ਪੰਨਾ:ਕਿੱਸਾ ਸੱਸੀ ਪੁੰਨੂੰ.pdf/62

ਇਹ ਸਫ਼ਾ ਪ੍ਰਮਾਣਿਤ ਹੈ

(੬੧)

ਗੁਲ ਅਬਰੀ ਕਿਰਮਾਨੀ ਅਰ ਜੁਲਮਾਨੀ॥ ਕਹਿ ਲਖ ਸ਼ਾਹ ਨਿਗਾਹ ਪੂਰਦੇ ਲਾਲ ਬਦਖਸਾਂ ਸਾਨੀ ਛਬ ਜੀਲਾਨੀ॥੧੬੯॥

ਸਿਖਰੀ ਅਰ ਅਲਮਾਸੀ ਕੈਫੀ ਕੋ ਕਈ ਮੋਮੀ ਲਾਏ ਅੰਗ ਸਜਾਏ॥ ਸਜੇ ਬੇਸ਼ ਸੰਗੀ ਅਰ ਜੰਗੀ ਔਰ ਪਤੰਗੀ ਪਾਏ ਖੂਬ ਸੁਹਾਏ॥ ਬਰਫਈ ਬੇਸ਼ਤ ਨਈ ਕਾਕਲੀ ਗੁਲ ਚੰਬਾ ਮਨ ਭਾਏ ਸ਼ਾਨ ਵਟਾਏ॥ ਕੌਣ ਗਿਣੇ ਲਖ ਸ਼ਾਹ ਰੰਗ ਬਹੁ ਜੇਵਰ ਜੜਤ ਜੜਾਏ ਅਤ ਛਬ ਛਾਏ॥੧੭੦॥

ਸੀਸ ਫੂਲ ਅਰ ਧੜੇ ਜੜਾਊ ਡੋਰੀ ਅਜਬ ਸੁਹਾਈ ਖੁਸ਼ੀ ਜਗਾਈ।। ਮਾਥੇ ਚੰਦ ਜੰਜੀਰੀ ਬਨੀਆਂ ਨੱਥ ਬੁਲਾਕ ਫਿਰਾਈ ਅਤ ਅਧਕਾਈ॥ ਕਾਨ ਫੂਲ ਵਾਲੀ ਅਰ ਝੁਮਕੇ ਮੌਜ ਬਹਾਦਰੀ ਲਾਈ ਮਿਲਨ ਸਿਧਾਈ॥ ਹਾਰ ਚਾਂਦਨੀ ਧੁਕ ਧੁਕੀ ਮਾਲਾ ਅਤਰ ਦਾਨ ਉਮਦਾਈ ਚੌਂਪ ਕਲਾਈ॥੧੭੧॥

ਬਾਜੂ ਬੰਦ ਪੰਜ ਰੰਗੀ ਟਾਡਾਂ ਚੁੜਾ ਕੰਗਨ ਨਗਰੀਆਂ ਬਾਂਹੀ ਭਰੀਆਂ ॥

ਆਰਸੀ ਅੰਗ ਸਤਾਰੇ ਨੇਵਰ ਸੋਹਨ ਪੌਂਚੀਆਂ ਲੜੀਆਂ ਛੱਲੇ

੬੧