ਪੰਨਾ:ਕਿੱਸਾ ਸੱਸੀ ਪੁੰਨੂੰ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਦੀ ਹੋਸ਼ ਨਾ ਰਹਿੰਦੀ॥੨੪੦॥

ਵਕਤ ਵਿਹਾਨਾ ਹਾਥ ਨਾ ਆਵੇ ਹੋਤ ਸੱਸੀ ਨੂੰ ਛਲ ਗਏ ਪਾ ਵਿਚ ਝਲ ਗਏ॥
ਵਾਉ ਮੁਖਲਿਫ ਵੱਗੇ ਚੁਫੇਰਯੋਂ ਖੋਜ ਰੇਤ ਵਿਚ ਰਲ ਗਏ ਫੋਰੋਂ ਠਿਲ ਗਏ॥
ਨੈਨ ਨਮਾਨੇ ਦਰਦ ਰੰਜਾਣੇ ਕਿਆ ਜਾਨਾ ਕਿਤਵਲ ਗਏ ਰਾਹੋਂ ਟਲ ਗਏ॥
ਕਹਿ ਲਖਸ਼ਾਹ ਹੋਏ ਸੁਖ ਸੁਪਨਾ ਦੁਖ ਫਿਰਾਕ ਦੇ ਮਿਲ ਗਏ ਸੀਨਾਂ ਸਲ ਗਏ॥੨੪੧॥

ਟੋਰ ਪਛਾਨੀ ਕਹੇ ਦੀਵਾਨੀ ਲੇਖ ਬੁਰੇ ਥੇ ਮੈਂਦੇ ਵਸ ਨਾ ਕੈਂਦੇ॥
ਅਹਿਲ ਨਜੂਮ ਰੁੱਮਾਲ ਬਾਪ ਨੂੰ ਏਹੋ ਖਬਰਾਂ ਦੇਂਦੇ ਨਉਕਰ ਜੈਂਦੇ॥
ਨਿਜ ਜਮਦੀ ਜਮ ਪਕੜ ਰੁੜਾ ਈ ਜੇ ਡੁਬਦੀ ਵਿਚ ਨੈਂ ਦੇ ਦੁਖ ਨਾ ਪੈਂਦੇ॥
ਕਿਸ ਬਿਧ ਹਉਂ ਲਖ ਸ਼ਾਹ ਯਾਰ ਨੂੰ ਮਿਲਨਾ ਸਾਹੁ ਨਾ ਲੈਂਦੇ ਦੁਸਮਨ ਵੈਂਦੇ॥੨੪੨॥

ਸਾਰੋ ਸਖਤ ਬ੍ਰਿਹੋਂ ਦੀ ਸੂਲੀ ਪੁਲਸਰਾਤ ਨਜਰ ਆਵੇ ਥਲ ਤਨ ਤਾਵੇ॥
ਦੁਖ ਸੁਖ ਸਮਝੇ ਇਕ ਸਮਾਨ ਜੋ ਅਪਨਾ ਆਪ ਵੰਜਾਵੇ ਸੋ ਸੌਹ ਪਾਵੇ॥
ਸਾਂਗ ਸਤੀ ਦਾ ਬਨੀ ਬਾਵਰੀ ਸਾਬਿਤ ਕਦਮ ਉਠਾਵੇ ਸਨਮੁਖ ਧਾਵੇ॥
ਏਹੋ ਚਾਹ ਲਖਸ਼ਾਹ ਸੱਸੀ ਦਿਲ