ਪੰਨਾ:ਕਿੱਸਾ ਸੱਸੀ ਪੁੰਨੂੰ.pdf/9

ਇਹ ਵਰਕੇ ਦੀ ਤਸਦੀਕ ਕੀਤਾ ਹੈ

(੮)

ਜਿਵੇਂ ਮੀਹ ਬਰਸਨ ਸੋਹਨੀ ਦਰਬ ਬਦਰੀਆਂ ਆਗੇ ਧਰੀਆਂ॥੧੯॥

ਝੂਲੇ ਸਾਥ ਨਸ਼ਾਨ ਬੈਰਕਾਂ ਰੰਗ ਛਤਰੀਆਂ ਲਾਇਆ ਸਮਾਂ ਸੁਹਾਇਆ॥
ਸਾਜ਼ ਤੁਰੰਗਾਂ ਗਿਰਦ ਜੜਾਊ ਲਸ਼ਕਰ ਨੂੰ ਦੇ ਮਾਇਆ ਖੂਬ ਸਜਾਯਾ॥
ਮਾਂਦ ਬਾਤ ਬਹਾਰ ਸੰਵਾਰੀ ਸਭ ਸਮਾਨ ਸਵਾਇਆ ਨਇਆ ਬਨਾਇਆ॥
ਰਚ੍ਯੋ ਸ਼ਾਹਲਖ ਮੇਘ ਅਡੰਬਰ ਮਾਨੋ ਇੰਦਰ ਧਾਇਆ ਛਾਵਨ ਛਾਇਆ॥੨੦॥

ਸ਼ੈਹਿਰੀ ਲੋਕ ਤਮਾਸ਼ ਬੀਨ ਸਭ ਮਹਿਲੀ ਸਿਖਰ ਸਧਾਰੇ ਲੈਨ ਨਜਾਰੇ॥
ਮਿਰਗ ਤ੍ਯੂਰ ਹੂਰਦੀ ਪਰੀਆਂ ਸੂਰਜ ਸਸੀ ਅਰ ਤਾਰੇ ਰੀਝੇ ਸਾਰੇ॥
ਸੇਸਨਾਗ ਅਰ ਧਵਲ ਜਗਤ ਹਿਤ ਪਹੁਤੇ ਨਾਂਹਿ ਅਖਾੜੇ ਓਸ ਸਰਕਾਰੇ॥
ਕਹਿ ਲਖ ਸ਼ਾਹ ਚਾਹ ਰਹੀ ਉਨਕੋ ਸੁਨ ਗੁਨ ਊਧਮ ਭਾਰੇ ਰਿਦੇ ਉਲਾਰੇ॥੨੧॥

ਸੁਨੇ ਬਾਦਸ਼ਾਹ ਨਿਤ ਅਖਬਾਰਾਂ ਡਾਕ ਮੁਲਕ ਪਰ ਆਹੀ ਨੇਕ ਸਲਾਹੀ॥
ਵਿਚ ਭੰਬੋਰ ਦੇ ਮਿਲੇ ਢੰਢੋਰਾ ਰਹੇ ਨਾ ਚੋਰ ਜਿਨਾਹੀ ਗਿਰਦ ਨਿਵਾਹੀ॥
ਪੈਦਲ ਔਰ ਸਵਾਰ