[੩੪]
ਉੱਚੇ ਨਾਲ ਹੈ ਅਸਾਂ ਦਾ ਪੇਚ ਲੱਗਾ ਰਾਂਝਾ ਡੋਰ ਤੇ ਹੀਰ ਪਤੰਗ ਮਾਏ
ਸੱਰ ਚਾਕਦਾ ਜ਼ਰੀ ਤੇ ਬਾਫਤਾਏ ਪਲੰਗ ਖੇੜਿਆਂ ਸ਼ੇਰ ਪਲੰਗ ਮਾਏ
ਮਨਤਨ ਚੋਲੀ ਲਾਲੋ ਲਾਲ ਹੋਈ ਲਾਇਆ ਇਸ਼ਕ ਲਿਲਾਰੀ ਨੇ ਰੰਗ ਮਾਏ
ਕੌਣ ਓਸ ਲਿਲਾਰੀ ਦੇ ਰੰਗ ਜਾਣੇ ਜਿਸਦਾ ਨਵੇਂ ਤੋ ਨਵਾਂ ਹੈ ਢੰਗ ਮਾਏ
ਮੇਰਾ ਸੈਦੇ ਦਾ ਜੋੜ ਨਾ ਜੋੜ ਹੋਸੀ ਖੇੜੀਂ ਰੋਜ਼ ਮਚਾਵਸਾਂ ਜੰਗ ਮਾਏ
ਡੰਡਾ ਦੌਰ ਚਾਈ ਵਿਰਾਂ ਰਾਂਝਣੇ ਦਾ ਜਿੱਥੇ ਹੁਕਮ ਕਰਸੀ ਘੋਟਾਂ ਭੰਗ ਮਾਏ
ਲਾਹੌਰੀ ਹੀਰ ਬਦੀ ਦੋ ਜਹਾਂਨ ਅੰਦਰ ਰਹੀ ਸੁੱਖ ਰੰਝੇਟੇ ਦੀ ਮੰਗ ਮਾਏ
ਕਾਂਜ਼ੀ ਨੇ ਹੀਰ ਨੂੰ ਸਮਝਾਉਣਾ
ਛੱਡ ਇਸ਼ਕੇ ਕਹਾਣੀਆਂ ਲਮੀਆਂ ਨੂੰ ਚਾਤਰ ਹੋ,ਨ ਹੋ ਨਦਾਨ ਹੀਰੇ
ਜੋ ਕੁਜ ਮੂਲ ਹੈ ਮੋਮਨਾਂ ਮੰਨ ਸੋਈ ਜਿਵੇਂ ਲਿਖਿਆ ਵਿੱਚ ਕੁਰਾਂਨ ਹੀਰੇ
ਮੰਨ ਹੱਕਤੈ ਛੱਡ ਹਰਾਮ ਨੂੰ ਤੂੰ ਕਰ ਸ਼ਰਮ ਨ ਖੋਲ ਜ਼ੁਬਾਨ ਹੀਰੇ
ਸੁਣ ਲੈ ਓਹਣਾ ਦਾਤੂੰਕੀ ਕੀ ਹਾਲ ਹੋਇਆ ਜੇਹੜੇ ਸ਼ਰਾਦੇ ਬੇ ਫ਼ੁਰਮਾਨ ਹੀਰੇ
ਹੋਇਆ ਵਾਰ ਸਵਾਰ ਤੇ ਸੀਸ ਦਿਤਾ ਖੱਲਾਂ ਲੱਥੀਆਂ ਤੇ ਦੁਖ ਪਾਣ ਹੀਰੇ
ਆ ਮੰਨ ਕੇਹਾ ਸ਼ਰਮ ਰੱਖ ਸਾਡੀ ਖਿੰਡੇ ਗੱਲ ਨ ਵਿੱਚ ਜਹਾਂਨ ਹੀਰੇ
ਤੇਰੇ ਜੇਹੀਆਂ ਕੁਪੱਤੀਆਂ ਸ਼ੋਹਦੀਆਂ ਨੂੰ ਮਾਪੇ ਵੱਢ ਕੇ ਨਦੀ ਰੁੜ੍ਹਾਨ ਹੀਰੇ
ਆਖੈ ਲਗ ਨਕਾਹੀਏ ਨਾਲ ਸੈਦੇ ਰੱਫੜ ਪਾਨਾ ਰੋਹ ਰੂਹਾਂਨ ਹੀਰੇ
ਜੇਹੀ ਕੁੱਟ ਕਰਸਾਂ ਉਮਰ ਯਾਦ ਰੱਖੇ ਮਾਂਪਿ ਉਲਾਡ ਨ ਕਰੀ ਗੁਮਾਨ ਹੀਰੇ
ਲਾਹੌਰੀ ਵਾਂਗਜੇ ਕਰੇਂ ਕਰਤੱਬ ਭੈੜੇ ਕਾਜ਼ੀ ਦੂਰਿਆਂ ਨਾਲ ਉਡਾਣ ਹੀਰੇ
ਹੀਰ ਦਾ ਕਾਜ਼ੀ ਨੂੰ ਜਵਾਬ ਦੇਣਾ
ਕਾਜ਼ੀ ਠੱਪ ਹਕਾਇਤਾਂ ਸਾਰੀਆਂ ਨੂੰ ਗੱਲਾਂ ਨਾਲਕੀ ਜੀ ਉੜਾ ਸਾੜਿਆ ਏ
ਫ਼ਤਵਾ ਲਾਇਆ ਕਾਜ਼ੀਆਂ ਹੁਕਮ ਦਿੱਤਾ ਸ਼ਰਾਦਾਰ ਮਨ ਸੂਰਨੂੰ ਚਾੜਿਆ ਏ
ਭਲਾ ਹੋਇਆ ਮੁਰਸ਼ਦ ਇਸ਼ਕ ਬਾਂਹ ਪਗੜੀ ਉਹਨੂੰ ਯਾਰ ਦੇ ਬੂਹੇ ਚਾਵਾੜਿਆ ਏੇ
ਲਾਹੌਰੀ ਇਸ਼ਕ ਬਹਾਲਿ ਆ ਪਾਸ ਪ੍ਯਾਰੇ ਸ਼ਰਾਸੀ ਸਸਰਮਦਦਾ ਝਾੜਿਆ ਏ