ਪੰਨਾ:ਕਿੱਸਾ ਹੀਰ ਲਾਹੌਰੀ.djvu/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿੱੱਨਤ ਹੀਰ

ਘੋਲੀ ਬੈੈਠ ਬੇੜੀ ਸੇਜ ਹੀਰ ਤੇਰੀ ਬੰਦੀ ਸਣੇ ਸਹੇਲੀਆਂ ਗੋਲੀਆਂ ਵੇ ਹਾਥ ਲਾ ਨਾਹੀਂ ਤੈੈਨੂੰ ਮਾਰ ਬੈਠੀ ਕੋਈ ਸੁਖਨ ਨ ਮੰਦੜਾ ਬੋਲੀਆਂ ਵੇ ਚੀਰੇ ਵਾਲਿਆ ਹੀਰ ਦਾ ਮਨ ਮੋਹਿਆ ਗੱਲਾਂ ਚਿੱੱਤ ਦੀਆਂ ਸੱੱਚ ਖੋਲੀਆਂ ਵੇ ਵੇ ਸ਼ਾਹਜਾਦਿਆ ਹੁਸਨ ਦੀ ਖੈੈਰ ਪਾਈਂਂ ਨੈੈਣਾ ਹੀਰ ਦੇ ਅੱੱਡੀਆਂਂ ਝੋਲੀਆਂ ਵੇ ਮੇਰੀ ਤੁਧ ਦੀ ਪ੍ਰੀਤ ਕਦੀਮ ਦੀਏ ਪਾਈਆਂ ਵਿੱਚ ਨ ਕੋਈ ਵਿਚੋਲੀਆਂ ਵੇ ਮਨ ਤਨ ਰੱੱਤੀ ਰੰਗ ਇਸ਼ਕ਼ ਤੇਰੇ ਸ਼ੋਕ ਪ੍ਰੇਮ ਖਡਾਈਆਂ ਹੋਲੀਆਂ ਵੇ ਸਾਰੀ ਉਮਰ ਮੋਜਾਂ ਮਾਣ ਜਾਣ ਮੇਰੀ ਤੁਹੀਂ ਢੋਲ ਮੈਂ ਤੁਧ ਦੀ ਢੋਲੀਆਂ ਵੇ ਪਾਲੀਂਂ ਇਸ਼ਕ਼ ਐਸਾ ਸਾਰੇ ਦੇਸ ਅੰਦਰ ਰਾਂਝੇ ਹੀਰ ਦੀਆਂ ਪੈੈਨ ਬੋਲੀਆਂ ਵੇ ਤਰੀ ਜਿਬ ਰਸੀਲੜੀ ਮਨਭਾਈਆਂ ਗੱਲਾਂ ਮਿੱੱਠੀਆਂ ਭੋਲੀਆਂ ਭੋਲੀਆਂ ਵੇ ਲਾਹੋਰੀ ਕਹੇਂ ਜੋ ਸਬ ਕਬੂਲ ਮੈਨੂੰ ਨੈੈਣਾ ਤੇਰਿਆਂ ਦੀ ਬੰਦੀ ਰੋਲੀਆਂ ਵੇ

ਜਵਾਬ ਰਾਂਝਾ

ਹੀਰੇ ਇਸ਼ਕ਼ ਦਾ ਨਾਮ ਆਸਾਨ ਲੈਣਾ ਲੱੱਗੇ ਇਸ਼ਕ਼ ਤੇ ਬਹੁੁਤ ਖਵਾਰ ਕਰਦਾ ਅੰਦਰ ਲਾਵੀਵੇ ਦੋਸਤੀ ਇਸ਼ਕ਼ ਬਾਹਰ ਢੋਲ ਮਾਰਕੇ ਨਸ਼ਰ ਸੰਨਸਾਰ ਕਰਦਾ ਲੱੱਖਾਂ ਵੇਖ ਮੁਸੀਬਤਾਂ ਛੱੱਡ ਜਾਂਦੇ ਪੂਰਾ ਕੋਈ ਕੋਈ ਕੋਲ ਕਰਾਰ ਕਰਦਾ ਲਾਹੋਰੀ ਇਸ਼ਕ਼ ਕਰ ਸਾਈਂਂ ਦਾ ਪਾਰ ਹੋਵੇਂ ਹੋਰ ਇਸ਼ਕ਼ ਨਹੀਂ ਕਿਸੇ ਨੂੰ ਪਾਰ ਕਰਦਾ

ਮਿਨਤ ਹੀਰ

ਮੇਰਾ ਯਾਰ ਖਾਂਵਦਾ ਸੋਚਾਂ ਤੂਹੀਂਂ ਮਾਲਕ ਸ਼ਾਹਦ ਹਾਲ ਇਸ ਬਾਤਦਾ ਰੱਬ ਮੇਰਾ ਘਰ ਬੈੈਠਿਆਂ ਹੀਰ ਨਿਹਾਲ ਕੀਤੀ ਆਪੈੈ ਜੋੜਿਓ ਆਣ ਸੱਬਬ ਮੇਰਾ ਲਹਿਰ ਇਸ਼ਕ਼ ਝੱੱਨਾ ਵਿੱਚ ਜੀਵ ਡੁਲਾ ਬੇੜਾ ਪਾਰ ਚਾ ਲਾਉਂਂਣ ਝੱਬ ਮੇਰਾ ਹਰ ਵਕਤ ਹੀ ਤੇਰਾ ਦੀਦਾਰ ਹੋਵ ਹੋਰ ਚਿੱੱਤ ਨਾਹੀਂ ਕੋਈ ਲੱਬ ਮੇਰਾ ਮਾਪੈੈ ਲੋੜਦੇ ਨੇ ਚਾਰੂ ਮਝੀਆਂ ਦਾ ਘਰ ਬਣ ਗਯਾ ਢੰਗ ਅਜੱਬ ਮੇਰਾ ਲਾਹੋਰੀ ਕਹਾਂਗੀ ਮੈਂ ਜਿਵੇਂ ਤਿਵੇਂ ਕੇਹਾ ਮੰਨਸੀ ਮਾਈ ਤੇ ਬਬ ਮੇਰਾ

ਮਿਨਤ ਹੀਰ ਦੂਜੀ ਵੇਰ

ਤੂਹੀਂ ਜਾਂਨ ਤੇ ਮਾਲ ਈਮਾਨ ਮੇਰਾ ਹਰ ਦਮ ਸੁਖ ਤੇਰਾ ਬੰਦੀ ਚਾਹਨੀਆਂ ਵੇ ਤੇਰੇ ਬਿਨਾ ਮੈਂ ਕੰਤ ਨ ਹੋਰ ਲੋੜਾਂ ਸੱੱਚੀ ਕਸਮ ਕੁਰਾਂਨ ਦੀ ਖਾਨੀਆਂ ਵੇ