀਤੇ ਐਸੇ ਹੀ ਲੋਗ ਸ੍ਵਰਗਵਾਸੀ ਹਨ ਕਿ ਵੈ ਸਦਾ (2) ਸਵਰਗ ਵਿਚ ਹੀ ਰਹਿਣਗੇ ੮੨॥ ਰੂਕੂਹ ੯॥

ਅਰ (ਵੈ ਸਮਾਂ ਭੀ ਯਾਦ ਕਰੋ) ਜਦੋਂ ਅਸਾਂ ਨੇ (ਅਗਲੇ)ਬਨੀ ਇਸਰਾਈਲ ( ਅਰਥਾਤ ਤੁਹਾਡਿਆਂ ਵਢਿਆਂ) ਪਾਸੋਂ ਦ੍ਰਿੜ ਪ੍ਰ੍ਤੱਗ੍ਯਾ ਲੀਤੀ ਕਿ ਕੇਵਲ ਖੁਦਾ ਦੀ ਪੂਜਾ ਕਰਨੀ ਅਰ ਮਾਤਾ ਪਿਤਾ ਅਰ ਸੰਬੰਧੀਆਂ ਅਰ ਯਤੀਮਾਂ ਅਰ ਮੁਹਤਾਜਾਂ ਦੇ ਨਾਲ ਨੇਕ ਸਲੂਕ ਕਰਦੇ ਰੈਹਣਾਂ ਅਰ ਲੋਗਾਂ ਨਾਲ ਭੀ ਭਲੀ ਤਰਹਾਂ(*ਕੋਮਲ ਰੀਤੀਨਾਲ)ਬਾਤਕਰਨੀ ਅਰ ਨਮਾਜ਼ ਪੜ੍ਹਦੇ ਅਰ ਜ਼ਕਾਤਦੇਂਦੇ ਰਹਿਣਾ ਫੇਰ ਤੁਹਾਡੇ ਵਿਚੋਂ ਕਈ ਆਦਮੀਆਂ ਦੇ ਸਿਵਾ(ਬਾਕੀ ਸੰਪੂਰਨ) ਮਨਮੁਖ ਹੋ ਗਏ ਅਰ ਤੁਸੀਂ ਬੇਮੁਖ ਹੋ ਜਾਨੇ ਵਾਲੇ ਹੋ ||੮੩॥ ਅਰ (ਵੈ ਸਮਾਂ ਯਾਦ ਕਰੋ) ਜਦੋਂ ਅਸਾਂ ਤੁਹਾਡੇ (ਅਰਥਾਤ ਤੁਹਾਡਿਆਂ ਮਹਦ ਪੁਰਖਾਂ) ਪਾਸੋਂ ਦ੍ਰਿੜ ਬਚਨ ਲੀਤਾ ਕਿ ਆਪਸ ਆਪਸ ਵਿਚ ਲਹੂਓ ਲਹਾਣ ਨਾ ਹੋਣਾ ਅਰ ਨਾਹੀਂ ਆਪਣਿਆਂ ਸ਼ਹਿਰਾਂ ਵਿਚੋਂ ਆਪਣਿਆਂ ਲੋਗਾਂ ਨੂੰ ਹੀ ਵਿਦੇਸ਼ੀ ਕਰਨਾ ਪੁਨ: ਤੁਸਾਂ ਨੇ ( ਅਰਥਾਤ ਤੁਹਾਡਿਆਂ ਮਹਾਨ ਪੁਰਖਾਂ ਨੇ) ਪ੍ਰ੍ਤੱਗ੍ਯਾ ਕਤੀ ਅਰ( ਹੁਣ) ਤੁਸੀਂ ( ਵੀ) ਪ੍ਰ੍ਤੱਗ੍ਯਾ ਕੀਤੀ ( ਇਸਦੇ ਤੁਸੀਂ ਸਾਖੀ ਹੋ)॥ ੮੪॥ ਅਰ ਫੇਰ ਓਹੋ ਹੀ ਤੁਸੀਂ ਹੋ ਕੇ ਆਪਣਿਆਂ ਨੂੰ ਉਸੀ (ਭਾਂਤ) ਮਾਰਦੇ ਅਰ ਹੋਰ ਆਪਣਿਆਂ ਵਿਚੋਂ ਕੁਛ ਲੋਗਾਂ ਦੇ ਮੁਕਾਬਲੇ ਵਿਚੋਂ ਧਿੰਙੋਜੋਰੀ ਇਕ ਦੂਸਰੇ ਦੇ ਸਹਾਇਕ ਬਨ ਕੇ ਓਹਨਾਂ ਨੂੰ ਓਹਨਾਂ ਦੇ ਸ਼ਹਿਰੋਂ ਬਾਹਰ ਨਿਕਾਸ ਦੇਂਦੇਂ ਹੋ ਅਰ ਓਹੋ ਹੀ ਲੋਕ ਯਦੀ ( ਭਲਾ) ਕੈਦ ਹੋ ਕੇ ਤੁਹਾਡੇ ਪਾਸੋਂ (ਮਦਦ ਮੰਗਣ ਵਾਸਤੇ) ਆਵਣ ਤਾਂ ਤੁਸੀਂ ਚੱਟੀ


*ਅਰ ਟੀਕਾਕਾਰਾਂ ਨੇ "ਲੋਗਾਂ ਨੂੰ ਭਲਾਈ ਦੀ ਸਿਖਯਾ ਕਰਨੀ" ਏਹ ਅਰਥ ਲਿਖਿਆ ਹੈ।