ਪੰਨਾ:ਕੁਰਾਨ ਮਜੀਦ (1932).pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੮

ਪਾਰਾ ੭

ਸੂਰਤ ਇਨਆਮ ੬



ਅਰ ਉਹ (ਸਾਰਿਆਂ ਦੀ) ਸੁਣਦਾ ਅਰ (ਸਬ ਕੁਛ) ਜਾਣਦਾ ਹੈ ॥੧੩॥ (ਤੁਸੀਂ) ਪੁਛੋ ਕਿ ਖੁਦਾ ਜੋ ਆਕਾਸ਼ ਧਰਤੀ ਦਾ ਉਤਪਤ ਕਰਨੇ ਵਾਲਾ ਹੈ ਕੀ ਓਸ ਥੀਂ ਸਿਵਾ (ਕਿਸੇ ਹੋਰ ਨੂੰ ਮੈਂ ਆਪਣਾ) ਕਾਰ ਸਾਜ ਨਿਯਤ ਕਰਾਂ? ਅਰ ਉਹ ਤਾਂ (ਸਾਰਿਆਂ ਦਾ) ਅੰਨ ਦਾਤਾ ਹੈ ਅਰ ਓਸ ਦਾ ਕੋਈ ਅੰਨ ਪ੍ਰਦਾਤਾ ਨਹੀਂ ਕਹਿਦੋ ਕਿ ਮੈਨੂੰ ਤਾਂ ਏਹ ਹੁਕਮ ਮਿਲਿਆ ਹੈ ਕਿ ਸਾਰਿਆਂ ਤੇ ਪਹਿਲੇ ਮੈਂ (ਹੀ ਇਕ ਖੁਦਾ ਦਾ ਬੰਦਾ) ਫਰਮਾਂ ਬਰਦਾਰ ਬਣਾ ਅਰ ਖਬਰਦਾਰ ਮੁਸ਼ਿਰਕਾਂ ਵਿਚ ਨਾ ਹੋਣਾ ॥੧੪॥ ਤੁਸੀਂ ਕਹੋ ਕਿ ਯਦੀ ਮੈ ਆਪਣੇ ਪਰਵਰਦਿਗਾਰ ਦੀ ਨਾ ਫਰਮਾਨੀ ਕਰਾਂ ਤਾਂ ਮੈਨੂੰ (ਕਿਆਮਤ ਦੇ) ਸਖਤ ਦਿਨ ਦੇ ਦੁਖ ਪਾਸੋਂ ਭੈ ਆਉਂਦਾ ਹੈ ॥੧੫॥ ਓਸ ਦਿਨ ਜਿਸ (ਦੇ ਸਿਰੋਂ) ਬਲਾ ਟਲ ਗਈ ਤਾਂ ਓਸ ਪਰ ਖਦਾ ਨੇ(ਬਹੁਤ)ਰਹਿਮ ਕੀਤਾ ਅਰ ਏਹ ਦਿਨਦੀਵੀਂ ਰਿਧੀ ਸਿਧੀ ਹੈ ॥੧੬॥ ਅਰ (ਹੇ ਆਦਮੀ) ਯਦੀਚ ਅੱਲਾ ਤੇਰੇ ਤਾਂਈਂ (ਕਿਸੀ ਤਰਹਾਂ ਦੀ) ਤਕਲੀਫ ਦੇਵੇ ਤਾਂ ਓਸ ਤੋਂ ਸਿਵਾ ਓਸ (ਤਕਲੀਫ) ਦੇ ਦੂਰ ਕਰਨ ਵਾਲਾ ਹੋਰ ਦੂਸਰਾ ਕੋਈ ਨਹੀਂ ਅਰ ਯਦੀ ਤੈਨੂੰ (ਕਿਸੇ ਤਰਹਾਂ ਦਾ) ਫਾਇਦਾ ਪਹੁੰਚਾਵੇ ਤਾਂ ਉਹ ਸੰਪੂਰਨ ਵਸਤਾਂ ਪਰ ਕਾਦਰ ਹੈ ॥੧੭॥ ਅਰ ਉਹੀ ਆਪਣਿਆਂ ਬੰਦਿਆਂ ਪਰ ਬਲੀ ਹੈ ਅਰ ਵਹੀ ਯੁਕਤੀ ਵਾਲਾ ਅਰ ਜਾਨੀ ਜਾਨ ਹੈ ॥੧੮॥ (ਤੁਸੀਂ ਏਹਨਾਂ ਲੋਗਾਂ ਨੂੰ) ਪੁਛੋ ਕਿ ਗਵਾਹੀ ਦੇ ਇਤਬਾਰ ਨਾਲ ਵਡਾ (ਮੋਤਬਿਰ ਗਵਾਹ) ਕੌਣ ਹੈ?(ਤੁਸੀ ਸ੍ਵਯੰ ਹੀ ਏਹਨਾਂ ਨੂੰ ਕਹਿਦੋ ਕੇ ਮੇਰੇ ਅਰ ਤੁਹਾਡੇ ਮਧਯ ਵਿਚ (ਬੜਾ ਮੋਹਤਬਿਰ) ਗਵਾਹ ਖੁਦਾ ਹੈ ਅਰ ਏਹ ਕੁਰਾਨ ਮੇਰੀ ਤਰਫ ਇਸੀ ਕਰਕੇ ਵਹੀ ਕੀਤਾ ਰਿ।ਆ ਹੈ ਕਿ ਏਸਦੇ ਦੁਵਾਰਾ ਤੁਹਾਨੂੰ ਹੋਰ ਜਿਸਨੂੰ (ਏਸ ਦੀ ਖਬਰ) ਪਹੁੰਚੇ (ਓਸ ਨੂੰ ਖੁਦਾ ਦੇ ਅਜਾਬ ਤੋਂ) ਡਰਾਵਾਂ ਕੀ ਤੁਸੀਂ ਪਕੇ ਬਨ ਕੇ ਏਸ ਬਾਤ ਦੀ ਗਵਾਹੀ ਦੇਦੇ ਹੋ ਕਿ ਅੱਲਾ ਦੇ ਸਾਥ ਦੂਸਰੇ ਮਾਬੂਦ ਭੀ ਹਨ (ਹੇ ਪੈਯੰਬਰ ਤੁਸੀਂ ਏਹਨਾਂ ਨੂੰ) ਕਹੋ ਕਿ (ਮੈਂ ਤਾਂ ਏਸ ਬਾਤ ਦੀ) ਗਵਾਹੀ ਦੇਂਦਾ ਨਹੀਂ (ਤੁਸੀਂ ਏਹਨਾਂ ਲੋਗਾਂ ਨੂੰ) ਕਹੋ ਕਿ ਉਹ ਤਾਂ ਸਿਰਫ ਇਕ ਮਾਬੂਦ ਹੈ ਹੋਰ ਬਸ ਅਰ ਜਿਨਹਾਂ ਵਸਤਾਂ ਨੂੰ ਤੁਸੀਂ ਖੁਦਾ ਦੀਆਂ ਸਜਾਤੀ ਨਿਯਤ ਕਰਦੇ ਹੋ ਮੈਂ (ਤਾਂ) ਓਹਨਾਂ ਦਾ ਰਵਾਦਾਰ ਨਹੀਂ ॥੧੯॥ ਜਿਨਹਾਂ ਲੋਗਾਂ ਨੂੰ ਅਸਾਂ ਕਿਤਾਬ ਦਿਤੀ ਹੈ ਉਹ ਤਾਂ ਜਿਸ ਤਰਹਾਂ ਆਪਣਿਆਂ ਪੁਤਰਾਂ ਨੂੰ ਜਾਣਦੇ ਹਨ ਇਸੀ ਤਰਹਾਂ (ਸਾਡੇ) ਏਸ ਪੈਯੰਬਰ ਨੂੰ ਭੀ ਜਾਣਦੇ ਹਨ (ਪਰੰਚ) ਜੇ (ਆਪਣੀ ਹਥੀਂ) ਆਪਣਾ ਨੁਕਸਾਨ ਕਰ ਰਹੇ ਹਨ ਉਹ ਤਾਂ ਕਿਸੀ ਤਰਹਾਂ ਭਰੋਸਾ ਕਰਨ ਵਾਲੇ ਹੈ ਨਹੀਂ ॥੨੦॥ ਰੁਕੂਹ ੨ ॥

ਅਰ ਜੋ ਪੁਰਖ ਖੁਦਾ ਪਰ ਝੂਠ ਥਪੇ ਕਿੰਵਾ ਓਸ ਦੀਆਂ ਆਇਤਾਂ