ਪੰਨਾ:ਕਿੱਸਾ ਹੀਰ ਲਾਹੌਰੀ.djvu/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨)

ਭਾਈ ਭਾਬੀਆਂ ਤੇ ਬੇਲੀ ਵਰਜ ਥੱਕੇ ਬੇਕਾਰ ਰਾਂਝਾ ਵਾਂਗ ਪਾਰੇ ਹੋਯਾ

ਲਾਹੋਰੀ ਇਸ਼ਕ ਐਸੇ ਵਕਤ ਲੱਗਾ ਮੱਥੇ ਮਸ਼ਹੂਰ ਰਾਂਝਾ ਜੱਗ ਸਾਰੇ ਹੋਯਾ

ਰਾਂਝੇ ਦਾ ਮਸੀਤ ਦੇ ਵਿਚ ਪਹੁੰਚਣਾ

ਭਲਾ ਜਿਨ੍ਹਾਂ ਦੀ ਰਿਜ਼ਕ ਮੁਹਾਰ ਚਾਈ ਬੰਦਾਕੌਣ ਹੈ ਓਹਨੂੰਅਟਕਾਉਂਣਵਾਲਾ

ਨਾਲ ਸਿਦਕ ਯਕੀਨ ਜੋ ਆਸਕੀਤੀ ਮਦਦਗਾਰ ਉਹਰੱਬ ਮਿਲਾਉਂਣਵਾਲਾ

ਭਾਈ ਭਾਬੀਆਂ ਸੁਖ ਦੇ ਸਬ ਲਾਗੂ ਪਵੇ ਦੁਖ ਤੇ ਕੋਣ ਕਟਾਉਂਣ ਵਾਲਾ

ਪਹਿਲੀ ਰਾਤ ਮਸੀਤ ਵਿਚ ਰੜੇ ਆਈ ਰਾਂਝਾ ਮਖਮਲੀ ਛੇਜਤੇ ਸੌਣ ਵਾਲਾ

ਜਾ ਇਸ਼ਕ ਦਾ ਮਾਰਯਾ ਪਿਯਾਲੰਮਾ ਮਗਰੋਂ ਆ ਗਿਆ ਮੁਲਾਂ ਖਪੌਉਂਣਵਾਲਾ

ਮੁਲਾਂ ਨਾਲ ਗੁਸੇ ਲਾਲੋ ਲਾਲ ਹੋਕੇ ਆਖੇ ਕੌਣ ਹੈਂ ਤੂੰ ਡੇਰਾ ਲੋਉਂਣ ਵਾਲਾ

ਬੰਦਾ ਰੱਬ ਰਸੂਲ ਦਾ ਨਾਮ ਧੀਦੋ ਸ਼ਹਿਰ ਝੰਗ ਸਿਆਲ ਨੂੰ ਜਾਉਂਣ ਵਾਲਾ

ਰਾਂਝੇ ਆਖਿਆ ਮੀਆਂ ਇਕ ਰਾਤ ਰਹਿਣਾ ਏਥੇਛਾਉਂਣੀ ਨਹੀਂਮੈਪਉਂਨਵਾਲਾ

ਬੀਤੀ ਰਾਤ ਸਾਰੀ ਦੋਵੇਂ ਝਗੜਦੇ ਸਨ ਤੀਜਾ ਕੋਲਨ ਕੋਈ ਸਮਝਾਉਂਣਵਾਲਾ

ਲਾਹੋਰੀ ਕੇਹਾ ਰਾਂਝੇ ਮੁਲਾ ਛੱਡ ਪਿਛਾ ਵੇਲਫ਼ਜਰ ਦਾ ਨਾਮਧਿਆਉਂਣਵਾਲਾ

ਜਵਾਬ ਰਾਂਝਾ

ਬਾਹਰ ਨਿਕਲ ਕੇ ਰਾਂਝੇ ਨੇ ਆਖਿਆ ਏ ਐਹ ਲੈ ਝੁਗੜੇ ਰੱਖ ਮਸੀਤ ਮੀਆਂ

ਤੇਰੇ ਜੇਹਾ ਮੁਲਾਂ ਨਹੀ ਸੀ ਕੋਈ ਡਿਠਾ ਕਰੇਂ ਰਾਹੀਆਂ ਨਾਲ ਅਨੀਤ ਮੀਆਂ

ਅੰਦਰ ਤੁਧ ਦੇ ਲੱਖ ਪਲੀਤੀਆਂ ਨੇ ਮੈਂਨੂੰ ਕਹੇਂ ਪਲੀਤ ਪਲੀਤ ਮੀਆਂ

ਹੋਯੋਂ ਆਪ ਖ਼ਰਾਬ ਨ ਸੌਣ ਦਿਤੋ ਅਮਲਾਂ ਵਾਲਿਆਂ ਦੀ ਨਹੀਂਏਹਰੀਤਮੀਆਂ

ਜਿਨੂੰ ਦੈਯਾ ਨ ਰੱਬ ਦੇ ਬੰਦਿਆਂ ਤੇ ਰੱਬ ਨਾਲ ਕੀ ਹੋਗ ਪਰੀਤ ਮੀਆਂ

ਲਾਹੌਰੀ ਹਾਰਮਨੀ ਛਡ ਖਿਆਲ ਮੁਲਾਂ ਬੱਸ ਵੱਸ ਪਯਾ ਤੁਹੇਂ ਜੀਤ ਮੀਆਂ

ਜਵਾਬ ਮੁਲਾਂ

ਮੁਲਾਂ ਅਖਿਆਂ ਜਾ ਹੁਣ ਛੱਡ ਪਿੱਛਾ ਸਾਡਾ ਮਗ਼ਜ਼ ਨ ਪਿਆ ਖਪਾ ਮੀਆਂ

ਰਾਂਝੇ ਬਿਸਤਰਾ ਝਾੜਕੇ ਗੋਲ ਕੀਤਾ ਟੁਰਿਆ ਝੰਗ ਸਯਾਲਾਂ ਦੇ ਦਾ ਮੀਆਂ

ਚਿੜੀਯਾਂ ਕਾਂ ਬੋਲੇ ਪੈਂਛੀ ਜੰਗਲਾਂ ਦੇ ਰਹੇ ਰਬ ਦਾ ਨਾਮ ਧਿਆ ਮੀਆਂ

ਅੱਧੀ ਰਾਤ ਜੋ ਹਾ ੀਆਂ ਹਲ ਜੋਏ ਜੋਗੀ ਥੱਕ ਪਏ ਜੋਤਰੇ ਲਾ ਮੀਆਂ