ਪੰਨਾ:ਕਿੱਸਾ ਸੱਸੀ ਪੁੰਨੂੰ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)

ਬੱਘੀਆਂ ਪੀਨਸ ਅਸਪ ਕੰਧਾਰੀ ਫੀਲ ਅਸਵਾਰੀ॥
ਜੇਕਰ ਚੜ ਉਠ ਵੈਹਿੰਦੇ ਥਲ ਨੂੰ ਐਡ ਨ ਪੈਂਦੀ ਭਾਰੀ ਵਕਤ ਕਹਾਰੀ॥
ਇਸ਼ਕ ਜੋਸ਼ ਲਖਸ਼ਾਹ ਸੱਸੀ ਨੂੰ ਕੀਨੀ ਆਨ ਲਾਚਾਰੀ ਹੋਸ਼ ਵਿਸਾਰੀ॥੨੩੨॥

ਮਾਉਂ ਬਾਪ ਨੂੰ ਖਬਰ ਨਾ ਕੀਤੀ ਸੁਤੀ ਰਹੀ ਹਵੇਲੀ ਖਾਸ ਸਹੇਲੀ॥
ਮਿਸਲ ਪਤੰਗ ਸ਼ਮਾਂ ਪਰਧਾਨੀ ਰਖਕੇ ਜਾਨ ਹਥੇਲੀ ਢੂੰਡਨ ਬੇਲੀ॥
ਕਰਦੀ ਸ਼ੋਰ ਨ ਜੋਰ ਦੇਹ ਵਿਚ ਨੇਹ ਵੇਲਣੇ ਵੇਲੀ ਜਿਉ ਤਿਲ ਤੇਲੀ॥
ਕਹਿ ਲਖ ਸ਼ਾਹ ਮਾਹ ਸਮ ਸੂਰਤ ਜਿਉਂ ਚੰਦਨ ਦੀ ਗੇਲੀ ਮੁਸ਼ਕ ਰਵੇਲੀ॥੨੩੩॥

ਏਕ ਬਰੈਹਨਾ ਫ਼ਕੀਰ ਸੱਸੀ ਨੂੰ ਥਲ ਵਿਚ ਨਜ਼ਰੀ ਆਇਆ ਉਸੇ ਬੁਲਾਯਾ॥
ਕੱਜ ਰਖ ਸੀਸ ਕਹ੍ਯੋ ਉਨ ਚਸਮਾਂ ਤੂ ਗਜ ਸ੍ਵਾਂਗ ਬਨਾਯਾ ਖਾਕ ਰਮਾਯਾ॥
ਬੋਲ੍ਯੋ ਮਸਤ ਨਾ ਨੈਨ ਛਪਾਵੈ ਆਸ਼ਕ ਸਚ ਨਾਂ ਲੁਕਾਇਆ ਆਨ ਫੁਰਮਾਇਯਾ॥
ਬਾਰ ਨਹੀ ਏਹ ਖਾਰ ਇਸ਼ਕ ਦੇ ਚੁੱਭੇ ਪਗੀ ਤਨ ਖਾਇਆ ਸਿਰ ਆ ਛਾਯਾ॥੨੩੪॥

ਜਿਵੇਂ ਸਰੀਰ ਚੀਰ ਮਜਨੂੰ ਦਾ ਨਿਕਲ ਗਈਆਂ ਦਿੱਬ