ਪੰਨਾ:ਕੁਰਾਨ ਮਜੀਦ (1932).pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨

ਪਰਾ ੧

ਮੰਜ਼ਲ ੧

ਸੂਰਤ ਬਕਰ ੨


(ਅਭੀਸ਼ਟ) ਸੀ॥੭੨॥ ਫੇਰ ਅਸਾਂ ਨੇ ਕਹਿਆ ਗਊ (ਦੇ ਗੋਸ਼ਤ) ਦਾ ਕੋਈ ਟੁਕੜਾ ਪ੍ਰਾਣੀ ( ਦੀ ਦੇਹ) ਨੂੰ ਮਾਰੋ ਏਸੇ ਪਰਕਾਰ ( ਪ੍ਰਲੇ ਨੂੰ) ਅੱਲਾ ਮੁਰਦਿਆਂ ਨੂੰ ਸਰਜੀਤ ਕਰੇਗਾ ਅਰ ( ਉਹ ਦੁਨੀਆਂ ਵਿਚ) ਤੁਹਾਨੂੰ ਆਪਣੀ ( ਕੁਦਰਤ ਦੀਆਂ) ਨਿਸ਼ਾਨੀਆਂ ਦਸਦਾ ਹੈ ਕੇ ਤੁਸੀਂ ਸਮਝੋ ( ਕਿ ਪ੍ਰਲੇ ਦਾ ਹੋਣਾ ਸਚ ਹੈ)॥੭੩॥ ਫਿਰ ਏਸ ਥੀਂ ਪਿਛੋਂ ਤੁਹਾਡੇ ਦਿਲ ( ਐਸੇ) ਸਖਤ ਹੋ ਗਏ ਕਿ ਮਾਨੋ ਵੈ ਪੱਥਰ ਰੂਪ ਹਨ ਬਲਕਿ ( ਓਹਨਾਂ ਨਾਲੋਂ ਭੀ) ਡਾਢਾ ਸਖਤ ਅਰ ਪੱਥਰਾਂ ਵਿਚੋਂ ਕਈਕੁ ਤਾਂ ਐਸੇ ਭੀ ( ਹੁੰਦੇ) ਹਨ ਕਿ ਉਨਹਾਂ ਵਿਚੋਂ ਨਹਿਰਾਂ ਨਿਕਲਦੀਆਂ ਹਨ ਅਰ ਕਈਕ ਪੱਥਰ ਐਸੇ ਭੀ ( ਹੁੰਦੇ) ਹਨ ਜੋ ਵੁਹ ਪਾਟ ਜਾਂਦੇ ਹਨ ਤਾਂ ਉਨਹਾਂ ਵਿਚੋਂ ਪਾਣੀ ਝਰਦਾ ਹੈ ਅਰ ਕਈਕ ਪੱਥਰ ਐਸੇ ਭੀ ( ਹੁੰਦੇ) ਹਨ ਜੋ ਅੱਲਾ ਦੇ ਡਰ ਨਾਲ ਡਿਗ ਪੈਂਦੇ ਹਨ ਅਰ ਜੋ ਕੁਛ ਭੀ ਤੁਸੀਂ ( ਲੋਗ) ਕਰ ਰਹੇ ਹੋ ਅੱਲਾ ਓਸ ਥੀਂ ਬੇ ਖਬਰ ਨਹੀਂ॥੭੪॥ ( ਮੁਸਲਮਾਨੋ!) ਕੀ ਤੁਹਾਨੂੰ ਆਸ਼ਾ ਹੈ ਕਿ ( ਯਹੂਦੀ) ਤੁਹਾਡੀ ਬਾਤ ਨੂੰ ਮੰਨ ਲੈਣਗੇ ਅਰ ਏਹਨਾਂ ਦਾ ਇਹ ਹਾਲ ਹੈ ਕਿ ਇਹਨਾਂ ਵਿਚੋਂ ਕੁਛਕ ਐਸੇ ਲੋਗ ਭੀ ਤੋ ਗੁਜ਼ਰੇ ਹਨ ਕਿ ਖੁਦਾ ਦੀ ਕਲਾਮ ਸੁਣਦੇ ਸੀ ਅਰ ਫੇਰ ਉਸ ਨੂੰ ਸਮਝਿਆ ਪਿਛੋ ਜਾਣ ਬੁਝ ਕੇ ਉਸ ਦਾ ਕੁਛ ਦਾ ਕੁਛ ਕਰ ਦੇਂਦੇ ਸਨ॥੨੫॥ ਅਰ ਜਦੋਂ ਈਮਾਨ ਵਾਲਿਆਂ ਨਾਲ ਮਿਲਦੇ ਹਨ ਤਾਂ ਕਹਿ ਦੇਂਦੇ ਹਨ ਕਿ ਅਸੀ ਭੀ ਈਮਾਨ ਲਿਆ ਚੁਕੇ ਹਾਂ ਅਰ ਨਵੇਕਲੇ ਜਦੋਂ ਇਕ ਦੂਸਰੇ ਦੇ ਪਾਸ ਹੁੰਦੇ ਹਨ ਤਾਂ ਕਹਿੰਦੇ ਹਨ ਕਿ ਜੋ ਕੁਛ ( ਤੌਰਾਤ ਵਿਚ) ਖੁਦਾ ਨੇ ਤੁਹਾਡੇ ਉੱਤੇ ਪਰਗਟ ਕੀਤਾ ਹੈ ਕੀ ਤੁਸੀਂ ਮੁਸਲਮਾਨਾਂ ਨੂੰ ਏਸ ਬਾਤ ਦੀ ਖਬਰ ਕਰ ਦੇਂਦੇ ਹੋ ਕਿ (ਕਲ ਕਲੋਤ੍ਰ ਨੂੰ) ਤੁਹਾਡੇ ਪਰਵਰਦਿਗਾਰ ਦੇ ਸਨਮੁਖ ਓਸੇ ਬਤ ਦੀ ਸਨਦ ਪਕੜ ਕੇ ਤੁਹਾਡੇ ਨਾਲ ਝਗਰਨ ਤਾਂ ਕੀ ਤੁਸੀਂ (ਇਤਨੀ ਬਾਤ ਭੀ) ਨਹੀਂ ਸਮਝਦੇ॥੭੬॥ ( ਕਿੰਤੂ) ਕੀ ਏਹਨਾਂ ਲੋਕਾਂ ਨੂੰ ਏਤਨੀ ਬਾਰਤਾ ਮਾਲੂਮ ਨਹੀਂ ਕਿ ਜੋ ਕੁਛ ਗੁਪਤ ਕਰਦੇ ਹਨ ਅਰ ਜੋ ਕੁਛ ਪਰਗਟ ਕਰਦੇ ਹਨ ਅੱਲਾ (ਸਭ ਕੁਛ) ਜਾਣਦਾ ਹੈ। ॥ ੭੭॥ ਅਰ ਕਈ ਉਹਨਾਂ ਵਿਚੋਂ ਅਨਪੜ ਹਨ( ਜੋ ਮੂੰਹੋਂ ਕਈ ਤਰਹਾਂ ਦੇ )ਬੁੜਬੁੜਾਨ ਥੀ ਸਿਵਾ ਪੁਸਤਕ (ਇਲਾਹੀ ਦੇ ਮਤਲਬ) ਨੂੰ ( ਕੁਝ ਭੀ) ਨਹੀਂ ਸਮਝਦੇ ਅਰ ਉਹ ਕੇਵਲ ਖਾਲੀ ਢਕੋਸਲੇ ਹੀ ਮਾਰਦੇ ਹਨ (ਹੋਰ ਬਸ)॥ ੭੮॥ ਫੇਰ ਅਫਸੋਸ ਉਹਨਾਂ ਲੋਗਾਂ ਪਰ ਜੋ ਆਪਣੀ ਹਥੀਂ ਤਾਂ ਕਿਤਾਬ ਲਿਖਣ ਫੇਰ ( ਲੋਗਾਂ ਨੂੰ) ਕਹਿਣ ਕਿ ਖੁਦਾ ਪਾਸੋਂ (ਉਤਰੀ) ਹੈ ਤਾਂ ਤੇ ਓਸ ਦੇ ਵਸੀਲੇ ਨਾਲ ਥੋੜੇ ਸੇ