ਪੰਨਾ:ਕਿੱਸਾ ਸੱਸੀ ਪੁੰਨੂੰ.pdf/56

ਇਹ ਸਫ਼ਾ ਪ੍ਰਮਾਣਿਤ ਹੈ

(੫੫)

ਕੈਹ ਲਖਸ਼ਾਹ ਨਾਲ ਦੋ ਪਿਆਜ਼ੇ ਕਲੀਏ ਕਮੀ ਨਾ ਕਾਈ ਨੈਹਰ ਵਿਗਾਈ॥੧੫੨॥

ਜਰ ਦਗ ਮਗਜ਼ ਬਾਦਾਮ ਲਜੀਨਾ ਕਿਸ਼ਮਿਸ਼ ਮੇਵੇ ਗਰੀਆਂ ਬਹੁ ਰਸ ਭਰੀਆਂ॥
ਕਦੂਏ ਬੀਜ ਸੁਹਾਨ ਯਕੂਤੀ ਹਲਵੇ ਸ਼ਕਰ ਤਰੀਆਂ ਅਗੇ ਧਰੀਆਂ॥
ਦਹੀਂ ਪਨੀਰ ਸ਼ੀਰ ਅਰ ਖੋਏ ਜੋ ਜੋ ਚੀਜਾਂ ਸਰੀਆਂ ਲਿਯਾਇ ਗੁਜਰੀਆਂ॥
ਕਹਿ ਲਖਸ਼ਾਹ ਬਲੋਚ ਹੋਏ ਖੁਸ਼ ਖਾਇ ਨੇਮਤਾਂ ਖਰੀਆਂ ਸਿਫਤਾਂ ਕਰੀਆਂ॥੧੫੩॥

ਲੈਕਰ ਹੁਕਮ ਮਲਾਇਕ ਅਰਸ਼ੋਂ ਅਕਦ ਬਨਾ ਵਨਆਏ ਫਰਸ਼ ਬਿਛਾਏ॥
ਸੱਸੀ ਜ਼ੌਹਰਾ ਹੋਤ ਮੁਸਤਰੀ ਇਕ ਦੂੰ ਇਕ ਸਵਾਏ ਅਤ ਛਬ ਛਾਏ॥
ਗਏ ਧਿਆਨ ਉਨਹਾ ਦੇ ਉਤ ਵਲ ਕਲਮੇ ਕਿਵੇਂ ਕਹਾਏ ਅੰਤ ਸਧਾਏ॥
ਕਹਿ ਲਖਸ਼ਾਹ ਸਿਫਤ ਆਲਖ ਦੀ ਜਿਸ ਏਹ ਰੂਪ ਬਨਾਏ ਜਸ ਜਗ ਗਾਏ॥੧੫੪॥

ਵਿਦਿਆ ਹੋ ਕਰਵਾਨ ਸੁਵੇਰੇ ਡੇਰੇ ਚਾ ਲਦਵਾਏ ਕੂਚ ਕਰਾਏ॥
ਚਲ ਸ਼ਾਹਜ਼ਾਦੇ ਸਾਥ ਅਸਾਡੇ ਆਖ ਰਹੇ ਹਮਸਾਏ ਸੀਸ ਨਿਵਾਏ॥
ਸਫਾ