ਇਹ ਵਰਕੇ ਦੀ ਤਸਦੀਕ ਕੀਤਾ ਹੈ
(੭)
ਅਰਮੀਨ ਮੁਰਾਤਬ ਪੈਦਲ ਲਾਖ ਸਵਾਰਾਂ ਸਜੇ ਅਪਾਰਾਂ॥੧੬॥
ਝਾਂਜ ਮੁਰਲੀਆਂ ਔ ਰਨਸਿੰਘੇ ਤੁਰੀਆਂ ਸਮੇ ਉਸਵਾਰੇ ਮਜੇ ਉਲਾਰੇ॥
ਕਰਨਾਇਨ ਸਰਨਾਇਨ ਭੇਰਾਂ ਪੂਰਨ ਛਬ ਰਣ ਕਾਰੇ ਢੋਲ ਨਗਾਰੇ॥
ਬਜੇ ਬੇਸਦ ਫੜੇ ਅਰ ਤਾਸੇ ਪੇਸ਼ ਨਕੀਬ ਸੰਗਾਰੇ ਕਰਨ ਪੁਕਾਰੇ॥
ਕਹਿ ਲਖ ਸ਼ਾਹ ਤੰਬੂਰ ਸ਼ੁਤਰੀਆ ਨੌਬਤਖਾਨੇ ਭਾਰੇ ਬਾਜੇ ਸਾਰੇ॥੧੭॥
ਸੈ ਘੜਿਯਾਲ ਪਲਟਣਾਂ ਕੌਂਪੂ ਸਜ ਕਵਾਇਦਾਂ ਕਰਦੇ ਮੁਜਰੇ ਭਰਦੇ॥
ਸਾਥ ਅਮੀਰ ਵਜੀਰ ਆਮ ਅਰ ਨਫਰ ਨਿਮਕ ਪਰ ਵੁਰ ਦੇ ਦਰਦੀ ਘਰਦੇ॥
ਚੋਬਦਾਰ ਬਿਸੀਯਾਰ ਪੇਸ਼ ਕਰ ਰੇਸ ਸਜੇ ਹਰ ਹਰ ਦੇ ਆਸੇ ਜਰਦੇ॥
ਕਹੇ ਲਖਸ਼ਾਹ ਮਿਲੇ ਜੋ ਆਕੇ ਸੋ ਨਜਰਾਨੇ ਧਰਦੇ ਜੋ ਜੋ ਸਰਦੇ॥੧੮॥
ਘਨੀਅਰ ਜੈਸੇ ਘੁਰ ਦੇ ਤੁਰਦੇ ਊਪਰ ਮੁਕਲੇ ਜਰੀਆਂ ਝਲਾਂ ਪਰੀਆਂ॥
ਬਿਜਲੀ ਵਾਂਗ ਦੇਹਨ ਚਮਕਾਰੇ ਹੌਦੇ ਔਰ ਅੰਬ੍ਰੀਆਂ ਨਗ ਫੁਲ ਜਰੀਆਂ॥
ਕਹਿ ਲਖਸ਼ਾਹ