ਪੰਨਾ:ਕਿੱਸਾ ਹੀਰ ਲਾਹੌਰੀ.djvu/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮) ਮੀਆਂ ਮੀਣਿਆਂ ਧਰਤਿ ਨੂੰ ਛੇਕਪਾਇਓ ਬੜਬੋਲਿਆਂਦੇ ਐਵੇਂ ਵੇਜਮੀਆਂ _ ਖਾਕੇ ਲੂਣ ਹਰਾਂਮ ਕਰ ਛੱਡਿਓਈ ਬੇਲੇ ਚੋਨ ਲਗੋਂ ਨੱਢੀ ਮੱਜ ਮੀਆਂ ਜੱਟਾਂ ਅਸਾਂ ਸਯਾਲਾਂ ਦੀ ਜ਼ਾਤ ਉਚੀ ਤੂਧ ਲੀਕ ਲਾਈ ਪਾਈਕੱਜ ਮੀਆਂ ਲਾਹੌਰੀ ਜੇਹਿਆਂ ਕੁਪੱਤਯਾਂ ਦੋਹੀਂ ਬਾਈਂ ਸਿਰਪੈਣ ਸੁਵਾਹ ਦੇ ਛੱਜ ਮੀਆਂ


੦-----

ਤੇਨੂੰ ਜਾਨ ਅਸ਼ਰਾਫ਼ ਸ਼ਰੀਫ਼ ਜ਼ਾਦਾ ਮਗਰ ਮੱਝੀਆਂ ਲਯਾਸੀ ਰੱਖ ਮੀਆਂ ਜ਼ਾਹਿਰ ਹੋ ਗਈ ਸਭ ਕਰਤੂਤ ਤੇਰੀ ਦੇਖੀ ਬੇਹੱਯਾਈ ਦੀ ਅੱਖ ਮੀਆਂ ਤੇਰੇ ਕੰਮ ਦੀ ਲੋੜ ਨ ਕੋਈ ਸਾਨੂੰ ਹੋਸੀ ਲੋੜ ਕਾਂਮੇ ਹੋਰ ਲੱਖ ਮੀਆਂ

ਚਾਲ ਬਾਜ਼ ਕਮਾਲ ਦਿਲ ਖੋਟ ਤੇਰਾ ਲਿਆ ਹੀਲ ਪਯਾਜ ਸਬ ਲੱਖ ਮੀਆਂ

ਲੇਖਾ ਅੰਤ ਨੂੰ ਓਸ ਦਰਗਾ ਹੋਸੀ ਜਿੱਥੇ ਰੋ ਰਿਆਇਤ ਨ ਪੱਖ ਮੀਆਂ ਖਾਲੀ ਆਇਆ ਲਾਹੌਰੀਆ ਗਯਾਖਾਲੀ ਰਾਂਝੇਚੁਕਿਆ ਨਾਂ ਘਰੋਂਕੱਖ ਮੀਆਂ ( ਜਵਾਬ ਰਾਂਝਾ ) ਮਾਲਕ ਓਸ ਕਰਤਾਰਨੇਸਾਜਿਆਏ ਪਾਣੀਧਰਤੀਤੇ ਉਤੇ ਆਕਾਸ਼ ਮੀਆਂ ਮਲਕ ਜਿੰਨ ਪਰਿੰਦੇ ਚਰਿੰਦੇ ਆਦਮ ਜਗ ਹੁਕਮ ਹਜੂਰ ਥੀਂ ਵਾਸ ਮੀਆਂ ਹੱਡ ਮਾਸ ਤੇ ਨਾੜਾਂ ਦਾ ਪਿੰਜਰਾ ਏ ਪੈਂਛੀ ਘੱਤਿਆ ਰੂਹ ਉਦਾਸ ਮੀਆਂ ਸਿਰਸਿਰਰਿਜਕਸਾਈਂਦੇਵਨ ਹਾਰਦੇਵੇ ਚਿੜੀਆਂਚੋਗਤੇਗਊਆਂਨੂੰ ਘਾਸ ਮੀਆਂ ਦੂਧਾ ਧਾਰੀਆਂ ਦੁਧ ਪਿਲਾਉਂਦਾਏ ਬਾਜਾਂ ਚੀਤਿਆਂ ਸ਼ੇਰਾਂ ਨੂੰ ਮਾਸ ਮੀਆਂ ਲਾਹੌਰੀ ਧਿ੍ੱਗ ਹੈ ਓਨਾਂਦੇ ਜੀਵਨੇ ਨੂੰ ਰੱਖਣ ਜੋ ਬਗਾਨੜੀ ਆਸ ਮੀਆਂ (ਵਾਕ ਕਵੀਸ਼ਰ) ਜਿਸ ਨੇ ਸਾਜਿਆ ਜਗ ਜਹਾਨ ਸਾਨੂੰ ਅਸੀਂ ਓਸਦੇ ਵਾਰਨੇ ਜਾਉਨ ਹਾਂ

ਹੱਥ ਕਾਰ ਦਿਤੇ ਪੇਰ ਸੈਰ ਕਾਰਨ ਦਿੱਤਾ ਮੁਖ ਨੇਹਮਤ ਮੇਵੇ ਖਾਉਨੇ ਹਾਂ

ਜੀਭ ਜ਼ਿਕਰ ਕਾਰਨ ਨੱਕ ਵਾਸ਼ਨਾਂਨੂੰਦਿਤੇ ਕੰਨ ਤੇ ਸੁਣਦੇ ਸੁਣਾਉਂਨੇ ਹਾਂ ਅੱਖੀ ਅਸਾਂ ਸੂਰਜਚੰਦ ਅੱਖੀਆਂਨੂੰਦਰਸ਼ਨ ਦੇਂਵਦੇ ਤੇ ਦਰਸ਼ਨਪਾਉਂਨੇਹਾਂ ਅਕਲਤੰਦਰੁਸਤੀ ਦਿਤੀ ਲਖ ਨੇਹਮਤ ਪਾਣੀਬਖਸ਼ਯਾ ਪੀਵਨੇ ਨਾਉਂਨੇ ਹਾਂ ਕੀਤੇ ਅਸਾਂ ਤੇ ਏਡ ਅਹਸਾਨਜਿਸਨੇ ਲਾਹੌਰੀ ਧ੍ਰਿੱਗਜੇ ਓਸ ਭੁਲਾਉਂਨੇ ਹਾਂ