ਪੰਨਾ:ਕਿੱਸਾ ਸੱਸੀ ਪੁੰਨੂੰ.pdf/49

ਇਹ ਸਫ਼ਾ ਪ੍ਰਮਾਣਿਤ ਹੈ

(੪੮)

ਜੈਸਾ ਐਸਾ ਬੇਟਾ ਕਾਈ ਜਨਸੀ ਮਾਈ॥
ਦਾਨਸ਼ਮੰਦ ਅਰੱਸਤੂ ਸਾਂਨੀ ਦਾਨੀ ਹਾਤਮਤਾਈ ਬਾਂਹ ਉਠਾਈ॥
ਰੁਸਤਮ ਜੇਹਾ ਬਹਾਦਰ ਨਾਦਰ ਕਾਦਰ ਲੱਖ ਵਡਿਆਈ ਉਸ ਵਿਚ ਪਾਈ॥
ਸੁਨ ਸਿਫ਼ਤਾਂ ਲੱਖਸ਼ਾਹ ਸੱਸੀ ਨੂੰ ਸੁਧ ਬੁਧ ਰਹੀ ਨਾ ਕਾਈ ਇਸ਼ਕ ਸਤਾਈ॥੧੩੩॥

ਮਿਟਿਆ ਜੋਸ਼ ਹੋਸ਼ ਜਦ ਆਈ ਸੱਸੀ ਕਹਿਆ ਭਿਰਾਓ ਤੁਸੀ ਨਾ ਜਾਓ॥
ਸੁਤਰ ਸਵਾਰ ਬਲੋਚ ਕਿਸੇ ਨੂੰ ਕੇਚਮ ਤਰਫ਼ ਦੁੜਾਓ ਦੇਰ ਨ ਲਾਓ॥
ਕਰਕੇ ਕੋਈ ਫ਼ਰੇਬ ਪੁੰਨੂੰ ਨੂੰ ਸ਼ਹਰ ਭੰਬੋਰ ਲਿਆਓ ਮੁਝੇ ਮਿਲਾਓ॥
ਜੇ ਦੇਖਾਂ ਲਖਸ਼ਾਹ ਹੁਲਾਸੀ ਤਦੀ ਖਲਾਸੀ ਪਾਓ ਘਰੀਂ ਸਿਧਾਓ॥੧੩੪॥

ਬੈਠ ਬਲੋਚਾਂ ਕੀਤੀ ਗਿਨਤੀ ਸੱਦਿਆ ਭੱਬਣ ਭਾਈ ਬਾਤ ਸਮਝਾਈ॥
ਮਾਂ ਪਿਓ ਜੀਵਨ ਦੇਖ ਪੁੰਨੂੰ ਨੂੰ ਕਰੇ ਵਿਸਾਹ ਨਾ ਰਾਈ ਨਾਰ ਗੁਦਾਈ॥
ਹੱਥੀਂ ਓਹ ਨਾ ਤੋਰਨ ਘਰਦੇ ਖ਼ੁਫ਼ੀਆ ਕਰਨੀ ਕਾਈ ਖਰਚ ਦਾਨਾਈ॥
ਆਪੇ ਮਿਲਸੀ ਹੋਤ ਸੱਸੀ ਨੂੰ ਜੇ ਲੱਖ ਸ਼ਾਹ