ਪੰਨਾ:ਕਿੱਸਾ ਹੀਰ ਲਾਹੌਰੀ.djvu/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

(ਚੂਚਕ ਨੇ ਮਲਕੀ ਦੀ ਸਲਾਹ ਨੂੰ ਮੰਨਣਾ)

ਚੁਚਕਕਿਹਾਮਲਕੀਸੱਚਆਖਿਓ ਈ ਜਾਹ ਲਿਆ ਜੇ ਚਾਕ ਨੂੰ ਲਿਆਵਨਾਂ ਏਂ ਤੇਰੇ ਗਿਆਂ ਰਾਂਝਾ ਝਟ ਪਟ ਆਸੀ ਮੇਰੇ ਗਿਆਂ ਨ ਓਸਨੇ ਆਵਨਾਂ ਏਂ ਦਾਣੇ ਪਾਣੀ ਤਕਦੀਰ ਦੇ ਵੱਸ ਹੈ ਏ ਵਿਛੜ ਗਏ ਨੂੰ ਆਣ ਰਲਾਵਨਾਂ ਏਂ ਸਾਨੂੰ ਲੋਕਾਂ ਦੇ ਮੇਹਣਿਆਂ ਨਾਲ ਕੀਏ ਅਸਾਂ ਆਪਣਾ ਝੱਟ ਲੰਘਾਵਨਾਂ ਏਂ ਨੇੜੇ ਹੀਰ ਦਾ ਕਾਜ ਰਚਾਵਨਾ ਏਂ ਅਸਾਂ ਵਯਾਹ ਦਾ ਕੰਮ ਕਰਾਵਣਾਂ ਏਂ ਲਾਹੌਰੀ ਜਾ ਰੰਝੇਟੇ ਦੀ ਕਰੀਂ ਮਿੱਨਤ ਮਤਲਬ ਵਾਸਤੇ ਜਾ ਬੁਲਾਵਨਾਂ ਏਂ

(ਮਲਕੀ ਦਾ ਰਾਂਝੇ ਨੂੰ ਲੈਣ ਜਾਣਾਂ)

ਮਲਕੀ ਭਾਲ ਕੇ ਆਖਿਆ ਰਾਂਝਣੇਨੂੰ ਆ ਹੁਣ ਮਲੀਓ ਈ ਕੇਹੜੀ ਥਾਂ ਵਾਰੀ ਚੱਲ ਘਰਾਂ ਨੂੰ ਉਠਕੇ ਛੱਡ ਗੁੱਸਾ ਜੀਵੇਂ ਘੋਲ ਘੱਤੀ ਸਦਕੇ ਜਾਂ ਵਾਰੀ ਕੇਹਾ ਚੂਚਕੇ ਦਾ ਚਿਤ ਰੱਖ ਨਾਹੀਂ ਉਹ ਹੈ ਬਾ੫ ਮੈਂ ਤੁਧ ਦੀ ਮਾਂ ਵਾਰੀ ਗਿਆਅੱਜ ਵੇਲਾ ਸਾਨੂੰ ਯਾਦ ਆਇਆ ਜਦੋਂ ਫੜੀ ਸੀ ਤੁਧ ਦੀ ਬਾਂਹ ਵਾਰੀ ਹੱਸ ਖੇਡ ਗੁਜਾਰ ਲੈ ਦੰਮ ਕੋਈ ਦੁਨੀਆਂ ਜਾਣ ਏ ਵਾਂਗ ਸਰਾਂ ਵਾਰੀ ਲਾਹੌਰੀ ਹੀਰ ਤੈਨੂੰ ਰੋਜ਼ ਯਾਦ ਕਰਦੀ ਹਰ ਹਰ ਸਾਹ ਲੈਂਦੀ ਤੇਰਾ ਨਾਂ ਵਾਰੀ

(ਰਾਂਝੇ ਦਾ ਮਲਕੀ ਦੇ ਨਾਲ ਘਰ ਆਉਣਾ)

ਗੁਸਾ ਗਿਲਾ ਭੁਲਾ ਕੇ ਉਠ ਰਾਂਝਾ ਮਲਕੀ ਨਾਲ ਘਰਨੂੰ ਚਲਾ ਆਇਆ ਏ ਚੂਚਕ ਦੇਖਕੇ ਬੋਲਿਆ ਆ ਮੀਆਂ ਰਾਂਝਾ ਹੱ ਸਆ ਤੇ ਮੁਸਕਰਾਇਆ ਏ ਅੰਦਰ ਹੀਰ ਬੀਮਾਰ ਪਈ ਪਲੰਘ ਉਤੇ ਰਾਂਝੇ ਹੱਸ ਜਾ ਮੁਖ ਵਖਾਇਆ ਏ ਰਾਂਝੇ ਆਖਿਆ ਏ ਥੋੜੇ ਦਿਨਾਂ ਅੰਦਰ ਹੀਰੇ ਏਹਕੀ ਹਾਲ ਬਣਾਇਆ ਏ ਬੋਲੀ ਹੀਰ ਸੱਜਨ ਪੁਛ ਜੀ ਕੋਲੋਂ ਤੇਰੇ ਹਿਜਰ ਨੇ ਮਾਰ ਮੁਕਾਇਆ ਏ ਲਾਹੌਰੀ ਹੀਰ ਦੇ ਦੁਖੜੇ ਦੂਰ ਹੋਏ ਗਿਆ ਚਾਕ ਸੀ ਰਬ ਮਲਾਇਆ ਏ

(ਚੂਚਕ ਦੇ ਹੁਕਮ ਨਾਲ ਰਾਂਝੇ ਦਾ ਮਹੀਆਂ ਛੇੜਨਾ)

ਮੀਆਂ ਮੱਝੀਆਂ ਸੱਭ ਲੈ ਜਾਹ ਬੇਲੇ ਚੂਚਕ ਮੁਖ ਥੀਂ ਹੁਕਮ ਫ਼ੁਰਮਾਇਆ ਏ ਰਾਂਝੇ ਬਿਸਮਿੱਲਾ ਕਹਿਕੇ ਪਕੜ ਪੂੰਡੀ ਭੂਰਾ ਪਕੜ ਮੋਢੇ ਉਤੇ ਪਾਇਆ ਏ ਆਸ਼ਕ ਹੂੰਗਰਾਂ ਮਾਰਦਾ ਜਾਏ ਪਿੱਛੇ ਅੱਗੇ ਮੱਝੀਆਂ ਦਾ ਕਟਕ ਲਾਇਆ ਏ