ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੫੧)
ਰੱਜੀ ਖਬਰ ਕੋਈ ਜਾ ਦਸਦੀ ਤੁਮਰੇ ਜਸ ਦੀ॥
ਝੜਦੇ ਮੁਖ ਥੀਂ ਫੁਲ ਗੁਲਾਬ ਦੇ ਲਟਕ ਮਟਕ ਸੋ ਹਸਦੀ ਦਿਲ ਨੂੰ ਖਸਦੀ॥
ਕਹ ਲਖਸ਼ਾਹ ਮਾਹ ਸ਼ਾਹਜ਼ਾਦੀ ਖਰੀ ਭਰੀ ਰੰਗ ਰਸਦੀ ਜਿਉਂ ਮਨ ਲਸਦੀ॥੧੪੧॥
ਸੁਨ ਸਿਫਤਾਂ ਦਿਲ ਹੋਯਾ ਘਾਇਲ ਆਨ ਚਲਾਏ ਸੇਲੇ ਇਸ਼ਕ ਮਰੇਲੇ॥
ਖੂਨ ਜਿਗਰ ਦਾ ਰੋਜ ਪੀਵਨਾ ਜੈਸੇ ਸ਼ੇਰ ਬਘੇਲੇ ਬ੍ਰਿਹੋਂ ਪੇਲੇ॥
ਕੁਦਦਾ ਹਾਲ ਸਮਾਲ ਨਾ ਸਕਦਾ ਛੜੀ ਭਾਰ ਕੰਨ ਖੇਲੇ ਮੰਦਾ ਚੇਲੇ॥
ਮਿਟੇ ਭਾਹ ਲਖ ਸ਼ਾਹ ਹੋਤ ਦਿਲ ਚਾਹ ਸੱਸੀ ਰਬ ਮੇਲੇ ਸੰਝ ਸੁਵੇਲੇ॥॥੧੪੨॥
ਓਸ ਬਲੋਚ ਨੂੰ ਕਹਿਆ ਪੁੰਨੂੰ ਨੇ ਬਨੀ ਮੁਸੀਬਤ ਭਾਰੀ ਸੁਨ ਹਿਤਕਾਰੀ॥
ਦਿਨ ਤੇ ਰੈਨ ਚੈਨ ਨਹੀ ਦਿਲ ਨੂੰ ਨਹੀ ਕਰੇਂਦੀ ਜਾਰੀ ਘਟਭਨਕਾਰੀ॥
ਬਿਜਲੀ ਵਾਂਗ ਬਿਰਹੋਂ ਨਿਤ ਕੜਕੇ ਧੜਕੇ ਜਾਨ ਬਿਚਾਰੀ ਕਰ ਹੁਨ ਕਾਰੀ॥
ਤਦ ਲਖਸ਼ਾਹ ਗਿਨਾਂ ਮਿਤ ਤੈਕੂੰ ਮੈਕੂੰ ਮੇਲ ਪਿਆਰੀ ਬਨ ਉਪਕਾਰੀ॥੧੪੩॥
ਦੰਮਾ ਬਾਝ ਮੈਂ ਨਫਰ ਤੁਸਾਂ ਦਾ ਹੱਥ ਬੰਨ ਕਿਹਾ