ਪੰਨਾ:ਕਿੱਸਾ ਸੱਸੀ ਪੁੰਨੂੰ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਬੀਨਾ ਬਾਨਾਂ ਕਾਜ ਸ਼ਹਾਨਾ॥
ਏਹ ਲਿਖ ਕੇ ਰਖ ਤੁਰਦੀ ਚੇਰੀ ਅਸਾਂ ਬਚਾਈਆਂ ਜਾਨਾਂ ਖਉਫ ਬੇਗਾਨਾਂ॥
ਲਿਖੀ ਅਸਾਂਨੂੰ ਵਤ ਘਿਨਵੰਜਸਾਂ ਥਲ ਹੀ ਆਤਿਸ ਖਾਨਾ ਨੂੰ ਪ੍ਰਵਾਨਾ॥
ਕਹਿ ਲਖਸ਼ਾਹ ਦੋਊ ਘਰ ਗਾਲੇ ਕੀਆ ਕਹਿਰ ਕਰਵਾਨਾਂ ਬੇਈਮਾਨਾਂ॥੨੫੮॥

ਮੁਨਕਰ ਅਤੇ ਨਕੀਰ ਕਬਰ ਵਿਚ ਦਿਤੀ ਆ ਦਿਖਲਾਈ ਸੱਸੀ ਬੁਲਾਈ॥
ਪੁਛਨ ਹਿਸਾਬ ਕਿਤਾਬ ਲਗੇ ਉਸ ਅਗੋਂ ਦੇ ਦੁਹਾਈ ਦੋਸ ਨਾ ਰਾਈ॥
ਮੈਨੂੰ ਛਲਕਰ ਤੁਮ ਦੁਖ ਦੇ ਗਏ ਲੈ ਗਏ ਥਲ ਸੁਖਦਾਈ ਜੂਹ ਪ੍ਰਾਈ॥
ਇਯੋ ਲਖ ਸ਼ਾਹ ਫਰਿਸ਼ਤੇ ਬੋਲੇ ਨਾ ਹਮ ਹੋਤ ਮਿਲਾਈ ਤੂੰ ਹਕਾਈ॥੨੫੯॥

ਭੇਜੇ ਆਵਹਿ ਪਾਕ ਜ਼ਾਤ ਦੇ ਹੁਕਮ ਬਜਾਇ ਲਿਆਵਾਂ ਮੋਏ ਜਵਾਂਵਾਂ॥
ਐਬ ਸਵਾਬ ਹਿਸਾਬ ਸਮਝ ਸੁਨ ਦਫਤਰ ਊਪਰ ਲਾਵਾਂ ਹਰ ਹਰ ਥਾਵਾਂ॥
ਗੁਨਹਗਾਰ ਚੁਨ ਡਾਰ ਨਰਕ ਅਰ ਨੇਕਾਂ ਸੁਰਗ ਪੁਜਾਵਾਂ ਸੁਖ ਦਿਖਲਾਵਾਂ॥
ਕੇਹਾ ਵਾਹ ਲਖਸ਼ਾਹ ਮਾਹ ਮੁਖ ਵਸੇ ਜਹਾਂ ਮਿਤਥਾਵਾਂ ਤਹਾਂ ਸੁਹਾਵਾਂ॥੨੬੦॥

ਹੁਕਮ ਖੁਦਾ ਦਾ ਸਿਰਪਰ