ਪੰਨਾ:ਕਿੱਸਾ ਸੱਸੀ ਪੁੰਨੂੰ.pdf/34

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩੩)

॥੯੦॥

ਤਿੰਞਨ ਵਿਚ ਇਕ ਰੋਜ ਸੱਸੀ ਨੂੰ ਤਾਨਾਂ ਸਖੀਆਂ ਲਾਇਆ ਰੋਹ ਚੜਾਯਾ॥
ਨਹੇ ਸੀ ਨਾ ਹੀ ਜਣਿਆ ਤੈਕੋ ਅੱਤਾ ਕਿਤੋਂ ਲਿਆਇਆ ਧੋਵਨ ਧਾਇਆ॥
ਸੁਨ ਏਹ ਸੁਖਨ ਤਮਕ ਸ਼ਾਹਜ਼ਾਦੀ ਮਾਂ ਕੋ ਆਨ ਡਰਾਇਆ ਖੰਜਰ ਚਾਇਆ॥
ਜੇ ਹੁਨ ਕਰੇਂ ਲੁਕਾਓ ਮਾਰਸਾਂ ਉਸਨੇ ਜੀਉ ਬਚਾਇਆ ਸਚ ਸੁਨਾਇਆ॥੯੧॥

ਅਪਨੇ ਦਿਲ ਵਿਚ ਡਰਦੀ ਕਰਦੀ ਸੋਚਾਂ ਨਾਰ ਪੁਰਾਨੀ ਮਹਾਂ ਸਿਆਨੀ॥
ਕੇਹ ਪੜਾਇਆ ਇਲਮ ਸਸੀ ਨੂੰ ਚੁਭਗ ਜਿਗਰ ਵਿਚ ਕਾਨੀ ਇਸ਼ਕ ਰੰਜਾਨੀ॥
ਜੇ ਇਸਦੇ ਉਸਤਾਦ ਪਾਸ ਮੈਂ ਜ਼ਾਹਿਰ ਕਰਾਂ ਕਹਾਨੀ ਸੰਗ ਮੁਲਾਨੀ॥
ਕਹਿ ਲਖਸ਼ਾਹ ਨਾ ਜਰਸੀ ਕਰਸੀ ਬਾਹਰ ਬਾਤ ਮਤਾਨੀ ਕਿਤੇ ਟਕਾਨੀ॥੯੨॥

ਆਦਮ ਜਾਮ ਬਾਦਸ਼ਾਹ ਅਦਲੀ ਤੂੰ ਦੁਖਤਰ ਉਸਜਾਈ ਫਰਕ ਨਾ ਰਾਈ॥
ਖੋਟੀ ਰੇਖ ਲਿਖੀ ਬਿਧ ਮਸਤਕ ਦੇਖ ਬਾਪ ਦੁਖ ਦਾਈ ਨਦੀ ਰੁੜਾਈ॥
ਏਹ ਦੌਲਤ ਹੈ ਤੈਂ