ਪੰਨਾ:ਕੁਰਾਨ ਮਜੀਦ (1932).pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਰਤ ਨਿਸਾਇ ੪

੧੦੩



ਈਮਾਨ ਲੈ, ਆਉਂਦੇ ਅਰ ਨਮਾਜ਼ ਪੜਦੇ ਅਰ ਜ਼ਕਾਤ ਦੇਦੇ ਅਰ ਅੱਲਾ ਅਰ ਅੰਤਿਮ ਦਿਨ ਦਾ ਨਿਸਚਾ ਰਖਦੇ ਹਨ ਇਹੋ ਲੋਕ ਹਨ ਜਿਨਹਾਂ ਨੂੰ ਅਸੀ ਸ਼ੀਘਰ ਹੀ ਬੜਾ ਫਲ ਦੇਵਾਂਗੇ ॥੧੬੩॥ ਰੁਕੂਹ ੨੨॥

(ਹੇ ਪੈਯੰਬਰ) ਅਸਾਂ ਤੇਰੀ ਤਰਫ (ਉਸੀ ਤਰਹਾਂ) ਵਹੀ ਭੇਜੀ ਹੈ। ਜਿਸ ਤਰ੍ਹਾਂ ਅਸਾਂ ਨੂਹ ਅਰ ਉਹਨਾਂ ਦੇ ਪਿਛੋਂ (ਹੋਰ) ਨਬੀਆਂ ਅਰ ਇਬਰਾਹੀਮ ਅਰ ਇਸਮਾਈਲ ਅਰ ਇਸਹਾਕ ਅਰ ਯਾਕੂਬ ਅਰ ਓਸਦੀ ਔਲਾਦਿ-ਅਰ ਈਸ਼ਾ ਅਰ ਅਯੂਬ ਅਰ ਯੂਨਸ ਅਰ ਹਾਰੂਨ ਅਰ ਸਿਲੇਮਾਨ ਦੀ ਤਰਫ(ਵਹੀ)ਭੇਜੀ ਸੀ ਅਰ ਅਸਾਂ ਨੇ ਦਾਊਦ ਨੂੰ ਜੰਬੂਰ ਦਿਤਾ ਸੀ ॥੧੬੪॥ ਅਰ (ਅਸੀਂ) ਕਿਤਨੇ ਪੈਯੰਬਰ (ਭੇਜ ਚੁਕੇ ਹਾਂ) ਜਿਨਹਾਂ ਦਾ ਹਾਲ ਅਸੀਂ (ਏਸ ਥੀਂ) ਪਹਿਲਾਂ ਤੇਰੇ ਪਾਸ ਵਰਣਨ ਕਰ ਚੁਕੇ ਹਾਂ ਅਰ ਕਿਤਨੇ ਪੈਯੰਬਰ (ਹੋਰ) ਹਨ ਜਿਨਹਾਂ ਦਾ ਬ੍ਰਿਤਾਂਤ ਅਸਾਂ ਤੇਰੇ ਅੱਗੇ (ਹੁਣ ਤਕ) ਵਰਨਨ ਨਹੀਂ ਕੀਤਾ ਅਰ ਅੱਲਾ ਨੇ ਮੂਸੇ ਨਾਲ (ਤਾਂ) ਬਾਤਾਂ ਚੀਤਾਂ (ਭੀ) ਕੀਤੀਆਂ ॥੧੬੫॥ (ਇਹ) ਪੈਯੰਬਰ ਖੁਸ਼ਖਬਰੀ ਹੈ ਦੇਣ ਵਾਲੇ ਅਰ ਡਰਾਣ ਵਾਲੇ(ਸਨ)ਤਾਂਕਿ ਪੈਯੰਬਰਾਂ ਦੇ (ਆਏ) ਪਿਛੋਂ ਲੋਗਾਂ ਨੂੰ ਖੁਦਾ ਪਰ (ਕਿਸੀ ਤਰਹਾਂ ਦਾ) ਦੋਖ ਆਰੋਪਣ (ਕਰਨ ਦੀ ਅਵਿਕਾਸ਼ ਬਾਕੀ) ਨਾ ਰਹੇ ਅਰ ਖੁਦਾ ਗਾਲਿਬ (ਅਰ) ਹਿਕਮਤ ਵਾਲਾ ਹੈ ॥੧੬੬॥ ਪਰੰਤੂ ਜੋ ਕੁਛ ਖੁਦਾ ਨੇ ਤੁਹਾਡੀ ਤਰਫ ਉਤਾਰਿਆ ਹੈ ਅੱਲਾ ਗਵਾਹੀ ਦੇਂਦਾ ਹੈ ਕਿ ਸਮਝ ਕਰ ਉਸ ਨੂੰ ਉਤਾਰਿਆ ਹੈ ਅਤੇ (ਕਿੰਤੂ) ਫਰਿਸ਼ਤੇ (ਭੀ ਏਸ ਦੀ) ਗਵਾਹੀ ਭਰਦੇ ਹਨ ਅਰ ਗਵਾਹੀ ਵਾਸਤੇ ਤਾਂ (ਇਕ)ਅੱਲਾ ਹੀ ਬਹੁਤ ਹੈ ॥੧੬੭॥ ਨਿਰਸੰਦੇਹ ਜਿਨਹਾਂ ਲੋਕਾਂ ਨੇ ਨਨਕਾਰ ਕੀਤਾ ਅਰ ਖੁਦਾ ਦੇ ਮਾਰਗੋਂ ਰੁਕੇ ਰਹੇ ਉਹ (ਸਚੇ ਮਾਰਗੋਂ) ਬਹੁਤ ਦੂਰ ਦੁਰਾਡੇ ਚਲੇ ਗਏ ॥੧੬੮॥ ਜੋ ਲੋਗ ਕੁਫਰ ਤਥਾ (ਕਫਰ ਦੇ ਨਾਲ) ਜੁਲਮ ਭੀ ਕਰਦੇ ਰਹੋ ਏਹਨਾਂ ਨੂੰ ਨਾ ਤਾਂ ਖੁਦਾ ਖਿਮਾ ਹੀ ਕਰੇਗਾ ਅਰ ਨਾ ਏਹਨਾਂ ਨੂੰ (ਸੱਚਾ ਮਾਰਗ) ਹੀ ਦਸੇਗਾ ॥੧੧੯॥ ਕਿੰਤੂ (ਏਹਨਾਂ ਨੂੰ) ਨਰਕ ਦਾ ਹੀ ਰਸਤਾ (ਦਸੇਗ) ਜਿਸ ਵਿਚ ਨਿਤਰਾਂ ੨ ਹੀ ਰਹਿਣਗੇ ਅਰ ਅੱਲਾ ਦੇ ਸਮੀਪ ਏਹ (ਇਕ) ਸੁਖੈਨ (ਜੈਸੀ ਬਾਰਤ) ਹੈ ॥੧੭o॥ ਲੋਗੋ! (ਇਹ) ਰਸੂਲ ਤੁਹਾਡੇ ਪਾਸ ਤੁਹਾਡੇ ਪਰਵਰਦਿਗਾਰ ਦੀ ਤਰਫੋਂ ਸੱਚਾ (ਦੀਨ) ਲੈਕੇ ਆਇਆ ਹੈ ਬਸ ਨਿਸਚਾ ਕਰੋ ਕਿ ਤੁਹਾਡੇ ਵਾਸਤੇ ਭਲੀ ਬਾਤ ਹੈ ਅਰ ਯਦ ਨਿਸਚਾ ਨਹੀਂ ਕਰੋਗੇ ਤਾਂ ਅੱਲਾ(ਨਿਰੇਛਤ ਹੈ ਓਸੇ ਦਾ) ਹੀ ਹੈ ਜੋ ਕਛ ਅਸਮਾਨਾਂ ਵਿਚ ਹੈ ਅਰ ਜੋ ਕੁਛ ਧਰਤੀ ਪਰ ਹੈ ਅਰ ਅੱਲਾ (ਸਾਰਿਆਂ ਦੇ ਹਾਲ ਥੀ) ਜਾਨੀ ਜਾਨ ਅਰ ਯੁਕਤੀ ਮਾਨ ਹੈ ॥੧੨੧॥ ਹੇ ਕਿਤਾਬਾਂ ਵਾਲਿਓ ਆਪਣੇ