ਪੰਨਾ:ਕੁਰਾਨ ਮਜੀਦ (1932).pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਮੰਜ਼ਲ ੧

ਸੂਰਤ ਬਕਰ ੨


 ਪ੍ਰਵਾਨ ਹੋ ਅਰ ਨਾ ਵੀ ਕੋਈ ਬਦਲਾ ਲੀਤਾ ਜਾਵੇ ਅਰ ਨਾ ਹੀ ਲੋਗਾਂ ਨੂੰ (ਕਿਸੇ ਪਾਸਿਓਂ)ਕੁਝ ਸਹਾਇਤਾ ਪਹੁੰਚੇ॥੪੮|| ਅਰ (ਓਸ ਵੇਲੇ ਨੂੰ ਯਾਦ ਕਰੋ) ਜਦੋਂ ਅਸਾਂ ਤੁਹਾਨੂੰ *ਫਿਰਔਨ ਦੇ ਲੋਕਾਂ ਪਾਸੋਂ ਛੁਟਕਾਰਾ ਲੈ ਦਿਤਾ ਸੀ ਜੋਨ ਸੇ ਤੁਹਾਨੂੰ ਬੜੇ ੨ ਕਸ਼ਟ ਦੇਂਦੇ ਸਨ ਅਰ ਤੁਹਾਡਿਆਂ ਪੁੱਤਰਾਂ ਨੂੰ ਮਾਰ ਦੇਂਦੇ ਅਰ ਤੁਹਾਡੀਆਂ ਇਸਤ੍ਰੀਆਂ(ਅਰਥਾਤ ਧੀਆਂ)ਨੂੰ (ਆਪਣੀ ਟਹਿਲ ਵਾਸਤੇ) ਸਰਜੀਤ ਰਹਿਣ ਦੇਂਦੇ ਓਸ ਵਿਚ ਤੁਹਾਡੇ ਪਰਵਰਦਿਗਾਰ (ਦੀ ਤਰਫੋਂ)ਤੁਹਾਡੇ (ਸਬਰ ਦੀ) ਬੜੀ (ਡਾਢੀ) ਪ੍ਰੀਖਿਆ ਸੀ॥੪੯॥ ਅਰ (ਓਹ ਸਮਾਂ ਭੀ ਯਾਦ ਕਰੇ) ਜਦੋਂ ਅਸਾਂ ਨੇ ਤੁਹਾਡੀ ਖਾਤਰ †ਨਦ ਨੂੰ ਪਾੜ ਕੇ ( ਟੁਕੜੇ ੨ ਕਰ) ਦਿਤਾ ਅਰ ਤੁਹਾਨੂੰ ਛੁਟਕਾਰੀ ਦਿਤੀ ਅਤੇ ਫਿਰਔਨ ਦਿਆਂ ਲੋਕਾਂ ਨੂੰ ਤੁਹਾਡੇ ਵੇਖਦਿਆਂ (੨) ਡਬੋ ਦਿਤਾ || ੫o॥ ਅਰ (ਵੈ ਸਮਾਂ ਭੀ ਯਾਦ ਕਰੋ) ਜਦੋਂ ਅਸਾਂ ਮੂਸਾ ਪਾਸੋਂ ਚਾਲੀਸ ਰਾਤ੍ਰੀਆਂ ( ਅਰਥਾਤ ਚਲੀਹੇ) ਦੀ ਪ੍ਰਤੱਗਯਾ ਕੀਤੀ ਫੇਰ ਤੁਸੀ ਓਹਨਾਂ ਦੇ (ਗਿਆਂ) ਪਿਛੇ (ਪੂਜਾ ਕਰਨ ਵਾਸਤੇ) ਵੈੜ੍ਹਕੇ ਨੂੰ ਲੈ ਬੈਠੇ ਅਰ ਤੁਸੀ ( ਆਪ ਹੀ) ਆਤਮਘਾਤ ਕਰ ਰਹੇ ਸੀ॥੫੧॥ ਫੇਰ ਏਸ ਥੀਂ ਪਿਛੋਂ ਭੀ ਅਸੀਂ ਗੱਲ ਗਈ ਗਵਾਤੀ ਕਰ ਛਡੀ ਤਾ ਕਿ ਤੁਸੀ ਧੰਨਯਵਾਦ ਕਰੋ। ੫੨ ਅਰ (ਵੈ ਸਮਾਂ ਭੀ ਯਾਦ ਕਰੋ) ਜਦੋਂ ਅਸਾਂ ਨੇ ਮੂਸਾ ਨੂੰ (ਤੌਰਾਤ) ਪੁਸਤਕ ਬਖ਼ਸ਼ੀ ਤਾ ਕਿ ਤੁਸੀ ਧਾਰਮਿਕ ਮਰਯਾਦਾ ਦਾ ਉਪਦੇਸ਼ ਪ੍ਰਾਪਤਿ ਕਰੋ॥ ੫੩॥ ਅਰ (ਵੈ ਸਮਾਂ ਭੀ ਯਾਦ ਕਰੋ) ਜਦੋਂ ਮੂਸਾ ਨੇ ਅਪਣੀ ਵੰਸ਼ ਪਰਵਾਰ ਨੂੰ ਕਹਿਆ ਭਿਰਾਓ! ਤੁਸਾਂ ਵੱਛੇ ਦੀ(ਪੂਜਾ) ਕਰਨ ਨਾਲ ਆਪਣੇ ਆਤਮਾਂ ਪਰ (ਬਹੁਤ ਸਾਰਾ) ਉਪਦ੍ਰਵ ਕੀਤਾ ਤਾਂ (ਹੁਣ) ਆਪਣੇ ਪਰਵਰਦਿਗਾਰ ਦੇ ਦਰਬਾਰ ਵਿਚੋਂ ਭੁਲਣਾ,ਬਖ਼ਸ਼ਾਓ ਅਰ (ਵੈ ਏਸ ਤਰਹਾਂ ਹੈ ਕਿ ਆਪਣੇ ਆਦਮੀਆਂ ਦੇ ਹਥੋਂ) ਆਪਣੇ ਆਪ ਦੀ ਮ੍ਰਿਤਯੂ ਕਰਾਓ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਓਸ ਦੇ ਨਗੀਚ ਤੁਹਾਡੇ ਹੱਕ ਵਿਚ ਏਹ (ਬਾਰਤਾ) ਉਤਮ ਹੈ ਫੇਰ ( ਜਦੋਂ ਤੁਹਾਡੇ ਵੱਲੋਂ ਆਗਿਆ ਦੇ ਪਾਲਨ ਦਾ ਢਗ ਪਰਤੀਤ ਹੋਇਆ ਤਾਂ) ਰੱਬ ਨੇ ਤੁਹਾਡੀ ਤੌਬਾ ਮੰਨ ਲੀਤੀ ਨਿਰਸਦੇਹ ਵੈ ਤੋਬਾ ਕਬੂਲ ਕਰਨ ਵਾਲਾ ਬੜਾ ਕ੍ਰਿਪਾਲੂ ਹੈ॥੫੪॥ (ਅਤੇ ਵੁਹ ਸਮਾਂ ਯਾਦ ਕਰੋ) ਜਦੋਂ ਤੁਸਾਂ ਨੇ (ਅਰਥਾਤ ਤੁਹਾਡਿਆਂ ਮਹਾਨ ਪੁਰਖਾਂ ਨੇ ਮੂਸਾ ਨੂੰ) ਕਹਿਆ ਸੀ ਕਿ ਹੇ ਮੂਸਾ ਜਦੋਂ ਤਕ ਅਸੀਂ ਖੁਦਾ ਨੂੰ ਪ੍ਰਗਟ ਰੂਪ ਨਾ ਦੇਖ ਲਵੀਏ ਤਦੋਂ ਤਕ ਅਸੀ ਤੇਰਿਆਂ ਬਚਨਾਂ ਉਪਰ ਪਤੀਜਨ ਵਾਲੇ ਨਹੀਂ(ਹਾਂ)ਇਸ ਬਾਰਤਾ ਥੀਂ ਬਿਜਲੀ ਨੇ ਤੁਹਾਨੂੰ ਆਣ ਦਬਾਇਆ ਅਰ ਤੁਸੀ


*ਮਿਸਰ ਦੇ ਬਾਦਸ਼ਾਹ ਦੀ ਫਿਰਔਨ ਉਪਾਧੀ ਸੀ।

†ਨੀਲ ਨਦ।