ਪੰਨਾ:ਕਿੱਸਾ ਸੱਸੀ ਪੁੰਨੂੰ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(71)

ਬਾਦਾਮ ਰਲਾਈ ਓਸ ਦੁਖਦਾਈ॥
ਇਨ ਚੀਜੋਂ ਕੀ ਬਾਂਧ ਪੋਟਲੀ ਸਿਰਦੀ ਤਰਫ ਰਖਾਈ ਨੀਂਦ ਲਿਯਾਈ॥
ਕਹਿ ਲਖ ਸ਼ਾਹ ਖਿਲਾਵੇ ਖਾਨਾ ਖਿਦਮਤਗਾਰ ਉਠਾਈ ਦਿਲ ਖਟਿਆਈ॥੧੯੮॥

ਮਗਜ ਬਾਦਾਮ ਬਨਫ਼ਸ਼ਾ ਖਸ਼ਖਸ ਕਾਹੂ ਤੁਖਮ ਮੰਗਾਯਾ ਮੇਵਾ ਪਾਇਆ॥
ਚਾਰੋ ਚੀਜਾਂ ਪੀਸ ਮਿਲਾਈਆਂ ਹਲਵਾ ਖੂਬ ਬਨਾਯਾ ਉਸੇ ਖਿਲਾਇਆ॥
ਲਈਆਂ ਆਪ ਖੁਸ਼ਬੋਈਆ ਸਿਰਕਾ ਤੱਕਿਆ ਬੁਰਾ ਪਰਾਯਾ ਹੈਫ ਕਮਾਇਆ॥
ਕਹਿ ਲਖਸ਼ਾਹ ਅਜਾਨ ਸੱਸੀ ਨੂੰ ਹੋਤਾਂ ਆਣ ਭੁਲਾਇਆ ਜਾਣ ਸਿਵਾਯਾ॥੧੯੯॥

ਇਕ ਵੱਲ ਆਖ ਸ਼ਰਾਬ ਦੋਹੀਂ ਵੱਲ ਰਖਣੇਦਾਰ ਸੁਰਾਹੀ ਉਨਥੀ ਆਹੀ॥
ਭਰਭਰ ਦੇਂਦੇ ਜਾਮ ਪੁਨੂੰ ਨੂੰ ਜਾਲਿਮ ਤੇਜਮਨਾਹੀ ਓਹ ਬਦਖ੍ਵਾਹੀ॥
ਕੀਤਾ ਪਾਪ ਆਪ ਪੀ ਪਾਨੀ ਸੱਸੀ ਉਨਹਾਂ ਵਿਸਾਹੀ ਬੇ ਗ਼ਮ ਆਹੀ॥
ਦੁਸਮਨ ਨੀਂਦ ਵਿਗੋਈ ਸੋਈ ਕਹਿ ਲਖਸ਼ਾਹ ਇਲਾਹੀ ਐਵੇ ਚਾਹੀ॥੨੦੦॥

ਕੀਆ ਕੈਹਰ ਇਕ ਹੋਤ ਬਲੋਚਾਂ ਬਾਹਰ ਭੇਤ ਰੁਲਾਇਆ ਫੂਲ