ਪੰਨਾ:ਕਿੱਸਾ ਹੀਰ ਲਾਹੌਰੀ.djvu/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

ਰਾਂਝੇ ਉੱਠਕੇ ਆਖਿਆ ਆ ਹੀਰੇ ਮਿਲੇ ਹੱਥ ਵਿੱਚ ਹੱਥ ਮਿਲਾਕੇ ਤੇ ਬੋਲੀ ਹੀਰ ਵੇ ਸੱਜਣਾ ਖਾਹ ਚੂਰੀ ਪੀਓ ਦੁੱਧ ਛੰਨੇ ਵਿਚ ਪਾ ਕੇ ਤੇ ਲੋੜੇ ਜੀਉ ਪਰਾਂਉਂਠੇ ਖਾਹ ਬੇਲੀ ਖੰਡ ਖੀਰ ਦੇ ਵਿਚ ਰਲਾਕੇ ਤੇ ਰੋਟੀ ਜਵਾਰ ਦੀ ਸਰਯੋਂ ਦਾ ਸਾਗ ਨਾਲੇ ਮੈਂ ਲਯਾਈ ਹਾਂ ਆਪ ਪਕਾਕੇ ਤੇ ਚੱਟਣੀ ਨਾਲੇ ਮੁਰੱਬਾ ਤੇ ਚਾਵਲ ਗੋਸ਼ਤ ਜੋ ਮਨ ਭਾਵੇ ਵੇਖੋ ਖਾਕੇ ਤੇ ਦੱਸ ਪੁਛਕੇ ਜੀਊ ਦਾ ਹਾਲ ਸਾਰਾ ਮੁੜੀ ਘੱਰਾਂ ਨੂੰ ਤ੍ਰਾਮ ਖਵਾ ਕੇ ਤੇ ਏਸੇ ਤਰੱਹ ਛੇਮਾਹੀਆਂ ਕਈ ਬਰਸਾਂ ਹੀਰ ਰੋਜ਼ ਮਿਲਦੀ ਰਹੀ ਜਾਕੇ ਤੇ ਲੱਗੀ ਜੱਗ ਦੇ ਵਿਚ ਮਸ਼ਹੂਰ ਹੋਵਨ ਨਾਲ਼ ਰਾਂਝਣੇ ਦੇ ਅੱਖੀਂ ਲਾਕੇ ਤੇ ਲਾਹੌਰੀ ਹੀਰ ਨੱਢੀ ਬੇਲੇ ਰਹੇ ਬੈਠੀ ਕੰਮ ਕਾਰ ਘਰ ਬਾਰ ਭੁਲਾਕੇ ਤੇ

ਰਾਂਝੇ ਨੇ ਹੀਰ ਨਾਲੋ ਵਿਛੋੜੇ ਦਾ ਉਲਾਂਭਾ ਦੇਣਾ ਤੂੰ ਨਾਲ ਸਹੇਲੀਆਂ ਘਰੀਂ ਬੈਠੇਂ ਮੈਂਨੂੰ ਸੁੱਟਿਓ ਵਿੱਚ ਉਜਾੜ ਹੀਰੇ ਬੇਲੇ ਵਿਚ ਹਜ਼ਾਰ ਬਲਾਈਆਂ ਨੀ ਸੱਪ ਚਿੱਤਰੇ ਸ਼ੇਰ ਬਘਿਆੜ ਹੀਰੇ ਮੰਗੂ ਚਾਰਦਾ ਗਾਹਉਂਦਾ ਫਿਰਾਂ ਬੇਲਾ ਕਿਸੇਵਕਤ ਜਾਸੀ ਕੋਈ ਪਾੜ ਹੀਰੇ ਮਿਲੇ ਕਫ਼ਨ ਨਾਂ ਦਫ਼ਨ ਮੁਸਾਫਰਾਂ ਨੂੰ ਨਾ ਕਬਰ ਤੇ ਨਾ ਉਛਾੜ ਹੀਰੇ ਰਾਤ ਪਾਸ ਤੇਰੇ ਘੜੀ ਜਾਪਦੀ ਏ ਬੇਲੇ ਕੱਟਣਾ ਦਿਨ ਪਹਾੜ੍‌ ਹੀਰੇ ਸਾਬੇ ਆਂਵਦੀ ਤੁਰਤ ਉਦਾਸ ਹੋਵੇਂ ਘਰ ਕੇਹੜਿਆਂ ਕੰਮਾਂ ਦੀ ਗਾੜ੍ਹ ਹੀਰੇ . ਤੁਸਾਂ ਕਿਤੇ ਰੈਹਣਾ ਅਸਾਂ ਕਿਤੇ ਰਹਿਣਾ ਐਸੀ ਜ਼ਿੰਦਗੀ ਨੂੰ ਪਵੇ ਧਾੜ ਹੀਰੇ ਮੈਂਨੂੰ ਦਾ ਕਰਕੇ ਇਕ ਦਾ ਕੀਤੋ ਇਕ ਦਾ ਹੋ ਤੁੰ ਕਟ ਸਾੜ ਹੀਰੇ ਚੇਤਾ ਮਹੀਂ ਚਰਵਾਏਂ ਤੇ ਦਗ਼ਾ ਦੇਕੇ ਖ਼ਾਲੀ ਟੋਰ ਦੇਵੇਂ ਪੱਲੇ ਝਾੜ ਹੀਰੇ ਲਾਹੌਰੀ ਵਿੱਚ ਦਰਗਾਹ ਦੇ ਝੂਠਿਆਂ ਨੂੰ ਅੰਤ ਪੈਣ ਪੋਲੇ ਤਾੜ ਤਾੜ ਹੀਰੇ

ਹੀਰ ਦਾ ਰਾਂਝੇ ਨੂੰ ਤਸੱਲੀ ਦੇਣਾ

ਮੀਆਂ ਰਾਂਝਣਾਂ ਸੱਚਿਆਂ ਆਸ਼ਕਾਂ ਨੂੰ ਹਾਥੀ ਸ਼ੇਰ ਵੀ ਸੀਸ ਨਿਵਾਂਣ ਮੀਆਂ ਬਿਨਾ ਹੁਕਮ ਦੇ ਕੋਈ ਨ ਕੁਝ ਆਖੇ ਪਰੀ ਜਿੰਨ ਤੇ ਨ ਹੈਵਾਣ ਮੀਆਂ ਬੰਦੀ ਮਾਰ ਕਮਲੀ ਕੀਤੀ ਇਸ਼ਕ ਤੇਰੇ ਭਾਵੇਂ ਜਾਣ ਤੇ ਭਾਵੇਂ ਨ ਜਾਣ ਮੀਆਂ ਮੇਰੇ ਜਿਹੀਆਂ ਨਕਾਰੀਆਂਲੱਖਤੈਂਨੂੰ ਮੈਨੂੰ ਕੋਈ ਨ ਤੂੱਧ ਦੀ ਸ਼ਾਨ ਮੀਆਂ

0ਉਿੱਟਟਰ $$ 7 ਮੰਤ ੈਧੂਨੇਤ! (0030) / ###08ਗਰ£6ਹਿ/86/ੂ