ਪੰਨਾ:ਕਿੱਸਾ ਹੀਰ ਲਾਹੌਰੀ.djvu/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

(ਵਾਕ ਰਾਂਝਾ ਨਾਲ ਚੂਚਕ)

ਮੀਆ ਮਹੀਂ ਚਰਵਾਕੇ ਬਰਸ ਬਾਰਾਂ ਰਖ ਲੀਤੀਆਂ ਸਬ ਮਜਦੂਰੀਆਂ ਨੀ ਤੇਰੀ ਹੀਰ ਦਾਕੁਝ ਵਿਗਾੜਿਆ ਨਾਂ ਨਹੀਂ ਚੁਰਾਈਆਂ ਅਸਾਂ ਕਸਤੂਰੀਆਂ ਨੀ ਖ਼ੂਨੀ ਅੱਖੀਆਂ ਰੋਹ ਦੇ ਨਾਲ ਭਰਿਉ ਗੱਲਾਂ ਕੀਤੀਆਂ ਬੇਦਸਤੂਰੀਆਂ ਨੀ ਹੋਵੇ ਮੂੰਹ ਕਾਲਾ ਦੋ ਜਹਾਂਨ ਅੰਦਰ ਗੱਲਾਂ ਕਰਨ ਜੋ ਫ਼ਿਤਰ ਫ਼ਤੂਰੀਆਂ ਨੀ ਪਿੱਛੋਂ ਸਭਸਾਂਝਾਂਲਾਝਾਂਤੋੜ ਆਇਆਂ ਏਥੇ ਪਈਆਨਾਂਮੇਰੀਆਂ ਪੂਰੀਆਂ ਨੀ ਲਾਹੋਰੀ ਓਸ ਦਰਬਾਰ ਵਿਚ ਲੈਣ ਲੇਖਾ ਕੱਢਣ ਅੱਖੀਆਂ ਜੋ ਪਾਵਣ ਘੂਰੀਆਂ ਨੀ

(ਰਾਂਝੇ ਦਾ ਘਰੋਂ ਨਿਕਲ ਜਾਣਾ)

ਰਾਂਝਾ ਹੋ ਹੈਰਨ ਰਵਾਂਨ ਹੋਇਆ ਹੈਦਰ ਸ਼ਾਹ ਦੇ ਤੱਕੀਏ ਜਾ ਬੈਠਾ ਉਭ ਸਾਹ ਭਰ ਅਖਿਆ ਯਾ ਹੈਦਰ ਸੌਂਟ ਬਿਸਤਰਾ ਖੋਲ੍ਹ ਵਛਾ ਬੈਠਾ ਲੋਕਾ ਆਖਿਆ ਰਾਂਝਿਆ ਕੀ ਬਨੀਆਂ ਸਾਰਾ ਖੋਲਕੇ ਹਾਲ ਸੁਣਾ ਬੈਠਾ ਲੋਕੋ ਲੁਟਿਆ ਗਿਆ ਅਨਜਾਣ ਰਾਹੀ ਬਾਰਾਂ ਬਰਸਮੈਂ' ਮਹੀਂ ਚਰਾ ਬੈਠਾ ਦਿਤਾ ਚੂਚਕ ਨੇ ਅਜ ਜਵਾਬ ਸੁਕਾ ਮੇਰੀਆਂ ਮੇਹਨਤਾਂ ਸਬ ਦਬਾ ਬੈਠਾ ਕੁੰਜੀ ਰਹੀ ਖ਼ਜ਼ਾਨੇ ਦੀ ਹਥ ਮੇਰੇ ਮੋਹਰਾਂ ਬੈਲੀਆਂ ਨਹੀਂ' ਚੁਰਾ ਬੈਠਾ ਨਗੌਂ' ਤੇ ਹੋਣਾਂ ਸੀ ਕੰਮਖਰਾਬ ਇਸਬੀ' ਹੌ ਹੀਰ ਨੂੰ ਨਹੀਂ ਸਾਂ ਪਾ ਬੈਠਾ ਨਾਲ ਹੀਰ ਦੇ ਜਾਣ ਪੈਚਾਂਨ ਕਰਕੇ ਆਪਨਾ ਦੇਸ ਘਰ ਬਾਰ ਭੁਲਾ ਬੈਠਾ ਟੁਟੀ ਆਸ ਉਮੈਂਦ ਨ ਰਹੀ ਕੋਈ ਜਿਸਦੇ ਵਾਸਤੇ ਬਦੀ ਸਿਰ ਚਾ ਬੈਠਾ ਤੱਕੀਆ ਜਾਨ ਹੈਦਰ ਸ਼ਾਹੀ ਫ਼ਕਰ ਦਾ ਏ ਲਾਹੌਰੀ ਮੈਂ ਗ਼ਰੀਬ ਵੀ ਆ ਬੈਠਾ

(ਰਾਂਝੇ ਦੀ ਜੁਦਾਈ ਦੇ ਨਾਲ ਮਹੀਆਂ ਦਾ ਉਦਾਸ ਹੋਣਾਂ)

ਕਾਂਮੇ ਹੋਰ ਜਾਂ ਛੇੜੀਆਂ ਮਹੀ' ਬੇਲੇ ਬਿਨ'ਰਾਂਝਣੇ ਦੇ ਪਠਾਖਾਉ'ਨ ਨਾਹੀ' ਕਈਵਿੱਚ ਬੇਲੇਕੁਲ ਗੁਮ ਹੋਵਨ ਕੋਈ ਆਉਨ ਘਰਨੂੰ ਕੋਈਆਉ ਨ ਨਾਹੀਂ ਪੰਜ ਸਤ ਝਨਾ ਵਿੱਚ ਰੋਜ਼ ਡੁਬਣ ਚਿਤ ਚੂਚਕੇ ਨੂੰ ਸੁਖ ਸਾਉਂਨ ਨਾਹੀਂ ਪੈਗਈ ਆਹ ਰੰਝੇਟੇ ਦੀ ਮਾਲ ਉਤੇ ਲਾਹੋਰੀ ਭਲਾ ਗਰੀਬ ਸਤਾਉਂਨਨਾਹੀ'

(ਹੀਰ ਪਾਸੋਂ ਰੰਝੇਟੇ ਦੀ ਬਾਬਤ ਸਹੇਲੀਆਂ ਦਾ ਪੁਛਨਾ)

ਹਸ ਹਸ ਸਹੇਲੀਆਂ ਕਹਿਣ ਸੱਭੇ ਹੀਰੇ ਦੱਸ ਰਾਂਝਣ ਕਿਵੇਂ ਪਾਈਦਾ ਏ