ਪੰਨਾ:ਕੁਰਾਨ ਮਜੀਦ (1932).pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਾਰਾ ੧

ਮੰਜ਼ਲ ੧

ਸੂਰਤ ਬਕਰ ੨

੧੧


ਤਾਂ ਅਸਾਂ ਨੇ ਉਨ੍ਹਾਂ ਨੂੰ ਕਹਿਆ ਬਾਂਦਰ ਬਨ ਜਾਓ( ਕਿ ਜਿਥੇ ਜਾਓ) ਧਿਦਕਾਰੇ (ਜਾਓ) ॥੬੫॥ ਬਸ ਅਸਾਂ ਨੇ ਏਸ ਵਾਰਤਾ ਨੂੰ ਉਨਹਾਂ ਲੋਗਾਂ ਦੇ ਵਾਸਤੇ ਜੋ ਏਸ (ਵਾਰਦਾਤ ਦੇ) ਵੇਲੇ ਮੌਜੂਦ ਸਨ ਅਰ ਉਨਹਾਂ ਲੋਕਾਂ ਦੇ ਵਾਸਤੇ ਜੋ ਏਸ ( ਬ੍ਰਿਤਾਂਤ) ਥੀਂ ਪਿੱਛੋਂ ਆਉਣ ਵਾਲੇ ਸਨ ਸਿਖਯਾ (ਦਾ ਕਾਰਨ) ਬਨਾਇਆ ਅਰ ਪਰਹੇਜ਼ਗਾਰਾਂ ਵਾਸਤੇ ਨਸੀਹਤ॥ ੬੬॥ ਅਰ (ਵੈ, ਸਮਾਂ ਯਾਦ ਕਰੋ) ਜਦੋਂ ਮੂਸਾ ਨੇ ਆਪਣੀ ਗਯਾਤੀ ਨੂੰ ਕਹਿਆ ਕਿ ਅੱਲਾ ਤੁਹਾਨੂੰ ਹੁਕਮ ਕਰਦਾ ਹੈ ਕਿ ਇਕ ਗਊ ਹਲਾਲ ਕਰੋ ਵੈ ਲਗੇ ਕਹਿਣ ਕਿ ਤੁਸੀ ਸਾਡੇ ਨਾਲ ਮਸਕਰੀ ਕਰਦੇ ਹੋ (ਮੂਸਾ ਨੇ) ਕਹਿਆ ਰੱਬ ਨਾ ਕਰਾਏ ਕਿ ਮੈਂ ਐਸਾ ਨਾਦਾਨ ਬਣਾਂ॥੬੭॥ ਵੈ ਬੋਲੇ ਅਪਣੇ ਪਰਵਰਦਿਗਾਰ ਪਾਸ ਸਾਡੇ ਵਾਸਤੇ ਪ੍ਰਾਰਥਨਾਂ ਕਰੋ ਕਿ ਸਾਨੂੰ ਭਲੀ ਪ੍ਰਕਾਰ! ਸਮਝਾ ਦੇਵੇ ਕਿ ਓਹ ( ਗਾਂ ) ਕੈਸੀ ਹੋਵੇ ( ਮੂਸਾ ਨੇ) ਕਹਿਆ ਖ਼ੁਦਾ ਫਰਮਾਉਂਦਾ ਹੈ ਕਿ ਓਹ ਗਾਂ ਨਾ ਤਾਂ ਬੁਢੀ ਹੋਵੇ ਅਰ ਨਾ ਹੀ ਵਛੀ ( ਅਰਥਾਤ) ਦੋਨੂੰਆਂ ਵਿਚੋਂ ਵਿਚਲੇ ਮੇਲ ਦੀ ਹੋਵੇ ਬਸ ਤੁਹਾਨੂੰ ਜੋ ਹੁਕਮ ਦਿਤਾ ਗਿਆ ਹੈ ( ਉਸ ਦੀ ਪਾਲਨਾਂ) ਕਰ ਛੱਡੋ॥ ੬੮॥ ਵੈ ਕਹਿਣ ਲਗੇ ਆਪਣੇ ਪਰਵਰਦਿਗਾਰ ਅਗੇ ਸਾਡੇ ਵਾਸਤੇ ਬੇਨਤੀ ਕਰ ਕਿ ਸਾਨੂੰ ਭਲੀ ਤਰਾਂ ਸਮਝਾ ਦੇਵੇ ਕਿ ਉਸ ਦਾ ਰੰਗ ਕੈਸਾ ਹੈ ਤੋ(ਮੂਸਾ ਨੇ) ਕਹਿਆ ਖੁਦਾ ਕਹਿੰਦਾ ਹੈ ਓਹ ਗਾਯ ਪੀਲੇ ਰੰਗ ਦੀ ( ਅਰ) ਓਸ ਦਾ ਰੰਗ ਐਸਾ ਗੂਰਾ ਹੋਵੇ ਕਿ ਦੇਖਣ ਵਾਲਿਆਂ ਨੂੰ ਚੰਗਾ ਲਗੇ॥੬੬॥ ਵੈ ਬੋਲੇ ਕਿ ਆਪਣੇ ਖੁਦਾ ਨੂੰ ਸਾਡੇ ਵਾਸਤੇ ਕਹੁ ਕਿ ਵੈ ਸਾਨੂੰ ਭਲੀ ਪ੍ਰਕਾਰ ਸਮਝਾ ਦੇਵੇ ਕਿ ਵੈ ( ਹੋਰ) ਕੈਸੀ ( ਸਿਫਤਾਂ ਰਖਦੀ) ਹੈ ਸਾਨੂੰ ਤਾਂ (ਏਸ ਰੰਗ ਦੀਆਂ ਬਹੁਤ) ਗਾਈਆਂ ਦਿਸਦੀਆਂ ਹਨ ( ਕੌਣਸੀ ਪਕੜੀਏ ਕੌਣਸੀ ਨਾ ਪਕੜੀਏ) ਅਰ ( ਹੁਣ ਦੀ ਵੇਰੀ) ਖੁਦਾ ਨੇ ਚਾਹਿਆ ਤਾਂ ਅਸੀ (ਓਸ ਦਾ) ਅਵਸ਼ ਠੀਕ ਪਤਾ ਲਗਾ ਲਵਾਂਗੇ॥20॥ ( ਮੂਸਾ ਨੇ) ਕਹਿਆ ਖੁਦਾ ਫਰਮਾਉਂਦਾ ਹੈ ਕਿ ਵੁਹ ਗਊ ਨਾ ਤਾਂ ਕਮੀਰੀ (ਹਾਲੀ) ਕਿ ਹਲ ਅਗੇ ਜੋੜੀ ਹੋਈ ਹੋਵੇ ਅਰ ਨਾ ਹੀ ਪੈਲੀ ਨੂੰ ਪਾਣੀ ਪਾਂਦੀ ਹੋਵੇ ਸਹੀ ਸਾਲਮ (ਇਕ ਰੰਗ) ਉਸ ਉੱਤੇ ਕਿਸੇ ਪਰਕਾਰ ਦਾ ਦਾਗ (ੰਬ) ਨਹੀਂ ਵੈ ਬੋਲੇ (ਹਾਂ) ਹੁਣ ਤੁਸੀਂ ਠੀਕ (ਪਤਾ) ਆਦਾਂ ਹੈ ਗੱਲ ਕੀ ਉਨ੍ਹਾਂ ਨ ਗਾਂ ਹਲਾਲ ਕੀਤੀ ਅਰ ਉਨਹਾਂ ਤੇ ਉਮੈਦ ਨਹੀਂ ਸੀ ਕਿ ( ਹਲਾਲ) ਕਰਨਗੇ॥ ੭੧॥ ਰੁਕੂਹ ੮॥

ਅਰ ਜਦੋਂ ਤੁਸੀਂ ਇਕ ਆਦਮੀ ਨੂੰ ਮਾਰ ਸਿਟਿਆ ਅਰ (ਓਸ ਉਤੇ) ਲਗੇ ਝਗੜਾ ਕਰਨ ( ਕੋਈ ਕਿਸੇ ਨੂੰ ਮਾਰਨ ਵਾਲਾ ਦੱਸੇ ਕੋਈ ਕਿਸੇ ਨੂੰ) ਅਰ ਜੋ ਤੁਸੀ ਛਿਪਾਉਂਦੇ ਸੀ ਅੱਲਾ ਨੂੰ ਉਸ ਦਾ ਪਰਗਟ ਕਰਨਾ (ਹੀ)