ਪੰਨਾ:ਕਿੱਸਾ ਸੱਸੀ ਪੁੰਨੂੰ.pdf/54

ਇਹ ਸਫ਼ਾ ਪ੍ਰਮਾਣਿਤ ਹੈ

(੫੩)

ਸੰਗ ਖਰੀਆਂ ਜੇਵਰ ਭਰੀਆਂ॥
ਖੂਬ ਜੰਗ ਕੀ ਕਰੀ ਤਿਆਰੀ ਨਰਮ ਬਾਦਲੇ ਸਰੀਆਂ ਕਾਧੇ ਧਰੀਆਂ॥
ਯਾਨੇ ਹੋਤ ਚਿਰਾਗਬਾਗ ਵਿਚ ਮਿਸਲ ਪਤੰਗਾਂ ਪਰੀਆਂ ਗਿਰਦ ਉਲਰੀਆਂ॥
ਮਾਹ ਸ਼ਕਲ ਲਖ ਸ਼ਾਹ ਡਿਠੀ ਜਦ ਆਨ ਖਫਗੀਆਂ ਟੁਰੀਆਂ ਚਸ਼ਮਾਂ ਠਰੀਆਂ॥੧੪੭॥

ਕਦਮ ਯਾਰਦੇ ਝਾੜ ਸੱਸੀ ਨੇ ਖਾਕ ਅਖੀਂ ਪਰ ਲਾਈ ਤਪਤ ਬੁਝਾਈ॥
ਪਾਉਂ ਸੁਤਰਦੇ ਝਾੜੇ ਸਖੀਆਂ ਖਾਕ ਤਬਰੁੱਕ ਪਾਈ ਮੁਖਨ ਰੁਮਾਈ॥
ਹੋਗਈ ਪੁੰਨੂੰ ਦੇਖ ਚਕੋਰੋ ਜਿਉ ਮੋਰੋ ਘਟ ਉਮਦਾਈ ਨਜਰ ਮੇ ਆਈ॥
ਕਹਿ ਲਖਸ਼ਾਹ ਅੱਲਾਹ ਉਨਾਹ ਦੀ ਸੁਘੜੀ ਚਾਹ ਪੁਜਾਈ ਦਿਲੀ ਵਧਾਈ॥੧੪੮॥

ਖੁਸ਼ਕ ਬਾਗ ਜਲ ਭਰਿਆ ਹਰਿਆ ਖਿੜੀਆਂ ਖਲੀਆਂ ਕਲੀਆਂ ਚਸਮਾਂ ਰਲੀਆਂ॥
ਬਰਸੇ ਨੂਰ ਜਹੂਰ ਮੁਖੋਂ ਪਰ ਆਸ਼ਕ ਮਿਸਲ ਜਵਲੀਆਂ ਸ਼ਕਲਾਂ ਬੋਲੀਆਂ॥
ਮਿਟ ਗਏ ਦਰਦ ਸਰਦ ਭਏ ਸੀਨੇ ਤਨ ਮਨ ਵਾਰਨ ਅਲੀਆਂ ਗਿਰਦੇ ਖਲੀਆਂ॥
ਮਲੇ ਸ਼ਾਹ ਲਖ ਯਾਰ ਯਾਰ ਨੂੰ ਖ਼ੁਸ਼ੀਆਂ ਦਿਲੀਂ