ਪੰਨਾ:ਕਿੱਸਾ ਹੀਰ ਲਾਹੌਰੀ.djvu/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਤੂੰ ਵੀਂ ਰੱਬ ਰਸੂਲ ਨੂੰ ਯਾਦ ਕਰਕੇ ਪੱਕਾ ਕੌੌਲ ਦੇਹ ਦਿਲਬਰਾ ਜਾਨੀਆਂ ਵੇ ਚੱਲ ਨਾਲ ਮੇਰੇ ਤੇਰੇ ਰਹਿਣ ਵਾਲੀ ਘਰ ਕੋਈ ਤਦਬੀਰ ਬਣਾਨੀਆਂ ਵੇ ਚਾਰੂ ਮਹੀਂ ਦਾ ਨਹੀਂ ਸੀ ਭਾਲ ਲਯਾਂਦਾ ਮਾਂ ਬਾਪ ਨੂੰ ਏਹ ਸੁਣਾਨੀਆਂ ਵੇ ਲਾਹੌਰੀ ਹੀਰ ਲਡਿੱਕੜੀ ਮਾਪਿਆਂ ਥੀਂ ਜੋ ਕਹਨੀਆਂ ਸੋਈ ਮਨਾਨੀਆਂ ਵੇ 

ਹੀਰ ਦੀ ਮਿੰਨਤ ਮੰਨ ਕੇ ਰਾਂਝੇ ਦਾ ਜਵਾਬ

ਮੈਂ ਰੱਬ ਨੂੰ ਯਾਦ ਕਰ ਕੌਲ ਦਿੱਤਾ ਮੌਝੀਂ ਚਾਰਸਾਂ ਜਾਨ ਕੁਰਬਾਂਨ ਹੀਰੇ ਚੂੰਡਾ ਰੈਨ ਦਾਹੜੀ ਮੁਛ ਪੱਗ ਵਾਲੋ ਰਹੇ ਮਰਦ ਦੀ ਇਕ ਜ਼ਬਾਨ ਹੀਰੇ ਔਖੀਂ ਲਾਈਆਂ ਦਾ ਵੇਲਾ ਯਾਦ ਰੌਖੀਂ ਜਾਈਂ ਛਡ ਨ ਦੀਨ ਈਮਾਨ ਹੀਰੇ ਜੇਹੜਾ ਇਸ਼ਕ ਥੀਂ ਥਿੜਕਿਆ ਮੂੰਹ ਕਾਲਾ ਢੋਈ ਮਿਲੇ ਨਾਂ ਉਸ ਜਹਾਂਨ ਹੀਰੇ ਜੇਹੜੇ ਇਸ਼ਕਦੀ ਰਮਜ਼ ਥੀਂ ਹੋਣ ਵਾਕਫ਼ ਦੇਵਨ ਸੀਸ ਤੇ ਭੇਤ ਛਪਾਨ ਹੀਰੇ ਦੀਦ ਯਾਰ ਕਾਰਨ ਆਸ਼ਕ ਚੜ੍ਹਨ ਸੂਲੀ ਕੋਈ ਆਪਣੀ ਖੋਲਲੁੁਹਾਂਣ ਹੀਰੇ ਆਸ਼ਕ ਨੈਣਾਂ ਦੇ ਮੋਰਚੇ ਲਾ ਬੈਠੇ ਇਸ਼ਕ ਰੱਬ ਦਾ ਇਕ ਨਿਸ਼ਾਨ ਹੀਰੇ ਸਾਬਤ ਕਦਮ ਰਹੇ ਰਾਹੇ ਇਸ਼ਕ ਅੰਦਰ ਹੋਵੇ ਰੌਬ ਜਿਸਤੇ ਮੇਹਰਬਾਂਨ ਹੀਰੇ ਮੈ ਤਖਤ ਹਜ਼ਾਰਿਉਂ ਝੰਗ ਦੀ ਤੂੰ ਰੱਬ ਮੇਲ ਕੀਤਾ ਏਥੇ ਆਣ ਹੀਰੇ ਲਾਹੇਰੀ ਕੇਹਾ ਅੱਛਾ ਰਲਕੇ ਕਟ ਲਈਏ ਕੋਈ ਘੜੀ ਦੀ ਹੈ ਗੁਜ਼ਰਾਨ ਹੀਰੇ

ਹੀਰ ਦਾ ਰਾਂਝੇ ਨੂੰ ਘਰ ਲੈ ਜਾਣਾ

ਗੱਲਾਂ ਮਿੱਠੀਆਂ ਨਾਲ ਪਰਚਾ ਰਾਂਝਾ ਘਰ ਨੂੰ ਨਾਲ ਈ ਹੀਰ ਲੈ ਆਈਏ ਜੀ ਸੈਨਤ ਨਾਲ ਚਾ ਦਸਿੱਯਾ ਬਾਪ ਚੂਚਕ ਰਾਂਝੇ ਦੁਆ ਸਲਾਮ ਬੁਲਾਈਏ ਜੀ ਸ਼ਕਲ ਦੇਖ ਸ਼ਰੀਫ਼ ਦੀ ਚੂਚਕੇ ਨੇ ਮੂੰਹੋਂ ਆਖਿਆ ਏ ਬਹਿ ਜਾਈਏ ਜੀ ਅੰਦਰ ਮਾਂ ਪਯਾਰੀ ਨੂੰ ਜਾਕੇ ਤੇ ਸਾਰੀ ਹੀਰ ਨੇ ਗੱਲ ਸਮਝਾਈਏ ਜੀ ਮਲਕੀ ਬੈਠ ਚੂਚਕ ਦੋਹਾਂ ਪੁਛਿਆ ਏ ਤੈੈ ਡਾ ਵਤਨ ਕੀਜ਼ਾਤ ਫ਼ੁਰਮਾਈਏ ਜੀ ਵਤਨ ਤਖ਼ਤ ਹਜ਼ਾਰਾ ਤੇ ਜ਼ਾਤ ਰਾਂਝਾ ਕਿਸਮਤ ਲਿਆਏ ਜਾ ਦਿਖਾਈਏ ਜੀ ਕਰੋ ਮੇਹਰਬਾਨੀ ਕੋਈ ਕਾਰ ਦੱਸੋ ਕਗੋਏ ਹੀਲੜਾ ਤੇ ਟੁਕੜਾ ਖਾਈਏ ਜੀ ਹੀਰ ਝੱਟ ਬੋਲੀ ਹੋਰ ਕਾਰ ਕੀਏ ਏਹਨੂੰ ਮੱਝੀਆਂ ਦੇ ਮਗਰ ਲਾਈ ਏ ਜੀ ਚੂਚਕ ਆਖਿਆਏ ਤੈਂਨੂੰ ਕਾਰ ਦਿਤੀ ਮੰਗੂ ਅਸਾਂ ਦਾ ਨਿੱਤ ਚਰਾਈਏ ਜੀ